ਤੰਦਰੁਸਤ ਰਹਿਣ ਲਈ ਦਿਨ ਵਿਚ ਕਿੰਨਾ ਤੁਰੀਏ? ਜਾਣੋ Walk Plan
Published : Sep 20, 2022, 5:39 pm IST
Updated : Sep 20, 2022, 5:40 pm IST
SHARE ARTICLE
How much to walk a day to be healthy?
How much to walk a day to be healthy?

ਸੈਰ ਇਕ ਅਜਿਹਾ ਵਰਕਆਊਟ ਹੈ ਜਿਸ ਵਿਚ ਤੁਹਾਡਾ ਪੂਰਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ।

ਲੰਬੇ ਸਮੇਂ ਲਈ ਤੰਦਰੁਸਤ ਅਤੇ ਫਿੱਟ ਰਹਿਣ ਲਈ ਸੈਰ ਕਰਨਾ ਸਭ ਤੋਂ ਲਾਭਕਾਰੀ ਕਸਰਤ ਹੈ। ਡਾਕਟਰਾਂ ਤੋਂ ਲੈ ਕੇ ਤੰਦਰੁਸਤੀ ਦੇ ਮਾਹਰ ਵੀ ਮੰਨਦੇ ਹਨ ਕਿ ਤੰਦਰੁਸਤ ਰਹਿਣ ਲਈ ਸਵੇਰ ਅਤੇ ਸ਼ਾਮ ਨੂੰ ਤੁਰਨਾ ਲਾਜ਼ਮੀ ਹੈ। ਸੈਰ ਇਕ ਅਜਿਹਾ ਵਰਕਆਊਟ ਹੈ ਜਿਸ ਵਿਚ ਤੁਹਾਡਾ ਪੂਰਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ। ਤੁਹਾਡੇ ਸਰੀਰ ਦਾ ਹਰ ਅੰਗ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ। ਜੇ ਤੁਸੀਂ ਨਿਯਮਤ ਤੌਰ ‘ਤੇ ਤੁਰਦੇ ਹੋ ਤਾਂ ਤੁਹਾਨੂੰ ਕਿਸੇ ਹੋਰ ਕਸਰਤ ਦੀ ਜ਼ਰੂਰਤ ਨਹੀਂ ਹੈ।

ਤੁਰਨਾ ਹਰ ਉਮਰ ਦੇ ਲੋਕਾਂ ਲਈ ਸਿਹਤਮੰਦ ਵਿਕਲਪ ਹੈ। ਇਹ ਤੁਹਾਡੀਆਂ ਕੈਲਰੀਜ਼ ਨੂੰ ਬਹੁਤ ਜਲਦੀ ਖਤਮ ਕਰਦਾ ਹੈ ਅਤੇ ਤੁਹਾਡੇ ਭਾਰ ਨੂੰ ਕੰਟਰੋਲ ਵਿਚ ਰੱਖਦਾ ਹੈ। ਤੁਰਨਾ ਸਭ ਤੋਂ ਆਮ ਕਸਰਤ ਹੈ ਜੋ ਹਰ ਉਮਰ ਦੇ ਲੋਕਾਂ ਦੁਆਰਾ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਪਰ ਤੁਹਾਨੂੰ ਆਪਣੀ ਉਮਰ ਦੇ ਨਾਲ ਤੁਰਨ ਦੇ ਸਮੇਂ ਅਤੇ ਗਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਅਸੀਂ ਤੁਹਾਨੂੰ ਸੈਰ ਦੇ ਫਾਇਦਿਆਂ ਬਾਰੇ ਦੱਸਾਂਗੇ। ਇਸ ਦੇ ਨਾਲ ਅਸੀਂ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਕਿੰਨੇ ਕਦਮ ਤੁਰਨਾ ਚਾਹੀਦੀ ਹੈ।

ਸੈਰ ਕਰਨ ਦੇ ਲਾਭ

ਦਿਲ ਲਈ ਫਾਇਦੇਮੰਦ- ਦੌੜਨਾ ਜਾਂ ਤੁਰਨਾ ਤੁਹਾਡੇ ਦਿਲ ਲਈ ਬਹੁਤ ਵਧੀਆ ਹੈ। ਜਿਹੜੇ ਲੋਕ ਲਗਾਤਾਰ ਤੁਰਦੇ ਹਨ ਉਹਨਾਂ ਨੂੰ ਦਿਲ ਨਾਲ ਸਬੰਧਤ ਰੋਗ ਘੱਟ ਹੁੰਦੇ ਹਨ। ਦਰਅਸਲ ਤੁਰਨ ਨਾਲ ਦਿਲ ਵਿਚ ਖੂਨ ਦਾ ਗੇੜ ਵੱਧਦਾ ਹੈ। ਅਤੇ ਖਰਾਬ ਕੋਲੇਸਟ੍ਰੋਲ ਘਟਦਾ ਹੈ। ਹਰ ਰੋਜ਼ ਤੁਰਨ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ।

ਦਿਮਾਗ ਮਜ਼ਬੂਤ ਹੁੰਦਾ ਹੈ- ਇਹ ਸੱਚ ਹੈ ਕਿ ਤੁਰਨਾ ਨਾਲ ਤੁਹਾਡੇ ਦਿਮਾਗ ਤੇਜ਼ ਹੋ ਜਾਂਦਾ ਹੈ। ਇਕ ਖੋਜ ਅਨੁਸਾਰ ਤੁਰਨ ਨਾਲ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਵਿਚ ਮੌਜੂਦ ਹਾਰਮੋਨ ਵਧਦੇ ਹਨ। ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ। ਰੋਜ਼ਾਨਾ ਤੁਰਨ ਨਾਲ ਦਿਮਾਗੀ ਕਮਜ਼ੋਰੀ ਅਤੇ ਅਲਜ਼ਾਈਮਰ ਰੋਗ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਫੇਫੜੇ ਤੰਦਰੁਸਤ ਰਹਿੰਦੇ ਹਨ- ਤੁਰਨ ਨਾਲ ਤੁਹਾਡੇ ਸਰੀਰ ਦੇ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦੇ ਹਨ। ਰੋਜ਼ ਤੁਰਨ ਨਾਲ ਸਰੀਰ ਨੂੰ ਭਰਪੂਰ ਆਕਸੀਜਨ ਮਿਲਦੀ ਹੈ। ਆਕਸੀਜਨ ਦਾ ਚੰਗਾ ਪ੍ਰਵਾਹ ਨਾ ਕੇਵਲ ਫੇਫੜਿਆਂ ਨੂੰ ਸਿਹਤਮੰਦ ਬਣਾਉਂਦਾ ਹੈ ਬਲਕਿ ਬਿਮਾਰੀਆਂ ਤੋਂ ਬਚਣ ਵਿਚ ਵੀ ਸਹਾਇਤਾ ਕਰਦਾ ਹੈ।

ਪੇਟ ਸਾਫ ਰਹਿੰਦਾ ਹੈ- ਤੁਰਨ ਨਾਲ ਤੁਹਾਡੀ ਪਾਚਣ ਪ੍ਰਣਾਲੀ ਵਧੀਆ ਕੰਮ ਕਰਦੀ ਹੈ, ਜਿਸ ਨਾਲ ਤੁਹਾਡਾ ਪੇਟ ਸਾਫ ਰਹਿੰਦਾ ਹੈ। ਤੁਰਨ ਨਾਲ ਬਿਨਾਂ ਕਿਸੇ ਦਵਾਈ ਦੇ ਤੁਸੀਂ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੋ ਲੋਕ ਹਰ ਸਵੇਰ ਅਤੇ ਸ਼ਾਮ ਪੈਦਲ ਤੁਰਦੇ ਹਨ ਉਨ੍ਹਾਂ ਨੂੰ ਜਿੰਮ ਜਾਣ ਦੀ ਜ਼ਰੂਰਤ ਵੀ ਨਹੀਂ ਹੁੰਦੀ।

ਕਿੰਨਾ ਚਿਰ ਅਤੇ ਕਿੰਨੇ ਕਦਮ ਤੁਰਨਾ ਹੈ

-ਜੇ ਤੁਸੀਂ 6 ਅਤੇ 17 ਸਾਲ ਦੇ ਵਿਚਕਾਰ ਹੋ, ਤਾਂ ਤੁਹਾਨੂੰ 15000 ਕਦਮ ਤੁਰਨਾ ਚਾਹੀਦਾ ਹੈ।
-18 ਤੋਂ 40 ਸਾਲ ਦੇ ਮਰਦ ਅਤੇ ਔਰਤਾਂ ਨੂੰ ਇਕ ਦਿਨ ਵਿਚ 12000 ਕਦਮ ਤੁਰਨਾ ਚਾਹੀਦਾ ਹੈ।
-ਜਦੋਂ ਤੁਸੀਂ 40 ਤੋਂ ਪਾਰ ਪਹੁੰਚ ਜਾਂਦੇ ਹੋ, ਤਾਂ ਤੁਹਾਨੂੰ ਇਕ ਦਿਨ ਵਿਚ 11000 ਕਦਮ ਤੁਰਨਾ ਲਾਜ਼ਮੀ ਹੈ।
-50 ਸਾਲ ਦੇ ਲੋਕਾਂ ਨੂੰ ਰੋਜ਼ਾਨਾ 10,000 ਕਦਮ ਤੁਰਨਾ ਚਾਹੀਦਾ ਹੈ।
-60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਦਿਨ ਵਿਚ 8000 ਕਦਮ ਤੁਰਨਾ ਚਾਹੀਦਾ ਹੈ।
-ਬੁਢਾਪੇ ਵਿਚ ਤੁਸੀਂ ਸਿਰਫ ਉਦੋਂ ਤੱਕ ਤੁਰਦੇ ਰਹੋ ਜਦੋਂ ਤੱਕ ਤੁਸੀਂ ਥੱਕੇ ਹੋਏ ਮਹਿਸੂਸ ਨਹੀਂ ਕਰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement