ਚਿੱਟੀ ਮਿਰਚ ਵੀ ਹੈ ਸਿਹਤ ਲਈ ਫ਼ਾਇਦੇਮੰਦ
Published : Jan 21, 2023, 7:40 am IST
Updated : Jan 21, 2023, 8:38 am IST
SHARE ARTICLE
White pepper is also beneficial for health
White pepper is also beneficial for health

ਚਿੱਟੀ ਮਿਰਚ ਨੂੰ ਜੇਕਰ ਤੁਸੀਂ ਅਪਣੇ ਖਾਣੇ ਵਿਚ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ।

 

ਕਾਲੀ ਮਿਰਚ ਵਾਂਗ ਹੀ ਚਿੱਟੀ ਮਿਰਚ ਦਾ ਇਸਤੇਮਾਲ ਵੀ ਮਸਾਲਿਆਂ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਹ ਦੋਵੇਂ ਹੀ ਸਿਹਤ ਲਈ ਚੰਗੀਆਂ ਹਨ ਪਰ ਚਿੱਟੀ ਮਿਰਚ ਵਿਚ ਕੁੱਝ ਅਜਿਹੇ ਗੁਣ ਹੁੰਦੇ ਹਨ ਜਿਹੜੇ ਇਸ ਨੂੰ ਕਾਲੀ ਮਿਰਚ ਤੋਂ ਬਿਹਤਰ ਬਣਾਉਂਦੇ ਹਨ। ਚਿੱਟੀ ਮਿਰਚ ਤੁਹਾਡੇ ਲਈ ਕਈ ਫ਼ਾਇਦਿਆਂ ਨਾਲ ਭਰਪੂਰ ਹੈ।

ਇਹ ਨਾ ਸਿਰਫ਼ ਭਾਰ ਘਟਾਉਣ ਵਿਚ ਮਦਦ ਕਰਦੀ ਹੈ ਬਲਕਿ ਇਹ ਪਾਚਣ ਸਬੰਧੀ ਸਮੱਸਿਆਵਾਂ, ਦੰਦਾਂ ਦੇ ਦਰਦ, ਡਾਇਬਟੀਜ਼, ਸਿਰਦਰਦ ਤੇ ਸਰਦੀ-ਖਾਂਸੀ ਦੂਰ ਭਜਾਉਣ ਵਿਚ ਵੀ ਮਦਦਗਾਰ ਹੈ। ਚਿੱਟੀ ਮਿਰਚ ਨੂੰ ਜੇਕਰ ਤੁਸੀਂ ਅਪਣੇ ਖਾਣੇ ਵਿਚ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ।

ਬਿਹਤਰ ਪਾਚਣ ਲਈ: ਕਾਲੀ ਮਿਰਚ ਦੀ ਤਰ੍ਹਾਂ ਚਿੱਟੀ ਮਿਰਚ ਵੀ ਤੁਹਾਡੀਆਂ ਪਾਚਣ ਸਬੰਧੀ ਸਮੱਸਿਆਵਾਂ ਦੂਰ ਕਰ ਕੇ ਬਿਹਤਰ ਪਾਚਣ ਵਿਚ ਮਦਦਗਾਰ ਹੈ।

ਭਾਰ ਘਟਾਉਣ ਵਿਚ ਵੀ ਫ਼ਾਇਦੇਮੰਦ: ਹਾਲਾਂਕਿ ਕਾਲੀ ਮਿਰਚ ਨੂੰ ਵੀ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਪਰ ਉਥੇ ਹੀ ਚਿੱਟੀ ਮਿਰਚ ਵੀ ਭਾਰ ਘਟਾਉਣ ਵਿਚ ਸਹਾਇਕ ਹੈ ਕਿਉਂਕਿ ਚਿੱਟੀ ਮਿਰਚ ਕੈਪਸਾਈਸਿਨ ਨਾਲ ਭਰਪੂਰ ਹੁੰਦੀ ਹੈ। ਕੈਪਸਾਈਨਿਨ ਸਰੀਰ ਅੰਦਰ ਚਰਬੀ ਖ਼ਤਮ ਕਰਨ ਵਿਚ ਮਦਦ ਕਰਦਾ ਹੈ ਤੇ ਇਸ ਤਰ੍ਹਾਂ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।

ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦਗਾਰ: ਚਿੱਟੀ ਮਿਰਚ ਵਿਟਾਮਿਨ ਸੀ ਤੇ ਏ ਨਾਲ ਭਰਪੂਰ ਹੁੰਦੀ ਹੈ ਜਿਸ ਕਾਰਨ ਇਹ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਚਿੱਟੀ ਮਿਰਚ ਨੂੰ ਅਪਣੇ ਖਾਣੇ ਵਿਚ ਇਸਤੇਮਾਲ ਕਰਨਾ ਚਾਹੀਦਾ ਹੈ।

Tags: health

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement