ਘਰੇਲੂ ਨੁਸਖਿਆਂ ਨੂੰ ਵਰਤ ਕੇ ਲਿਆਉ ਵਾਲਾਂ ਦੀ ਗਵਾਚੀ ਹੋਈ ਚਮਕ ਵਾਪਸ 
Published : Feb 21, 2020, 3:58 pm IST
Updated : Feb 21, 2020, 4:00 pm IST
SHARE ARTICLE
file photo
file photo

ਸੁੰਦਰ, ਲੰਬੇ ਅਤੇ ਸੰਘਣੇ ਵਾਲ ਤੁਹਾਡੀ ਸ਼ਖ਼ਸੀਅਤ ਨੂੰ ਵਧਾਉਂਦੇ ਹਨ। ਤੁਹਾਡੇ ਵਾਲ ਸਿਰਫ ਉਦੋਂ .......

 ਚੰਡੀਗੜ੍ਹ  :ਸੁੰਦਰ, ਲੰਬੇ ਅਤੇ ਸੰਘਣੇ ਵਾਲ ਤੁਹਾਡੀ ਸ਼ਖ਼ਸੀਅਤ ਨੂੰ ਵਧਾਉਂਦੇ ਹਨ। ਤੁਹਾਡੇ ਵਾਲ  ਸਿਰਫ ਉਦੋਂ ਸੰਘਣੇ ਅਤੇ ਸਿਹਤਮੰਦ ਹੋਣਗੇ ਜਦੋਂ ਤੁਸੀਂ ਉਨ੍ਹਾਂ ਦੀ ਰੋਜ਼ਾਨਾ ਸੰਭਾਲ ਕਰੋਗੇ। ਵੇਸਣ ਇਕ ਅਜਿਹਾ ਪਦਾਰਥ ਹੈ ਜੋ ਤੁਹਾਡੀ ਚਮੜੀ ਦੇ ਨਾਲ ਨਾਲ ਤੁਹਾਡੇ ਵਾਲਾਂ ਨੂੰ  ਵੀ ਰੇਸ਼ਮੀ ਅਤੇ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।

 

photophoto

ਜੇ ਤੁਸੀਂ ਹਫਤੇ ਵਿਚ ਇਕ ਵਾਰ ਵੇਸਣ ਵਿੱਚ ਦਹੀਂ ਮਿਲਾਓ ਅਤੇ ਇਸ ਪੈਕ ਨੂੰ ਆਪਣੇ ਵਾਲਾਂ 'ਤੇ ਲਗਾਓ ਇਸ ਨਾਲ ਤੁਹਾਡੇ ਵਾਲ ਕੁਦਰਤੀ ਤੌਰ' ਤੇ ਲੰਬੇ, ਸੰਘਣੇ ਅਤੇ ਚਮਕਦਾਰ ਹੋ ਜਾਣਗੇ। ਆਓ ਜਾਣਦੇ ਹਾਂ ਕਿਵੇਂ ਵੇਸਣ ਦਹੀਂ ਦੇ ਪੈਕ ਬਣਾਉਣ ਦਾ ਤਰੀਕਾ ।ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਫੈਂਟ ਲਵੋ ਜਦੋਂ ਇਸ ਵਿਚਲੀਆਂ ਸਾਰੀਆਂ ਗੰਢਾਂ ਖਤਮ ਹੋ ਜਾਣ ਫਿਰ ਇਸ ਵਿੱਚ ਵੇਸਣ ਪਾਓ।

photophoto

ਇਨ੍ਹਾਂ ਦੋ ਚੀਜ਼ਾਂ ਤੋਂ ਇਲਾਵਾ ਤੁਹਾਨੂੰ ਪੈਕ ਵਿਚ ਕੁਝ ਹੋਰ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਚਾਹੋ ਤਾਂ ਐਲੋਵੇਰਾ ਜੈੱਲ ਸ਼ਾਮਲ ਕਰ ਸਕਦੇ ਹੋ। ਪੈਕ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਖੋਪੜੀ ਤੋਂ ਲੈ ਕੇ ਅੰਤ ਤੱਕ ਵਾਲਾਂ ਤੇ ਲਗਾਉ ਲਗਭਗ 30 ਮਿੰਟ ਬਾਅਦ ਆਪਣੇ ਮਨਪਸੰਦ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਹਫ਼ਤੇ ਵਿਚ ਇਕ ਵਾਰ ਇਸ ਪੈਕ ਦੀ ਵਰਤੋਂ ਕਰੋ।

photophoto

ਵਾਲ ਡਿੱਗਣਾ
ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਵਰਤਣ ਨਾਲ ਵਾਲਾਂ ਦੀ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ। ਫਰਿਜ਼ੀ ਵਾਲ: ਕੰਘੀ ਕਰਨ ਵੇਲੇ  ਫਰਿਜ਼ੀ ਵਾਲਾਂ  ਦੀ ਸਮੱਸਿਆ ਆਉਂਦੀ ਹੈ ਇਸ ਪੈਕ ਦੀ ਵਰਤੋਂ ਕਰਨ ਨਾਲ ਫਰਜ਼ੀ ਵਾਲ ਸੁਲਝੇ ਰਹਿਣਗੇ।

photophoto

 ਖੁਸ਼ਕੀ:ਉਨ੍ਹਾਂ ਲਈ ਜਿਨ੍ਹਾਂ ਦੇ ਵਾਲ ਬਹੁਤ ਸੁੱਕੇ ਹਨ, ਇਹ ਪੈਕ ਨਾ ਸਿਰਫ ਖੁਸ਼ਕੀ ਨੂੰ ਦੂਰ ਕਰੇਗਾ, ਬਲਕਿ ਵਾਲਾਂ ਨੂੰ ਚਮਕਦਾਰ ਵੀ ਕਰੇਗਾ।ਨਮੀ ਅਤੇ ਦੋ ਮੂੰਹੇਂ ਵਾਲ:ਵੇਸਣ ਅਤੇ ਦਹੀਂ ਇਕੱਠੇ ਵਾਲਾਂ ਦੀ ਗੁੰਮ ਹੋਈ ਨਮੀ ਨੂੰ ਦੂਰ ਕਰਨਗੇ, ਦੋ ਮੂੰਹੇਂ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement