What is Malaria: ਆਉ ਜਾਣਦੇ ਹਾਂ ਕੀ ਹੁੰਦਾ ਹੈ ਮਲੇਰੀਆ
Published : Apr 21, 2024, 7:23 am IST
Updated : Apr 21, 2024, 7:23 am IST
SHARE ARTICLE
Malaria
Malaria

ਯੂਨੀਸੈਫ਼ ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਰੀ ਇਕ ਰੀਪੋਰਟ ਵਿਚ ਕਿਹਾ ਹੈ ਕਿ ਹਰ ਸਾਲ ਮੱਛਰਾਂ ਦੇ ਕੱਟਣ ਨਾਲ ਸਾਢੇ ਅੱਠ ਲੱਖ ਮੌਤਾਂ ਹੋ ਜਾਂਦੀਆਂ ਹਨ।

What is Malaria: ਮਲੇਰੀਆ ਇਕ ਜਾਨਲੇਵਾ ਬੁਖ਼ਾਰ ਹੈ ਜੋ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਮਈ 2007 ਨੂੰ ਵਿਸ਼ਵ ਸਿਹਤ ਅਸੈਂਬਲੀ ਦੇ ਸਤਵੇਂ ਸੈਸ਼ਨ ਵਿਚ ਹੋਈ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ਼) ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਰੀ ਇਕ ਰੀਪੋਰਟ ਵਿਚ ਕਿਹਾ ਹੈ ਕਿ ਹਰ ਸਾਲ ਮੱਛਰਾਂ ਦੇ ਕੱਟਣ ਨਾਲ ਸਾਢੇ ਅੱਠ ਲੱਖ ਮੌਤਾਂ ਹੋ ਜਾਂਦੀਆਂ ਹਨ।

ਮਲੇਰੀਆ ਐਨੋਫ਼ਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ਼ ਖੜੇ ਪਾਣੀ ਵਿਚ ਪਨਪਦਾ ਹੈ। ਮਲੇਰੀਆ ਨਾਲ ਵਿਸ਼ਵ ਪੱਧਰ ਤੇ ਵੱਧ ਪ੍ਰਭਾਵਤ ਨਾਈਜੀਰੀਆ, ਸਹਾਰਾ, ਅਫ਼ਰੀਕਾ ਤੋਂ ਇਲਾਵਾ ਤਨਜ਼ਾਨੀਆ, ਯੂਗਾਂਡਾ, ਮੌਜੰਬੀਕ, ਇੰਡੋਨੇਸ਼ੀਆ, ਮਿਆਂਮਾਰ ਦੇਸ਼ ਸ਼ਾਮਲ ਹਨ। 15 ਦੇਸ਼ਾਂ ਵਿਚੋਂ ਭਾਰਤ ਦਾ ਚੌਥਾ ਨੰਬਰ ਹੈ। ਸੰਸਾਰ ਪੱਧਰ ਤੇ 2011 ਵਿਚ ਮਲੇਰੀਆ ਦੇ ਹੋਏ 216 ਮਿਲੀਅਨ ਕੇਸਾਂ ਵਿਚੋਂ 445000 ਲੋਕਾਂ ਦੀ ਮੌਤ ਹੋ ਗਈ ਸੀ।

ਭਾਰਤ ਵਿਚ 2010 ਵਿਚ 1018 ਮੌਤਾਂ ਹੋਈਆਂ ਸਨ। ਇਸੇ ਤਰ੍ਹਾਂ 2014 ਵਿਚ ਦੇਸ਼ ਵਿਚ ਹੋਏ ਸਵਾ ਮਿਲੀਅਨ ਕੇਸਾਂ ਵਿਚੋਂ 561 ਲੋਕਾਂ ਦੀ ਮੌਤ ਹੋ ਗਈ ਸੀ। ਮਲੇਰੀਆ ਦੇ ਲੱਛਣਾਂ ਵਿਚ ਠੰਡ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ, ਸਿਰਦਰਦ, ਉਲਟੀਆਂ ਪਸੀਨਾ ਆ ਕੇ ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਸ਼ਾਮਲ ਹਨ।

ਸਾਵਧਾਨੀਆਂ ਵਜੋਂ ਵਰਤੋਂ ਵਿਚ ਆਉਣ ਵਾਲੇ ਕੂਲਰਾਂ ਦਾ ਪਾਣੀ ਕੱਢ ਕੇ ਸੁਕਾ ਕੇ ਹਫ਼ਤੇ ਵਿਚ ਪਾਣੀ ਬਦਲਣਾ, ਛੱਤ ਤੇ ਰਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਢਕਣਾ, ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ, ਕਬਾੜ ਵਿਚ ਪਾਣੀ ਨਾ ਇਕੱਠਾ ਹੋਣ ਦੇਣਾ, ਘਰਾਂ ਦੇ ਆਲੇ-ਦੁਆਲੇ ਅਤੇ ਛੱਤਾਂ ਉਤੇ ਪਾਣੀ ਇੱਕਠਾ ਨਾ ਹੋਣ ਦੇਣਾ, ਡੂੰਘੀਆਂ ਥਾਵਾਂ ਤੇ ਮਿੱਟੀ ਪਵਾਉਣਾ ਇਕੱਠੇ ਹੋਏ ਪਾਣੀ ਤੇ ਸੜਿਆ ਹੋਇਆ ਤੇਲ ਪਵਾਉਣਾ, ਪੂਰੇ ਕਪੜੇ ਪਾਉਣੇ ਤਾਂ ਜੋ ਮੱਛਰ ਨਾ ਕੱਟ ਸਕਣ, ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰਦੇ ਹੋਏ ਅਸੀ ਮੱਛਰਾਂ ਤੋਂ ਬਚਾਅ ਕਰ ਸਕਦੇ ਹਾਂ। ਬੁਖ਼ਾਰ ਹੋਣ ਤੇ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਥੇ ਕਿ ਟੈਸਟ ਅਤੇ ਇਲਾਜ ਮੁਫ਼ਤ ਮੁਹਈਆ ਹੁੰਦਾ ਹੈ। ਸਾਲ 2017 ਵਿਚ ਭਾਰਤ ਅੰਦਰ ਤਕਰੀਬਨ 4 ਲੱਖ 38 ਹਜ਼ਾਰ ਅਤੇ ਪੰਜਾਬ ਵਿਚ 796 ਮਲੇਰੀਆ ਕੇਸ ਸਾਹਮਣੇ ਆਏ ਸਨ।

 (For more Punjabi news apart from Let's know what is malaria, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement