
ਦਵਾਈਆਂ ਤੋਂ ਇਲਾਵਾ ਘਰੇਲੂ ਇਲਾਜਾਂ ਨਾਲ ਵੀ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅੱਜ ਦੇ ਦੌਰ ਵਿਚ ਲੋਕਾਂ ਨੂੰ ਕੰਮ ਦੀ ਜ਼ਿਆਦਾ ਚਿੰਤਾ ਰਹਿੰਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਥਕਾਨ ਵੀ ਹੋ ਜਾਂਦੀ ਹੈ। ਇਸ ਦੇ ਕਾਰਨ ਅਕਸਰ ਲੋਕ ਸਿਰ ਦਰਦ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿਚ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਵੀ ਖਾਣੀਆ ਪੈਂਦੀਆਂ ਹਨ। ਪਰ ਜ਼ਿਆਦਾ ਦਵਾਈਆਂ ਦੀ ਵਰਤੋਂ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਦਵਾਈਆਂ ਤੋਂ ਇਲਾਵਾ ਘਰੇਲੂ ਇਲਾਜਾਂ ਨਾਲ ਵੀ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Home remedies for headache
ਸਿਰ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ
1. ਲੌਂਗ ਅਤੇ ਨਮਕ ਦਾ ਮਿਸ਼ਰਣ- ਸਿਰ ਦਰਦ ਤੋਂ ਅਰਾਮ ਪਾਉਣ ਲਈ ਲੌਂਗ ਅਤੇ ਨਮਕ ਦਾ ਮਿਸ਼ਰਣ ਕਾਫ਼ੀ ਲਾਭਦਾਇਕ ਹੈ। ਇਸ ਦੇ ਸੇਵਨ ਲਈ ਲੌਂਗ ਦੇ ਪਾਊਡਰ ਅਤੇ ਨਮਕ ਨੂੰ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਰ ਦਰਦ ਤੋਂ ਅਰਾਮ ਮਿਲਦਾ ਹੈ।
lemon water
2. ਸੌਂਠ ਦਾ ਪੇਸਟ- ਸਰਦੀ ਵਿਚ ਸਿਰ ਦਰਦ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਲਈ ਸੌਠ ਕਾਫ਼ੀ ਮਦਦਗਾਰ ਸਾਬਿਤ ਹੋ ਸਕਦੀ ਹੈ। ਇਸ ਦੇ ਲਈ ਪਾਣੀ ਵਿਚ ਸੌਂਠ ਪੀਸ ਕੇ ਮੱਥੇ ‘ਤੇ ਲਗਾਉਣ ਨਾਲ ਸਰਦੀ ਨਾਲ ਹੋਣ ਵਾਲਾ ਸਿਰ ਦਰਦ ਰੁਕ ਜਾਂਦਾ ਹੈ।
3.ਨਿੰਬੂ ਅਤੇ ਗਰਮ ਪਾਣੀ: ਗਰਮ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਕਈ ਵਾਰ ਪੇਟ ਵਿਚ ਗੈਸ ਬਣਨ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਨਿੰਬੂ ਪਾਣੀ ਇਸ ਦੇ ਲਈ ਵੀ ਫਾਇਦੇਮੰਦ ਰਹਿੰਦਾ ਹੈ।
Adrak tulsi
4, ਨਿੰਬੂ ਅਤੇ ਚਾਹ- ਚਾਹ ਵਿਚ ਨਿੰਬੂ ਮਿਲਾ ਕੇ ਪੀਣ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਦੇ ਲਈ ਨਿੰਬੂ ਨੂੰ ਚਾਹ ਵਿਚ ਨਿਚੋੜ ਤੇ ਪੀਣਾ ਚਾਹੀਦਾ ਹੈ।
5. ਤੁਲਸੀ ਅਤੇ ਅਦਰਕ: ਤੁਲਸੀ ਅਤੇ ਅਦਰਕ ਦੀ ਵਰਤੋਂ ਨਾਲ ਵੀ ਸਿਰ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਦੇ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦਾ ਰਸ ਮਿਲਾ ਕੇ ਮੱਥੇ ‘ਤੇ ਲਗਾਉਣਾ ਚਾਹੀਦਾ ਹੈ। ਤੁਲਸੀ ਅਤੇ ਅਦਰਕ ਦਾ ਰਸ ਪੀਣ ਨਾਲ ਵੀ ਸਿਰ ਦਰਦ ਤੋਂ ਕਾਫ਼ੀ ਰਾਹਤ ਪਾਈ ਜਾ ਸਕਦੀ ਹੈ।
Cloves Seeds
6. ਲੌਂਗ ਦੇ ਤੇਲ ਨਾਲ ਮਾਲਿਸ਼- ਲੌਂਗ ਦੀ ਵਰਤੋਂ ਨਾਲ ਵੀ ਸਿਰ ਦਰਦ ਦੂਰ ਕੀਤਾ ਜਾ ਸਕਦਾ ਹੈ। ਲੌਂਗ ਵਿਚ ਦਰਦ ਖ਼ਤਮ ਕਰਨ ਦੇ ਗੁਣ ਹੁੰਦੇ ਹਨ। ਲੌਂਗ ਨੂੰ ਗਰਮ ਕਰਕੇ ਕਿਸੇ ਕੱਪੜੇ ਵਿਚ ਬੰਨ ਕੇ ਸੁੰਘਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲੌਂਗ ਦੇ ਤੇਲ ਦੀ ਮੱਥੇ ‘ਤੇ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।