ਗੈਸ ਤੋਂ ਬਚਣ ਲਈ ਉਪਾਅ
ਔਸਤਨ ਇਕ ਵਿਅਕਤੀ ਦਿਨ 'ਚ 14 ਤੋਂ 23 ਵਾਰ ਗੈਸ ਬਾਹਰ ਕਢਦਾ ਹੈ। ਗੈਸ ਹੋਣਾ ਆਮ ਜਿਹੀ ਗੱਲ ਹੈ ਪਰ ਕਈ ਵਾਰ ਢਿੱਡ 'ਚ ਜ਼ਿਆਦਾ ਗੈਸ ਬਣਨ ਲਗਦੀਆਂ ਹਨ ਜੋ ਕਿ ਮੁਸੀਬਤ ਦਾ ਕਾਰਨ ਬਣ ਜਾਂਦੀਆਂ ਹਨ। ਕੁੱਝ ਅਜਿਹੇ ਭੋਜਨ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਜ਼ਿਆਦਾ ਗੈਸ ਬਣਦੀ ਹੈ ਅਤੇ ਸਾਨੂੰ ਉਨ੍ਹਾਂ ਬਾਰੇ ਪਤਾ ਨਹੀਂ ਹੁੰਦਾ। ਉਨ੍ਹਾਂ ਤੋਂ ਬਚ ਕੇ ਅਸੀਂ ਇਸ ਸਮੱਸਿਆ ਤੋਂ ਬਚ ਸਕਦੇ ਹਾਂ।
ਅਮਰੀਕਾ ਦੇ ਪੋਸ਼ਣ ਵਿਗਿਆਨੀ ਮੁਤਾਬਕ ਅਸੀਂ ਅਪਣੇ ਡਾਈਟ ਯੋਜਨਾ 'ਚ ਤਬਦੀਲੀ ਕਰ ਕੇ ਇਸ ਸਮੱਸਿਆ ਤੋਂ ਬਚ ਸਕਦੇ ਹਾਂ। ਹਾਲਾਂਕਿ ਜ਼ਿਆਦਾ ਗੈਸ ਕੱਢਣ ਨਾਲ ਕਿਸੇ ਬੀਮਾਰੀ ਦਾ ਅਲਾਰਮ ਨਹੀਂ ਹੁੰਦਾ। ਜ਼ਿਆਦਾਤਰ ਗੈਸ ਦੋ ਹੀ ਕਾਰਨਾਂ ਤੋਂ ਬਣਦੀ ਹੈ, ਢਿੱਡ 'ਚ ਬਹੁਤ ਜ਼ਿਆਦਾ ਹਵਾ ਚਲੇ ਜਾਣ ਤੋਂ ਜਾਂ ਕੁੱਝ ਭੋਜਨ ਨੂੰ ਪਚਾਉਣ 'ਚ ਮੁਸ਼ਕਲ ਆਉਣ ਤੋਂ।
ਸਰੀਰ 'ਚ ਭੋਜਨ ਨੂੰ ਪਚਾਉਣ ਵਾਲੇ ਬੈਕਟੀਰੀਆ ਹੀ ਗੈਸ ਬਣਾਉਂਦੇ ਹਨ। ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਤੁਹਾਡੇ ਢਿੱਡ 'ਚ ਜ਼ਿਆਦਾ ਗੈਸ ਬਣ ਰਹੀ ਹੈ, ਢਿੱਡ ਭੁੱਲ ਰਿਹਾ ਹੈ ਤਾਂ ਡਾਈਟ 'ਚ ਬਦਲਾਅ ਕਰਨਾ ਚਾਹੀਦਾ ਹੈ। ਇਥੇ ਅਸੀਂ ਤੁਹਾਨੂੰ ਅਜਿਹੇ ਭੋਜਨ ਦੱਸ ਰਹੇ ਹਾਂ ਜੋ ਗੈਸ ਦੀ ਵਜ੍ਹਾ ਬਣਦੇ ਹਨ। ਇਸ ਸੂਚੀ 'ਚ ਕੁੱਝ ਸਿਹਤਮੰਦ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਖਾਣਾ ਤੁਹਾਨੂੰ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਘੱਟ ਮਾਤਰਾ 'ਚ ਲੈਣਾ ਹੈ।
ਤੁਹਾਨੂੰ ਇਕ ਭੋਜਨ ਡਾਇਰੀ ਬਣਾਉਣੀ ਹੋਵੇਗੀ ਜਿਸ 'ਚ ਭੋਜਨ ਖਾਣ ਤੋਂ ਬਾਅਦ ਦੇ ਪ੍ਰਤੀਕ੍ਰੀਆ ਨੂੰ ਨੋਟ ਕਰਨਾ ਹੈ। ਇਸ ਤੋਂ ਤੁਸੀਂ ਪਤਾ ਲਗਾ ਸਕੋਗੇ ਕਿ ਕਿਸ ਚੀਜ਼ ਨਾਲ ਤੁਹਾਨੂੰ ਜ਼ਿਆਦਾ ਗੈਸ ਬਣਦੀ ਹੈ।
ਡ੍ਰਾਈ ਬੀਨਜ਼
ਡ੍ਰਾਈ ਬੀਨਜ਼ ਇਸ ਸੂਚੀ 'ਚ ਸੱਭ ਤੋਂ ਉੱਤੇ ਹੈ। ਡ੍ਰਾਈ ਬੀਨਜ਼ ਜਿਵੇਂ ਕਿ ਰਾਜਮਾਹ, ਛੋਲੇ, ਸੁੱਕੀ ਹਰੀ ਮਟਰ, ਸੁੱਕੀ ਪੀਲੀ ਮਟਰ, ਦਾਲਾਂ। ਇਹ ਸਾਰੇ ਗੈਸ ਬਣਾਉਂਦੀਆਂ ਹਨ। ਇਹਨਾਂ 'ਚ ਰੈਫੀਨੋਜ਼ Raffinose ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਸ 'ਚ ਕੰਪਲੈਕਸ ਸੂਗਰ ਹੁੰਦੀ ਹੈ ਜਿਸ ਦਾ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਇਹ ਗੈਸ ਦਾ ਕਾਰਨ ਬਣਦੀ ਹੈ। ਅਧਿਐਨ ਮੁਤਾਬਕ ਇਨ੍ਹਾਂ ਨੂੰ ਬਣਾਉਣ ਤੋਂ ਪਹਿਲਾਂ ਰਾਤ ਭਰ ਭਿਉਂ ਕੇ ਰੱਖਣ ਨਾਲ ਗੈਸ ਘੱਟ ਬਣਦੀ ਹੈ।
ਓਟਸ
ਇਹ ਭੋਜਨ ਵੀ ਗੈਸ ਬਣਾਉਣ ਵਾਲਾ ਹੈ। ਓਟਸ ਨੂੰ ਤੁਸੀਂ ਕਿਸੇ ਵੀ ਰੂਪ 'ਚ ਲੋ ਇਹ ਗੈਸ ਬਣਾਉਂਦਾ ਹੀ ਹੈ। ਇਸ 'ਚ ਉੱਚ ਘੁਲਣਸ਼ੀਲ ਰੇਸ਼ਾ ਸਮੱਗਰੀ ਹੁੰਦੀ ਹੈ। ਤੁਸੀਂ ਚਾਹੇ ਓਟਮੀਲ ਖਾਉ, ਓਟਸ ਖਾਉ ਜਾਂ ਓਟਮੀਲ ਕੁਕੀਜ਼ ਤੁਹਾਨੂੰ ਗੈਸ ਦੀ ਸਮੱਸਿਆ ਹੋਵੋਗੀ। ਜੇਕਰ ਤੁਹਾਨੂੰ ਇਨ੍ਹਾਂ ਨੂੰ ਖਾਣਾ ਹੀ ਹੈ ਤਾਂ ਘਟੋ ਘਟ ਮਾਤਰਾ 'ਚ ਖਾਉ।
ਦੁੱਧ, ਆਈਸਕ੍ਰੀਮ ਅਤੇ ਪਨੀਰ
ਲੈਕਟੋਜ਼ ਇਕ ਸੂਗਰ ਹੈ ਜੋ ਕਿ ਲਗਭਗ ਸਾਰੇ ਡੇਅਰੀ ਉਤਪਾਦਾਂ 'ਚ ਹੁੰਦੀ ਹੈ ਫਿਰ ਚਾਹੇ ਉਹ ਪਨੀਰ ਹੋਵੇ ਜਾਂ ਆਈਸਕ੍ਰੀਮ। ਜਿਨ੍ਹਾਂ ਲੋਕਾਂ ਦੇ ਸਰੀਰ 'ਚ ਲੈਕਟੇਜ਼ ਐਂਜ਼ਾਈਮ ਨਹੀਂ ਬਣਦਾ ਉਨ੍ਹਾਂ ਨੂੰ ਲੈਕਟੋਜ਼ ਪਚਾਉਣ 'ਚ ਮੁਸ਼ਕਲ ਹੁੰਦੀ ਹੈ। ਫਿਰ ਸਰੀਰ 'ਚ ਗੈਸ ਬਣਨ ਲਗਦੀ ਹੈ। ਇਨ੍ਹਾਂ ਦੇ ਰਿਪਲੇਸਮੈਂਟ ਦੇ ਤੌਰ 'ਤੇ ਤੁਸੀਂ ਬਦਾਮ ਦਾ ਦੁੱਧ ਜਾਂ ਸੋਆ ਦੁੱਧ ਲੈ ਸਕਦੇ ਹੋ।
ਸੋਡਾ ਅਤੇ ਕੋਲਡ ਡਰਿੰਕਸ
ਸੋਡਾ ਅਤੇ ਸਾਫ਼ਟ ਜਾਂ ਕੋਲਡ ਡਰਿੰਕ ਢਿੱਡ 'ਚ ਗੈਸ ਬਣਾਉਂਦੇ ਹਨ। ਇਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਇਹਨਾਂ ਡਰਿੰਕਸ 'ਚ ਹਵਾ ਹੁੰਦੀ ਹੈ ਜੋ ਗੈਸ ਦਾ ਕਾਰਨ ਬਣਦੀ ਹੈ। ਇਨ੍ਹਾਂ ਨੂੰ ਮਿੱਠਾ ਕਰਨ ਲਈ ਫ੍ਰਕਟੋਜ਼ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਪਚਣ 'ਚ ਮੁਸ਼ਕਲ ਹੁੰਦਾ ਹੈ ਅਤੇ ਗੈਸ ਬਣਾਉਂਦਾ ਹੈ।
ਪਾਸਤਾ, ਬਰੈਡ
ਪਾਸਤਾ, ਬਰੈਡ ਵਰਗੀਆਂ ਚੀਜ਼ਾਂ ਜਿਨ੍ਹਾਂ 'ਚ ਹਾਈ ਕਾਰਬੋਹਾਈਡਰੇਡ ਪਾਇਆ ਜਾਂਦਾ ਹੈ ਜੋ ਗੈਸ ਦਾ ਕਾਰਨ ਬਣਦੇ ਹਨ। ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਆਲੂ ਵੀ ਗੈਸ ਬਣਾਉਣ ਵਾਲੀ ਸੂਚੀ 'ਚ ਸ਼ਾਮਲ ਹੈ।