ਇਸ ਤਰ੍ਹਾਂ ਲੀਚੀ ਖਾਣ ਨਾਲ ਹੁੰਦਾ ਹੈ ‘ਦਿਮਾਗੀ ਬੁਖਾਰ’
Published : Jun 20, 2019, 5:50 pm IST
Updated : Jun 20, 2019, 5:50 pm IST
SHARE ARTICLE
Litchi
Litchi

ਬਿਹਾਰ ਵਿਚ ਇਸ ਸਮੇਂ ਦਿਮਾਗੀ ਬੁਖਾਰ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਇਸ ਨਾਲ 150 ਬੱਚਿਆਂ ਦੀ ਮੌਤ ਹੋ ਚੁੱਕੀ ਹੈ...

ਚੰਡੀਗੜ੍ਹ (ਗੁਰਬਿੰਦਰ ਸਿੰਘ): ਬਿਹਾਰ ਵਿਚ ਇਸ ਸਮੇਂ ਦਿਮਾਗੀ ਬੁਖਾਰ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਇਸ ਨਾਲ 150 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁਖਾਰ ਲੀਚੀ ਖਾਣ ਨਾਲ ਹੁੰਦਾ ਹੈ ਅਤੇ ਇਹ ਇੰਨਾ ਖਤਰਨਾਕ ਹੈ ਕਿ ਬੱਚੇ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਬਾਰੇ ਲੁਧਿਆਣਾ ਤੋਂ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਐਸਐਮਓ ਡਾ. ਕਰਮਵੀਰ ਗੋਇਲ ਨਾਲ ਖਾਸ ਗੱਲਬਾਤ ਕੀਤੀ ਗਈ।

Brain feverBrain fever

ਉਨ੍ਹਾਂ ਦੱਸਿਆ ਕਿ ਲੀਚੀ ਵਿਚ ਇਕ ਖਾਸ ਟੌਸਿਕ ਹੁੰਦਾ ਹੈ, ਜੋ ਸਰੀਰ ਦੇ ਸੂਗਰ ਦਾ ਪੱਧਰ ਘਟਾ ਦਿੰਦਾ ਹੈ, ਜਿਸ ਕਾਰਨ ਬੱਚਾ ਬੇਹੋਸ਼ ਹੋ ਜਾਂਦਾ ਹੈ ਅਤੇ ਜੇਕਰ ਸਮੇਂ ਸਿਰ ਉਸ ਨੂੰ ਡਾਕਟਰ ਕੋਲ ਨਾ ਲਿਜਾਇਆ ਜਾਵੇਂ ਤਾਂ ਉਸ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਬੱਚਿਆਂ ਵਿਚ ਹੀ ਹੁੰਦੀ ਹੈ, ਜਿਨ੍ਹਾਂ ਵਿਚ ਪਹਿਲਾਂ ਤੋਂ ਹੀ ਖੁਰਾਕ ਦੀ ਕਮੀ ਹੈ ਅਤੇ ਸਿਰਫ਼ ਉਹ ਇਕੱਲੀ ਲੀਚੀ ਹੀ ਖਾਂਦੇ ਹਨ। ਡਾ. ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਲੀਚੀ ਦੇ ਨਾਲ-ਨਾਲ ਹੋਰ ਵੀ ਖੁਰਾਕ ਦੇਣੀ ਚਾਹੀਦੀ ਹੈ।

litchiLitchi

ਉਨ੍ਹਾਂ ਦੱਸਿਆ ਕਿ ਇਹ ਵੀ ਨਹੀਂ ਕਿ ਲੀਚੀ ਖਾਣੀ ਬੰਦ ਕਰ ਦਿੱਤੀ ਜਾਵੇ ਪਰ ਲੀਚੀ ਨਾਲ ਹੋਰ ਖੁਰਾਕ ਵੀ ਲੈਣੀ ਚਾਹੀਦੀ ਹੈ। ਉਹਾਂ ਕਿਹਾ ਕਿ ਇਸ ਬੀਮਾਰੀ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ। ਡਾ. ਗੋਇਲ ਨੇ ਦੱਸਿਆ ਕਿ ਸੂਬੇ ਵਿਚ ਸਰਕਾਰੀ ਤੌਰ ‘ਤੇ ਉਨ੍ਹਾਂ ਕੋਲ ਫਿਲਹਾਲ ਕੋਈ ਅਲਰਟ ਨਹੀਂ ਆਇਆ ਹੈ ਪਰ ਡਾਕਟਰਾਂ ਦੀ ਟੀਮ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement