
ਕਿਸੇ ਵੀ ਰੋਗ ਦੇ ਲਈ ਆਪਣੀ ਹੀ ਮਰਜ਼ੀ ਨਾਲ ਦਵਾਈ ਨਹੀਂ ਲੈਣ ਚਾਹੀਦੀ ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ
ਪੇਟ ਦੇ ਕੀੜੇ- ਕਈ ਵਾਰ ਸਾਡੇ ਪੇਟ ਵਿਚ ਜ਼ੋਰਦਾਰ ਦਰਦ ਹੁੰਦਾ ਹੈ ਤੇ ਇਸ ਦਾ ਕਾਰਨ ਹੁੰਦੇ ਹਨ ਕੀੜੇ, ਪੇਟ ਦੇ ਕੀੜੇ ਕਈ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਕਿ ਆਮ ਕਰ ਕੇ ਮੂੰਹ ਦੇ ਰਸਤੇ ਤੋਂ ਅੰਤੜੀਆਂ ਤੱਕ ਪੁੱਜਦੇ ਹਨ। ਮਲੱਪ ਦੇ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਇਸ ਨੂੰ ਰਾਊਂਡ ਵਰਮ ਵੀ ਕਹਿੰਦੇ ਹਨ। ਇਹ ਬੀਮਾਰੀ ਉਹਨਾਂ ਨੂੰ ਹੁੰਦੀ ਹੈ ਕਿਹੜੇ ਆਪਣੇ ਆਪ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੰਦੇ।
stomach Insects Problem
ਜੇ ਪਖ਼ਾਨੇ ਜਾਂ ਉਲਟੀ ਵਿਚ ਸਬੂਤਾ ਮੱਲ੍ਹਪ ਨਿਕਲ ਜਾਵੇ ਤਾਂ ਕਿਸੇ ਹੋਰ ਜਾਂ ਦੀ ਲੋੜ ਹੀ ਨਹੀਂ। ਪਖ਼ਾਨੇ ਦੀ ਜਾਂਚ ਨਾਲ ਇਨ੍ਹਾਂ ਕੀੜਿਆਂ ਦੇ ਆਂਡਿਆਂ ਨੂੰ ਦੇਖਿਆ ਜਾ ਸਕਦਾ ਹੈ। ਜ਼ਿਆਦਾ ਭੁੱਖ ਲੱਗਣ ਵਾਲੇ, ਕਮਜ਼ੋਰ ਤੇ ਪੇਟ ਦਰਦ ਵਾਲੇ ਬੱਚੇ ਦੇ ਐਕਸ ਰੇ ਕਰਨ ਤੇ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ। ਰੋਗੀ ਨੂੰ ਇਕ ਦਵਾਈ ਪਿਲਾਉਣ ਦੇ ਛੇ ਘੰਟਿਆਂ ਵਿਚ ਇਹ ਦਵਾਈ ਕੀੜਿਆਂ ਦੇ ਅੰਦਰ ਦਾਖ਼ਲ ਹੋ ਜਾਂਦੀ ਹੈ ਤੇ ਐਕਸ ਰੇ ਵਿਚ ਇਹ ਕੀੜੇ ਧਾਗਿਆਂ ਵਰਗੇ ਦਿਖਾਈ ਦਿੰਦੇ ਹਨ।
stomach Insects Problem
ਕਿਸੇ ਵੀ ਰੋਗ ਦੇ ਲਈ ਆਪਣੀ ਹੀ ਮਰਜ਼ੀ ਨਾਲ ਦਵਾਈ ਨਹੀਂ ਲੈਣ ਚਾਹੀਦੀ ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਬਿਮਾਰੀ ਲਈ ਪਿਪਰਾਜੀਨ, ਲੇਵਾਮਿਸੋਲ, ਪਾਇਰੈਂਟਲ, ਐਲਬੈਂਡਾਜੋਲ ਅਤੇ ਮੈਬੇਂਡਾਜ਼ੋਲ ਆਦਿ ਦਵਾਈਆਂ ਹਨ। ਇਸ ਨੂੰ ਘਰੇਲੂ ਇਲਾਜ਼ ਨਾਲ ਵੀ ਠੀਕ ਕੀਤਾ ਦਾ ਸਕਦਾ ਹੈ।
stomach Insects Problem
ਦੱਸ ਦਈਏ ਕਿ ਸਭ ਤੋਂ ਪਹਿਲਾਂ ਕੁੱਝ ਪੁਦੀਨੇ ਦੇ ਪੱਤਿਆਂ ਨੂੰ ਧੋ ਕੇ ਸਾਫ਼ ਕਰ ਲਓ। ਇਸ ਤੋਂ ਬਾਅਦ ਇਸ ਵਿਚ 1/2 ਚਮਚ ਨਿੰਬੂ ਦਾ ਰਸ ਅਤੇ 5 ਚਮਚ ਕਾਲੀ ਮਿਰਚ ਮਿਲਾ ਕੇ ਪੀਸ ਲਓ ਫਿਰ ਤੁਸੀਂ ਇਸ ਵਿਚ ਸਵਾਦ ਅਨੁਸਾਰ ਹਲਕਾ ਜਿਹਾ ਨਮਕ ਜਾਂ ਖੰਡ ਮਿਕਸ ਕਰ ਲਓ। ਰੋਜ਼ਾਨਾ 5-6 ਦਿਨਾਂ ਤੱਕ ਸਵੇਰੇ ਸ਼ਾਮ ਇਸ ਮਿਸ਼ਰਣ ਦਾ ਇਕ ਚਮਚ ਰੋਜ਼ਾਨਾ ਖਾਓ। ਇਸ ਮਿਸ਼ਰਣ ਦੀ ਵਰਤੋ ਕਰਨ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਾਂ ਜੜ੍ਹ ਤੋਂ ਖ਼ਤਮ ਹੋ ਜਾਵੇਗੀ।
Health ਨਾਲ ਜੁੜੀ ਹੋਰ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ਼ ਤੇ ਟਵਿੱਟਰ ਨਾਲ ਜੁੜੋ