Pain Of Sprain: ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
Published : Sep 17, 2024, 12:48 pm IST
Updated : Sep 17, 2024, 12:48 pm IST
SHARE ARTICLE
Raw bread will relieve the pain of sprain
Raw bread will relieve the pain of sprain

Pain Of Sprain: ਪੱਟੀ ਨਾਲ ਪ੍ਰਭਾਵਤ ਥਾਂ ’ਤੇ ਗਰਮਾਹਟ ਮਿਲਣ ਨਾਲ ਦਰਦ ਘੱਟ ਹੋਣ ਦੇ ਨਾਲ ਮੋਚ ਠੀਕ ਹੋਣ ’ਚ ਮਦਦ ਮਿਲੇਗੀ।

 

 Pain Of Sprain: ਕਈ ਵਾਰ ਖੇਡਦੇ ਸਮੇਂ ਜਾਂ ਅਚਾਨਕ ਹੀ ਹੱਥ-ਪੈਰ ਮੁੜ ਜਾਂਦੇ ਹਨ ਜਿਸ ਕਾਰਨ ਮੋਚ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਕਾਰਨ ਸਰੀਰ ’ਚ ਨਾ ਬਰਦਾਸ਼ਤ ਹੋਣ ਵਾਲੇ ਦਰਦ ਨਾਲ ਸੋਜ ਦੀ ਸਮੱਸਿਆ ਹੋਣ ਲਗਦੀ ਹੈ। ਅਸਲ ’ਚ ਮੋਚ ਆਉਣ ਦਾ ਕਾਰਨ ਪੱਠਿਆਂ ’ਚ ਖਿਚਾਅ ਹੋਣਾ ਹੁੰਦਾ ਹੈ। ਇਹ ਸਰੀਰ ’ਤੇ ਬਾਹਰੀ ਅਤੇ ਅੰਦਰੂਨੀ ਦੋਵਾਂ ਤਰੀਕਿਆਂ ਨਾਲ ਅਸਰ ਪਾਉਂਦੀ ਹੈ।

ਅਜਿਹੇ ’ਚ ਦਰਦ ਹੋਣ ਨਾਲ ਹੱਥਾਂ-ਪੈਰਾਂ ਦੀ ਠੀਕ ਤਰ੍ਹਾਂ ਹਲਚਲ ਨਹੀਂ ਹੋ ਸਕਦੀ ਜਿਸ ਕਾਰਨ ਤੁਰਨ-ਫਿਰਨ ਅਤੇ ਕੰਮ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਉਂਜ ਤਾਂ ਇਸ ਤੋਂ ਆਰਾਮ ਪਾਉਣ ਲਈ ਕ੍ਰੀਮ, ਸਪੇ੍ਰਅ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੋਚ ਦੇ ਦਰਦ ਤੋਂ ਨਿਜਾਤ ਪਾਉਣ ਲਈ ਦੇਸੀ ਨੁਸਖ਼ੇ ਬਾਰੇ ਦਸਾਂਗੇ:

ਸੁਣਨ ’ਚ ਸ਼ਾਇਦ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਕੱਚੀ ਰੋਟੀ ਨਾਲ ਮੋਚ ਵਾਲੀ ਥਾਂ ’ਤੇ ਪੱਟੀ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਤੁਹਾਡੇ ਪੈਰ ਦੀ ਮੋਚ ਜਲਦ ਠੀਕ ਹੋ ਜਾਵੇਗੀ। ਇਸ ਲਈ ਆਟੇ ਦਾ ਇਕ ਪੇੜਾ ਵੇਲ ਕੇ ਉਸ ਨੂੰ ਇਕ ਸਾਈਡ ਤੋਂ ਹਲਕਾ ਜਿਹਾ ਪਕਾ ਲਉ। ਫਿਰ ਰੋਟੀ ਦੀ ਕੱਚੇ ਪਾਸੇ ਚੁਟਕੀ ਭਰ ਹਲਦੀ ਪਾਊਡਰ-ਲੂਣ ਅਤੇ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਲਗਾਉ।

ਉਸ ਤੋਂ ਬਾਅਦ ਇਸ ਨੂੰ ਮੋਚ ਵਾਲੀ ਥਾਂ ’ਤੇ ਰੱਖ ਕੇ ਇਸ ਉਪਰ ਕੱਪੜਾ ਜਾਂ ਗਰਮ ਪੱਟੀ ਬੰਨ੍ਹ ਲਉੇ। ਇਸ ਨੂੰ ਬੰਨ੍ਹਣ ਤੋਂ ਪਹਿਲਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਰੋਟੀ ਜ਼ਿਆਦਾ ਗਰਮ ਨਾ ਹੋਵੇ। ਇਸ ਨੂੰ ਉਨਾ ਹੀ ਗਰਮ ਰੱਖੋ ਜਿੰਨੀਂ ਗਰਮਾਹਟ ਤੁਸੀਂ ਬਰਦਾਸ਼ਤ ਕਰ ਸਕੋ। ਇਸ ਪ੍ਰੀਕਿਰਿਆ ਨੂੰ ਲਗਾਤਾਰ 3-4 ਦਿਨਾਂ ਤਕ ਦੋਹਰਾਉ। ਪੱਟੀ ਨਾਲ ਪ੍ਰਭਾਵਤ ਥਾਂ ’ਤੇ ਗਰਮਾਹਟ ਮਿਲਣ ਨਾਲ ਦਰਦ ਘੱਟ ਹੋਣ ਦੇ ਨਾਲ ਮੋਚ ਠੀਕ ਹੋਣ ’ਚ ਮਦਦ ਮਿਲੇਗੀ।

ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਸਰੀਰ ਨੂੰ ਗਰਮੀ ਮਿਲਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਘੱਟ ਹੋਣ ’ਚ ਮਦਦ ਮਿਲਦੀ ਹੈ। 

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement