ਵਾਲਾਂ ਨੂੰ ਕਾਲੇ, ਲੰਬੇ ਕਰਨ ਅਤੇ ਝੜਨ ਤੋਂ ਰੋਕਣ ਦਾ ਪੱਕਾ ਘਰੇਲੂ ਨੁਸਖਾ, ਜਾਣਕਾਰੀ ਸ਼ੇਅਰ ਜਰੂਰ ਕਰੋ
Published : May 30, 2019, 12:09 pm IST
Updated : May 30, 2019, 12:19 pm IST
SHARE ARTICLE
Long Hair
Long Hair

ਲਸਣ ਦਾ ਰਸ ਕੱਢ ਕੇ ਸਿਰ ਵਿਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ...

ਚੰਡੀਗੜ੍ਹ: ਸੁੰਦਰ ਅਤੇ ਆਕਰਸ਼ਕ ਵਾਲ ਸਭ ਦੀ ਖੂਬਸੂਰਤੀ ਨੂੰ ਵਧਾ ਦਿੰਦੇ ਹਨ, ਚਾਹੇ ਉਹ ਇਸਤਰੀ ਹੋਵੇ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਤੁਹਾਡੇ ਵਾਲ ਪੱਕ ਗਏ ਹਨ ਜਾਂ ਝੜ ਗਏ ਹਨ ਤਾਂ ਸਾਡੀ ਸੁੰਦਰਤਾ ਵਿਚ ਕੁਝ ਅਧੂਰਾ ਜਿਹਾ ਲੱਗਦਾ ਹੈ। ਖਾਸ ਕਰ ਇਸਤਰੀਆਂ ਦੇ ਲਈ ਤਾਂ ਵਾਲ ਜਾਨ ਤੋਂ ਵੀ ਪਿਆਰੇ ਹੁੰਦੇ ਹਨ। ਜਿੰਨੇਂ ਘਣੇ, ਕਾਲੇ ਅਤੇ ਲੰਬੇ ਵਾਲ ਹੋਣਗੇ, ਉਹਨਾਂ ਹੀ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ। ਇਸ ਲਈ ਪੁਰਸ਼ਾਂ ਦੀ ਤੁਲਣਾ ਵਿਚ ਇਸਤਰੀਆਂ ਵਾਲਾਂ ਦੀ ਦੇਖਭਾਲ ਜਿਆਦਾ ਚੰਗੇ ਢੰਗ ਨਾਲ ਕਰਦੀਆਂ ਹਨ ਤਾਂ ਕਿ ਉਹ ਸਿਹਤਮੰਦ, ਮਜਬੂਤ ਅਤੇ ਕਾਲੇ ਰਹਿਣ।

ਇਸਦੇ ਲਈ ਉਪਾਅ ਵੀ ਕਰਦੀਆਂ ਹਨ। ਪ੍ਰਾਚੀਨ ਸਮੇਂ ਵਿਚ ਇਸਤਰੀਆਂ ਆਪਣੇ ਵਾਲਾਂ ਦੀ ਸੁਰੱਖਿਆ ਦੇ ਲਈ ਅਨੇਕਾਂ ਪ੍ਰਕਾਰ ਦੇ ਉਪਾਆਂ ਦਾ ਵੀ ਪ੍ਰਯੋਗ ਕਰਦੀਆਂ ਸਨ। ਅੱਜ ਅਸੀਂ ਤੁਹਾਡੇ ਨਾਲ ਉਹਨਾਂ ਉਪਾਆਂ ਦੀ ਹੀ ਚਰਚਾ ਕਰਾਂਗੇ। ਸਾਡੇ ਵਾਲ ਸਾਡੀ ਪਰਸਨੈਲਟੀ ਦੀ ਸ਼ਾਨ ਹਨ। ਸਾਡੀ ਪਰਸਨੈਲਟੀ ਨੂੰ ਸਵਾਰਨ ਵਿਚ ਵਾਲਾਂ ਦੀ ਕਿੰਨੀਂ ਅਹਿਮੀਅਤ ਹੈ ਇਹ ਦੱਸਣ ਵਾਲੀ ਗੱਲ ਨਹੀਂ ਹੈ ਕਿਉਕਿ ਇਹ ਜਾਣਦੇ ਹਨ ਪਰ ਸਾਡੇ ਵਾਲਾਂ ਦੇ ਲਈ ਸਭ ਤੋਂ ਵੱਸੀ ਸਮੱਸਿਆ ਇਹ ਹੈ ਵਾਲਾਂ ਦਾ ਝੜਨਾ। ਅਸੀਂ ਤੁਹਾਨੂੰ ਇੱਕ ਅਜਿਹੀ ਕੁਦਰਤੀ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਜੋ ਸਾਡੇ ਵਾਲਾਂ ਨੂੰ ਝੜਨ ਤੋਂ ਰੋਕ ਸਕਦੀ ਹੈ।

ਵਾਲਾਂ ਦੇ ਲਈ ਨਾਰੀਅਲ ਤੇਲ, ਮੇਥੀ ਦੇ ਬੀਜ ਅਤੇ ਕੜੀ ਪੱਤਿਆਂ ਦਾ ਮਿਸ਼ਰਣ-ਨਾਰੀਅਲ ਤੇਲ ਦਾ ਉਪਯੋਗ ਚਮੜੀ ਅਤੇ ਵਾਲਾਂ ਨਾਲ ਸੰਬੰਧਿਤ ਕਈ ਸਮੱਸਿਆ ਦਾ ਇਲਾਜ ਕਰਨ ਦੇ ਲਈ ਕੀਤਾ ਗਿਆ ਹੈ। ਇਹ ਇੱਕ ਪੁਰਾਣਾ ਉਪਾਅ ਹੈ, ਇਹ ਤੇਲ ਬਹੁਤ ਪ੍ਰਭਾਵੀ ਹੈ ਕਿਉਂਕਿ ਇਸ ਵਿਚ ਚਮੜੀ ਵਿਚ ਗਹਰਾਈ ਨਾਲ ਜਾ ਕੇ ਇਸਨੂੰ ਅੰਦਰ ਤੋਂ ਮੁਰੰਮਤ ਕਰਨ ਦੀ ਸ਼ਕਤੀ ਹੈ। ਹਾਲਾਂਕਿ ,ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪੀੜਿਤ ਹੋ। ਤਾਂ ਇਕੱਲੇ ਨਾਰੀਅਲ ਦਾ ਤੇਲ ਤੁਹਾਡੀ ਸਹਾਇਤਾ ਕਰਨ ਵਿਚ ਮੱਦਦਗਾਰ ਨਹੀਂ ਹੋਵੇਗਾ।

ਪਰ ਜੇਕਰ ਤੁਸੀਂ ਨਾਰੀਅਲ ਦੇ ਤੇਲ ਵਿਚ ਕੜੀ ਪੱਤੇ ਅਤੇ ਮੇਥੀ ਵਰਗੀਆਂ ਪ੍ਰਕਿਰਤਿਕ ਜੜੀ-ਬੂਟੀਆਂ ਦੀ ਸ਼ਕਤੀ ਜੋੜਦੇ ਹੋ, ਤਾਂ ਤੁਹਾਡੇ ਵਾਲਾਂ ਦਾ ਝੜਨਾ ਬਹੁਤ ਜਲਦੀ ਬੰਦ ਹੋ ਜਾਵੇਗਾ। ਵਾਲਾਂ ਦੀ ਲੰਬਾਈ ਵਧਾਉਣ ਵਿਚ ਤੁਹਾਡੀ ਸਹਾਇਤਾ ਕਰੇਗਾ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸਨੂੰ ਕਿਸ ਤਰਾਂ ਤਿਆਰ ਅਤੇ ਇਸਦਾ ਉਪਯੋਗ ਕਰਨਾ ਚਾਹੀਦਾ ਹੈ।

ਜਰੂਰੀ ਸਮੱਗਰੀ

ਨਾਰੀਅਲ ਤੇਲ – 200 ਮਿ.ਲੀ

ਮੇਥੀ ਦੇ ਬੀਜ – 50 ਗ੍ਰਾਮ

ਹਰੇ ਕੜੀ ਪੱਤਾ – 50 ਗ੍ਰਾਮ

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਸਾਫ਼ ਪਾਣੀ ਵਿਚ ਕੜੀ ਪੱਤਿਆਂ ਨੂੰ ਧੋ ਲਵੋ। ਹੁਣ ਕੜੀ ਪੱਤਿਆਂ ਅਤੇ ਮੇਥੀ ਦੇ ਬੀਜਾਂ ਨੂੰ ਸਿੱਧਾ ਧੁੱਪ ਵਿਚ 5 ਤੋਂ 6 ਘੰਟਿਆਂ ਤੱਕ ਰੱਖ ਦਵੋ। ਇਹ ਉਹਨਾਂ ਨੂੰ ਸੁਕਾ ਦੇਵੇਗਾ। ਹੁਣ ਪੈਨ ਵਿਚ ਨਾਰੀਅਲ ਦੇ ਤੇਲ ਨੂੰ ਗਰਮ ਕਰੋ, ਇੱਕ ਵਾਰ ਗਰਮ ਹੋਣ ‘ਤੇ ਇਸ ਵਿਚ ਸੁੱਕੀਆਂ ਜੜੀ-ਬੂਟੀਆਂ ਨੂੰ ਜੋੜ ਦਵੋ। ਇਸ ਮਿਸ਼ਰਣ ਨੂੰ ਉਬਾਲ ਲਵੋ ਅਤੇ ਇਸਨੂੰ 10 ਮਿੰਟ ਦੇ ਲਈ ਥੋੜੀ ਅੱਗ ਉੱਪਰ ਰੱਖੋ।

ਉਬਾਲਣ ਤੋਂ ਬਾਅਦ ਇਸ ਮਿਸ਼ਰਣ ਨੂੰ ਠੰਡਾ ਹੋਣ ਦਵੋ। ਹੁਣ ਇਸ ਤੇਲ ਨੂੰ ਛਾਣ ਕੇ ਇਸਨੂੰ ਇੱਕ ਜਰ ਵਿਚ ਜਮਾਂ ਕਰੋ। ਇਸ ਤੇਲ ਨੂੰ ਆਪਣੇ ਵਾਲਾਂ ਉੱਪਰ ਇੱਕ ਹਫਤੇ ਵਿਚ ਤਿੰਨ ਵਾਰ ਲਗਾਓ। ਆਪਣੇ ਵਾਲਾਂ ਨੂੰ ਧੋਣ ਨਾਲ ਇੱਕ ਘੰਟਾ ਪਹਿਲਾਂ ਤੁਸੀਂ ਇਸ ਤੇਲ ਨੂੰ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਜਲਦੀ ਲਾਭ ਹੋਵੇਗਾ।

ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਲਈ ਅਨੇਕਾਂ ਘਰੇਲੂ ਉਪਚਾਰ:-

ਅਮਰਬੇਲ: 250 ਗ੍ਰਾਮ ਅਮਰਬੇਲ ਨੂੰ ਲਗਪਗ 3 ਲੀਟਰ ਪਾਣੀ ਵਿਚ ਉਬਾਲੋ। ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸਨੂੰ ਉਤਾਰ ਲਵੋ। ਸਵੇਰੇ ਇਸ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ ਲੰਬੇ ਹੁੰਦੇ ਹਨ।

ਤਿਰਫਲਾ: ਤਿਰਫਲਾ ਦੇ 2 ਤੋਂ 6 ਗ੍ਰਾਮ ਚੂਰਨ ਨੂੰ ਲਗਪਗ 1 ਗ੍ਰਾਮ ਦਾ ਚੌਥਾ ਭਾਗ ਲੋਹ ਭਸਮ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ।

ਕਲੌਂਜੀ: 50 ਗ੍ਰਾਮ ਕਲੌਂਜੀ 1 ਲੀਟਰ ਪਾਣੀ ਵਿਚ ਉਬਾਲ ਲਵੋ। ਇਸ ਉਬਲੇ ਹੋਏ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲ 1 ਮਹੀਨੇ ਵਿਚ ਹੀ ਲੰਬੇ ਹੋ ਜਾਂਦੇ ਹਨ।

ਨਿੰਮ: ਨਿੰਮ ਅਤੇ ਬੇਰ ਦੇ ਪੱਤਿਆਂ ਨੂੰ ਪਾਣੀ ਦੇ ਨਾਲ ਪੀਸ ਕੇ ਸਿਰ ਉੱਪਰ ਲਗਾ ਲਵੋ ਅਤੇ ਇਸਦੇ 2-3 ਘੰਟਿਆਂ ਦੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ ਅਤੇ ਵਾਲ ਲੰਬੇ ਵੀ ਹੁੰਦੇ ਹਨ।

ਲਸਣ: ਲਸਣ ਦਾ ਰਸ ਕੱਢ ਕੇ ਸਿਰ ਵਿਚ ਲਗਾਉਣ ਨਾਲ ਵਾਲ ਉੱਗ ਆਉਂਦੇ ਹਨ।

ਸੀਤਾਫਲ: ਸੀਤਾਫਲ ਦੇ ਬੀਜ ਅਤੇ ਬੇਰ ਦੇ ਬੀਜ ਦੇ ਪੱਤੇ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਕੇ ਵਾਲਾਂ ਦੀਆਂ ਜੜਾਂ ਵਿਚ ਲਗਾਓ। ਅਜਿਹਾ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ।

ਅੰਬ: 10 ਗ੍ਰਾਮ ਅੰਬ ਦੀ ਗਿਰੀ ਨੂੰ ਆਂਵਲੇ ਦੇ ਰਸ ਵਿਚ ਪੀਸ ਕੇ ਵਾਲਾਂ ਵਿਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਲੰਬੇ ਅਤੇ ਘਣੇ ਹੋ ਜਾਂਦੇ ਹਨ।

ਮੂਲੀ: ਅੱਧੀ ਤੋਂ 1 ਮੂਲੀ ਰੋਜਾਨਾ ਦੁਪਹਿਰ ਵਿਚ ਖਾਣਾ ਖਾਣ ਦੇ ਬਾਅਦ ਕਾਲੀ ਮਿਰਚ ਦੇ ਨਾਮ ਨਮਕ ਲਗਾ ਕੇ ਖਾਣ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ। ਇਸਦਾ ਪ੍ਰਯੋਗ 3-4 ਮਹੀਨੇ ਤੱਕ ਲਗਾਤਾਰ ਕਰੋ। 1 ਮਹੀਨੇ ਤੱਕ ਇਸਦਾ ਸੇਵਨ ਕਰਨ ਨਾਲ ਕਬਜ,ਅਫਾਰਾ ਅਤੇ ਭੋਜਨ ਨਾ ਪਚਣ ਦੀ ਸਮੱਸਿਆ ਵਿਚ ਆਰਾਮ ਮਿਲਦਾ ਹੈ। ਨੋਟ: ਮੂਲੀ ਜਿਸਦੇ ਲਈ ਫਾਇਦੇਮੰਦ ਹੋਵੇ ਉਹ ਇਸਦਾ ਸੇਵਨ ਕਰ ਸਕਦੇ ਹਨ।

ਆਂਵਲਾ: ਸੁੱਕੇ ਆਂਵਲੇ ਅਤੇ ਮਹਿੰਦੀ ਨੂੰ ਸਮਾਨ ਮਾਤਰਾ ਵਿਚ ਲੈ ਕੇ ਸ਼ਾਨ ਨੂੰ ਪਾਣੀ ਵਿਚ ਭਿਉਂ ਦਵੋ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਇਸਦਾ ਪ੍ਰਯੋਗ ਲਗਾਤਾਰ ਕਈ ਦਿਓਨਨ ਤੱਕ ਕਰਨ ਨਾਲ ਵਾਲ ਮੁਲਾਇਮ ਅਤੇ ਲੰਬੇ ਹੋ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement