ਸਿਹਤ ਲਈ ਬਹੁਤ ਗੁਣਕਾਰੀ ਹੈ 'ਮੂਲੀ'
Published : Oct 19, 2020, 4:45 pm IST
Updated : Oct 19, 2020, 4:45 pm IST
SHARE ARTICLE
Radish
Radish

ਰੋਜ਼ ਸਵੇਰੇ 1 ਮੂਲੀ ਖਾਣ ਨਾਲ ਪੀਲੀਆ ਰੋਗ ਵੀ ਹੋ ਜਾਂਦਾ ਦੂਰ

ਮੁਹਾਲੀ: ਮੂਲੀ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਮੂਲੀ ਨੂੰ ਪਰਾਂਠੇ ਦੇ ਤੌਰ 'ਤੇ, ਸਬਜ਼ੀ ਅਤੇ ਸਲਾਦ ਦੇ ਰੂਪ ਵਿਚ ਮੂਲੀ ਸਵਾਦ ਨਾਲ ਖਾਧੀ ਜਾਂਦੀ ਹੈ। ਮੂਲੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ।

RadishRadish

ਇਸ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਮੂਲੀ ਨਜ਼ਲਾ-ਜ਼ੁਕਾਮ, ਖੰਘ ਨੂੰ ਠੀਕ ਕਰਨ, ਬੀ.ਪੀ. ਨੂੰ ਕੰਟਰੋਲ ਕਰਨ ਅਤੇ ਚਮੜੀ ਨੂੰ ਸਿਹਤਮੰਦ ਬਣਾਉਣ ਵਿਚ ਸਹਾਇਤਾ ਕਰਦੀ ਹੈ। ਜੇਕਰ ਤੁਸੀਂ ਸਰਦੀਆ ਵਿਚ ਜ਼ੁਕਾਮ ਅਤੇ ਖੰਘ ਤੋਂ ਬਚਣਾ ਚਾਹੁੰਦੇ ਹੋ, ਤਾਂ ਅਪਣੀ ਖ਼ੁਰਾਕ ਵਿਚ ਅੱਜ ਹੀ ਮੂਲੀ ਨੂੰ ਸ਼ਾਮਲ ਕਰ ਲਉ।

Fever in ColdFever in Cold

ਜ਼ਹਿਰੀਲੇ ਪਦਾਰਥਾਂ ਨੂੰ ਕੱਢੇ ਬਾਹਰ: ਮੂਲੀ ਵਿਚ ਮੌਜੂਦ ਪੌਸ਼ਕ ਤੱਤਾਂ ਕਾਰਨ ਇਸ ਨੂੰ ਕੁਦਰਤੀ ਕਲੀਂਜ਼ਰ ਕਿਹਾ ਜਾਂਦਾ ਹੈ। ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।

stomach painstomach pain

ਢਿੱਡ ਦੀਆਂ ਸਮੱਸਿਆਵਾਂ ਕਰੇ ਦੂਰ: ਢਿੱਡ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੂਲੀ ਦੇ ਰਸ ਵਿਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਉ। ਇਸ ਨਾਲ ਤੁਹਾਨੂੰ ਢਿੱਡ ਨਾਲ ਜੁੜੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।

stomach painstomach pain

ਮਜ਼ਬੂਤ ਪਾਚਨ ਤੰਤਰ: ਕੱਚੀ ਮੂਲੀ ਦੀ ਵਰਤੋਂ ਜਾਂ ਫਿਰ ਇਸ ਦੇ ਰਸ ਵਿਚ ਨਮਕ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਢਿੱਡ ਦੇ ਕੀੜੇ ਵੀ ਨਸ਼ਟ ਹੋ ਜਾਂਦੇ ਹਨ।

ਲਿਵਰ ਲਈ ਫ਼ਾਇਦੇਮੰਦ: ਜੇਕਰ ਤੁਹਾਨੂੰ ਲਿਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਨਿਯਮਤ ਰੂਪ ਨਾਲ ਮੂਲੀ ਦੀ ਵਰਤੋਂ ਕਰੋ। ਪੀਲੀਆ ਰੋਗ: ਪੀਲੀਆ ਰੋਗ ਹੋਣ 'ਤੇ ਤਾਜ਼ੀ ਮੂਲੀ ਦਾ ਰਸ ਪੀਉ। ਇਸ ਤੋਂ ਇਲਾਵਾ ਰੋਜ਼ ਸਵੇਰੇ 1 ਮੂਲੀ ਖਾਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ।

ਬਵਾਸੀਰ ਦਾ ਇਲਾਜ: ਘੁਲਨਸ਼ੀਲ ਫ਼ਾਈਬਰ ਹੋਣ ਕਾਰਨ ਇਸ ਨਾਲ ਬਵਾਸੀਰ ਦੀ ਸਮੱਸਿਆ ਵੀ ਕੁੱਝ ਹੀ ਮਹੀਨਿਆਂ ਵਿਚ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੂਲੀ ਠੰਢਕ ਦੇਣ ਦਾ ਕੰਮ ਵੀ ਕਰਦੀ ਹੈ ਜਿਸ ਨਾਲ ਬਵਾਸੀਰ ਵਿਚ ਜਲਣ ਤੋਂ ਰਾਹਤ ਮਿਲਦੀ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement