ਜਾਣੋ ਕੌੜੀ ਅਜਵਾਇਣ ਦੇ ਗੁਣਕਾਰੀ ਫ਼ਇਦੇ 
Published : Mar 20, 2018, 5:25 pm IST
Updated : Mar 20, 2018, 5:25 pm IST
SHARE ARTICLE
Ajwain
Ajwain

ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ।

ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਦੇ ਨੁਸਖੇ 'ਚ ਪੇਟ ਦਰਦ ਹੋਣ 'ਤੇ ਅਜਵਾਇਣ ਦੀ ਫੱਕੀ ਮਾਰ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਅਜਵਾਇਣ ਐਂਟੀ ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਦਵਾਈ ਦਾ ਕੰਮ ਵੀ ਕਰਦੀ ਹੈ। ਵਿਸ਼ੇਸ਼ ਕਰ ਕੇ ਪੇਟ ਦਰਦ, ਗੈਸ ਬਣਨ, ਸਰਦੀ-ਜ਼ੁਕਾਮ, ਜੋੜਾਂ ਦੇ ਦਰਦ ਵਿਚ ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਹੈ। ਅਜਵਾਇਣ ਦਾ ਸੇਵਨ ਸਾਨੂੰ ਕਈ ਰੋਗਾਂ ਤੋਂ ਦੂਰ ਰਖਦਾ ਹੈ। 

Carom SeedsCarom Seeds

ਆਉ ਜਾਣੀਏ ਇਸ ਦੇ ਲਾਭ :ਕਾਲੀ ਖਾਂਸੀ: 10 ਗ੍ਰਾਮ ਅਜਵਾਇਣ, 3 ਗ੍ਰਾਮ ਨਮਕ ਪੀਸ ਕੇ 40 ਗ੍ਰਾਮ ਸ਼ਹਿਦ ਵਿਚ ਮਿਲਾਉ। ਦਿਨ ਵਿਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖਾਂਸੀ ਵਿਚ ਫ਼ਾਇਦਾ ਹੋਵੇਗਾ। 
ਬੰਦ ਜ਼ੁਕਾਮ: ਅਜਵਾਇਣ ਨੂੰ ਤਵੇ 'ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ ਵਿਚ ਸਿਰ ਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ। Carom SeedsCarom Seeds
ਗਲੇ ਦੀ ਸੋਜ: ਗਰਮ ਪਾਣੀ ਨਾਲ ਇਕ ਚਮਚ ਅਜਵਾਇਣ 3-4 ਵਾਰ ਇਕ ਹਫ਼ਤੇ ਤਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਪੇਟ ਦੇ ਕੀੜੇ: ਅਜਵਾਇਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਪਥਰੀ: ਅਜਵਾਇਣ ਨੂੰ ਮੂਲੀ ਦੇ ਰਸ ਵਿਚ ਮਿਲਾ ਕੇ ਖਾਣ ਨਾਲ ਪਥਰੀ ਗਲ ਕੇ ਨਿਕਲ ਜਾਂਦੀ ਹੈ।

AjwainAjwain
ਚਮੜੀ ਰੋਗ: ਅਜਵਾਇਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਮੜੀ ਸਬੰਧੀ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ। 
ਜੋੜਾਂ ਦਾ ਦਰਦ: ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਭਾਗਾਂ ਵਿਚ ਦਰਦ ਆਦਿ ਵਿਚ ਲਾਭ ਹੁੰਦਾ ਹੈ।
ਖਾਂਸੀ-ਜ਼ੁਕਾਮ ਹੋਣ 'ਤੇ : ਛਾਤੀ ਵਿਚ ਰੇਸ਼ਾ ਜਮਣ 'ਤੇ ਤਵੇ 'ਤੇ ਅਜਵਾਇਣ ਗਰਮ ਕਰ ਕੇ ਇਕ ਮੁਲਾਇਮ ਕੱਪੜੇ ਵਿਚ ਪਾ ਲਉ। ਉਸ ਦੀ ਬਣੀ ਪੋਟਲੀ ਨਾਲ ਛਾਤੀ 'ਤੇ ਸੇਕ ਦੇਣ ਨਾਲ ਛੇਤੀ ਆਰਾਮ ਮਿਲੇਗਾ। ਰੇਸ਼ਾ ਪਿਘਲ ਕੇ ਬਾਹਰ ਨਿਕਲੇਗਾ। ਇਸ ਤੋਂ ਇਲਾਵਾ ਜ਼ੁਕਾਮ ਹੋਣ 'ਤੇ ਇਕ ਚਮਚ ਅਜਵਾਇਣ ਹੱਥ ਵਿਚ ਮਸਲ ਕੇ ਥੋੜ੍ਹੇ ਗੁੜ ਨੂੰ ਗਰਮ ਕਰ ਕੇ ਅਜਵਾਇਣ ਮਿਲਾ ਦਿਉ ਅਤੇ ਗੋਲੀ ਬਣਾ ਕੇ ਚੂਸਦੇ ਰਹੋ, ਆਰਾਮ ਮਿਲੇਗਾ।

coughcough
ਸੂਜਨ ਦੂਰ ਕਰਦੀ ਹੈ : ਸੂਜਨ ਦੂਰ ਕਰਨ ਲਈ ਨਿੰਬੂ ਦੇ ਰਸ ਵਿਚ ਅਜਵਾਇਣ ਨੂੰ ਪੀਸ ਕੇ ਲਗਾਉਣ ਨਾਲ ਪ੍ਰਭਾਵਿਤ ਜਗ੍ਹਾ 'ਤੇ ਸੂਜਨ ਘਟ ਹੋਵੇਗੀ।
ਬੁਖਾਰ ਵਿਚ : ਜਦੋਂ ਬੁਖਾਰ ਸਰਦੀ-ਜ਼ੁਕਾਮ ਦੇ ਕਾਰਨ ਹੋਵੇ ਤਾਂ 5 ਗ੍ਰਾਮ ਅਜਵਾਇਣ, 1 ਗ੍ਰਾਮ ਗਿਲੋਅ ਦਾ ਰਸ, 100 ਮਿਲੀ ਲੀਟਰ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਉਸ ਪਾਣੀ ਨੂੰ ਪੁਣ ਕੇ ਉਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਣ ਨਾਲ ਆਰਾਮ ਮਿਲੇਗਾ। 4 ਤੋਂ 5 ਦਿਨ ਤਕ ਨਿਯਮਤ ਕਰੋ।
ਕਿੱਲ-ਮੁਹਾਸਿਆਂ ਦੇ ਨਿਸ਼ਾਨ : ਕਿੱਲ-ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਘੱਟ ਕਰਨ ਲਈ ਅਜਵਾਇਣ ਪਾਊਡਰ ਨੂੰ ਦਹੀਂ ਵਿਚ ਮਿਲਾ ਕੇ ਨਿਯਮਤ ਕੁਝ ਦਿਨ ਲਗਾਉ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਉ।

AjwainAjwain
ਗਠੀਆ : ਗਠੀਏ ਦਾ ਦਰਦ ਖ਼ਾਸ ਕਰ ਕੇ ਸਰਦੀਆਂ ਵਿਚ ਬਹੁਤ ਸਤਾਉਂਦਾ ਹੈ। ਇਸ ਦੇ ਲਈ 50 ਮਿ.ਲੀ. ਤਿਲ ਦੇ ਤੇਲ ਵਿਚ 10 ਗ੍ਰਾਮ ਅਜਵਾਇਣ ਪਾ ਕੇ ਹਲਕੀ ਅੱਗ 'ਤੇ ਉਬਾਲੋ। ਠੰਢਾ ਹੋਣ 'ਤੇ ਪ੍ਰਭਾਵੀ ਸਥਾਨ 'ਤੇ ਉਸ ਤੇਲ ਨਾਲ ਨਿਯਮਤ ਮਾਲਿਸ਼ ਕਰੋ, ਆਰਾਮ ਮਿਲੇਗਾ। ਅਜਵਾਇਣ ਅਤੇ ਮੇਥੀਦਾਣੇ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੀਹ ਕੇ ਇਕ ਕੱਪੜੇ ਦੀ ਪੋਟਲੀ ਬਣਾ ਕੇ ਉਸ ਵਿਚ ਪਾ ਲਓ ਅਤੇ ਗਰਮ ਕਰ ਕੇ ਦਰਦ ਵਾਲੀ ਜਗ੍ਹਾ 'ਤੇ ਧਿਆਨ ਨਾਲ ਸੇਕ ਦੇਣ ਨਾਲ ਵੀ ਲਾਭ ਮਿਲਦਾ ਹੈ।
ਦੰਦ ਦਾ ਦਰਦ : ਜੇਕਰ ਦੰਦ ਦਾ ਦਰਦ ਹੋਵੇ ਅਤੇ ਡਾਕਟਰ ਦੇ ਕੋਲ ਉਸ ਸਮੇਂ ਜਾਣਾ ਮੁਸ਼ਕਲ ਹੋਵੇ ਤਾਂ 1 ਕੱਪ ਪਾਣੀ ਵਿਚ ਇਕ ਚਮਚ ਪੀਸੀ ਅਜਵਾਇਣ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲ ਲਉ। ਜੇ ਪਾਣੀ ਕੋਸਾ ਹੋਵੇ ਤਾਂ ਉਸ ਨੂੰ ਮੂੰਹ ਵਿਚ ਲੈ ਕੇ ਕੁੱਝ ਦੇਰ ਤਕ ਰਖੋ ਅਤੇ ਬਾਅਦ ਵਿਚ ਕੁਰਲੀ ਕਰ ਕੇ ਸੁੱਟ ਦਿਉ। ਦਿਨ ਵਿਚ ਤਿੰਨ ਤੋਂ ਚਾਰ ਵਾਰ ਇਸ ਕਿਰਿਆ ਨੂੰ ਦੁਹਰਾਉ, ਆਰਾਮ ਮਿਲੇਗਾ।Carom SeedsCarom Seeds


ਬਦਹਜ਼ਮੀ: ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ 'ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।
ਕਬਜ਼: ਕਈ ਲੋਕਾਂ ਨੂੰ ਪੇਟ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ, ਜਿਵੇਂ ਕਿ ਕਬਜ਼। ਇਸ ਦੇ ਲਈ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਅਜਵਾਇਣ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋਵੇਗੀ।
ਗੁਰਦੇ ਦੀ ਪਥਰੀ: ਗੁਰਦੇ ਦੀ ਪਥਰੀ ਦੇ ਇਲਾਜ ਲਈ ਅਜਵਾਇਣ ਬਹੁਤ ਲਾਭਕਾਰੀ ਹੈ। ਅਜਵਾਇਣ, ਸ਼ਹਿਦ ਅਤੇ ਸਿਰਕੇ ਦਾ ਲਗਾਤਾਰ 15 ਦਿਨ ਤਕ ਸੇਵਨ ਕਰਨ ਨਾਲ ਫ਼ਾਇਦਾ ਮਿਲਦਾ ਹੈ।Carom SeedsCarom Seeds
ਅਸਥਮਾ: ਅਸਥਮਾ ਦੇ ਇਲਾਜ ਲਈ ਵੀ ਅਜਵਾਇਣ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਰੋਜ਼ਾਨਾ ਦਿਨ ਵਿਚ 2 ਵਾਰ ਅਜਵਾਇਣ ਨਾਲ ਗੁੜ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
ਮਾਹਾਵਾਰੀ: ਮਾਹਾਵਾਰੀ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ ਵਿਚ ਇਕ ਚਮਚ ਅਜਵਾਇਣ ਪਾ ਕੇ ਭਿਉਂ ਕੇ ਰੱਖ ਦਿਉ। ਸਵੇਰੇ ਇਸ ਪਾਣੀ ਨੂੰ ਪੀ ਲਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement