
ਜਾਣੋ ਕੀ ਹਨ ਇਸ ਦੇ ਫਾਇਦੇ
ਲੌਂਗ ਅਤੇ ਨਮਕ ਦਾ ਮਿਸ਼ਰਣ: ਸਿਰ ਦਰਦ ਤੋਂ ਅਰਾਮ ਪਾਉਣ ਲਈ ਲੌਂਗ ਅਤੇ ਨਮਕ ਦਾ ਮਿਸ਼ਰਣ ਕਾਫ਼ੀ ਲਾਭਦਾਇਕ ਹੈ। ਇਸ ਦੇ ਸੇਵਨ ਲਈ ਲੌਂਗ ਦੇ ਪਾਊਡਰ ਅਤੇ ਨਮਕ ਨੂੰ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਰ ਦਰਦ ਤੋਂ ਅਰਾਮ ਮਿਲਦਾ ਹੈ।
ਨਿੰਬੂ ਅਤੇ ਗਰਮ ਪਾਣੀ: ਗਰਮ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
Lemon water
ਕਈ ਵਾਰ ਪੇਟ ਵਿਚ ਗੈਸ ਬਣਨ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਨਿੰਬੂ ਪਾਣੀ ਇਸ ਦੇ ਲਈ ਵੀ ਫਾਇਦੇਮੰਦ ਰਹਿੰਦਾ ਹੈ। ਨਿੰਬੂ ਅਤੇ ਚਾਹ: ਚਾਹ ਵਿਚ ਨਿੰਬੂ ਮਿਲਾ ਕੇ ਪੀਣ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਨਿੰਬੂ ਨੂੰ ਚਾਹ ਵਿਚ ਨਿਚੋੜ ਕੇ ਪੀਣਾ ਚਾਹੀਦਾ ਹੈ। ਤੁਲਸੀ ਅਤੇ ਅਦਰਕ: ਤੁਲਸੀ ਅਤੇ ਅਦਰਕ ਦੀ ਵਰਤੋਂ ਨਾਲ ਵੀ ਸਿਰਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦਾ ਰਸ ਮਿਲਾ ਕੇ ਮੱਥੇ 'ਤੇ ਲਾਉਣਾ ਚਾਹੀਦਾ ਹੈ।
Tulsi and Garlik
ਤੁਲਸੀ ਅਤੇ ਅਦਰਕ ਦਾ ਰਸ ਪੀਣ ਨਾਲ ਵੀ ਸਿਰ ਦਰਦ ਤੋਂ ਕਾਫ਼ੀ ਰਾਹਤ ਪਾਈ ਜਾ ਸਕਦੀ ਹੈ। ਲੌਂਗ ਦੇ ਤੇਲ ਨਾਲ ਮਾਲਿਸ਼: ਲੌਂਗ ਦੀ ਵਰਤੋਂ ਨਾਲ ਵੀ ਸਿਰ ਦਰਦ ਦੂਰ ਕੀਤਾ ਜਾ ਸਕਦਾ ਹੈ। ਲੌਂਗ ਵਿਚ ਦਰਦ ਖ਼ਤਮ ਕਰਨ ਦੇ ਗੁਣ ਹੁੰਦੇ ਹਨ। ਲੌਂਗ ਨੂੰ ਗਰਮ ਕਰ ਕੇ ਕਿਸੇ ਕਪੜੇ ਵਿਚ ਬੰਨ੍ਹ ਕੇ ਸੁੰਘਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲੌਂਗ ਦੇ ਤੇਲ ਦੀ ਮੱਥੇ 'ਤੇ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।