
ਬਦਲਦੇ ਮੌਸਮ 'ਚ ਵਾਲਾਂ ਦਾ ਗਿਰਨਾ ਅਤੇ ਸਿਰ 'ਚ ਸਿੱਕਰੀ ਦਾ ਹੋਣਾ ਇੱਕ ਆਮ ਗੱਲ ਹੋ ਗਈ ਹੈ। ਖਾਸਕਰ ਸਰਦੀਆਂ 'ਚ ਸਕਲਪ ਰੁੱਖਾ ਹੋਣ ਦੀ ਵਜ੍ਹਾ
ਨਵੀਂ ਦਿੱਲੀ : ਬਦਲਦੇ ਮੌਸਮ 'ਚ ਵਾਲਾਂ ਦਾ ਗਿਰਨਾ ਅਤੇ ਸਿਰ 'ਚ ਸਿੱਕਰੀ ਦਾ ਹੋਣਾ ਇੱਕ ਆਮ ਗੱਲ ਹੋ ਗਈ ਹੈ। ਖਾਸਕਰ ਸਰਦੀਆਂ 'ਚ ਸਕਲਪ ਰੁੱਖਾ ਹੋਣ ਦੀ ਵਜ੍ਹਾ ਨਾਲ ਸਿੱਕਰੀ ਜਲਦੀ ਹੁੰਦੀ ਹੈ। ਲੋਕ ਸਿੱਕਰੀ ਤੋਂ ਇਨ੍ਹੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਸਿਰ 'ਤੇ ਸਕਾਫ ਬੰਨਕੇ ਘੁੰਮਦੇ ਹਨ। ਅਜਿਹੇ 'ਚ ਖੂਬਸੂਰਤ, ਸੰਘਣੇ ਅਤੇ ਲੰਬੇ ਵਾਲ ਤਾਂ ਹਰ ਲੜਕੀ ਪਾਉਣਾ ਚਾਹੁੰਦੀ ਹੈ ਪਰ ਅੱਜ ਕਲ ਵਾਲਾਂ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਕਾਰਨ ਵਾਲ ਝੜਣ ਅਤੇ ਸਿਕਰੀ ਦੀ ਸਮੱਸਿਆ ਹੋ ਜਾਂਦੀ ਹੈ।
Dandruff treatment household tips
ਲੜਕੇ ਅਤੇ ਲੜਕੀਆਂ ਦੋਵੇਂ ਹੀ ਸਿਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਕਿਸੇ ਨਾਲ ਵੀ ਇਹ ਸਮੱਸਿਆ ਦੂਰ ਨਹੀਂ ਹੁੰਦੀ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਸਿਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਅਜਿਹਾ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਬਿਨਾਂ ਕਿਸੇ ਨੁਕਸਾਨ ਦੇ ਇਹ ਸਮੱਸਿਆ ਦੂਰ ਹੋ ਜਾਵੇਗੀ ਤਾਂ ਆਓ ਜਾਣਦੇ ਹਾਂ ਸਿਕਰੀ ਨੂੰ ਜੜ੍ਹ ਤੋਂ ਖਤਮ ਕਰਨ ਦੇ ਘਰੇਲੂ ਨੁਸਖਿਆਂ ਬਾਰੇ...
Dandruff treatment household tips
ਇਸ ਲਈ ਹੁੰਦੀ ਹੈ ਸਿਕਰੀ ਦੀ ਪ੍ਰੇਸ਼ਾਨੀ
ਸਕੈਲਪ 'ਚ ਡੈੱਡ ਸੈੱਲਸ ਜਮ੍ਹਾ ਹੋਣ ਦੇ ਬਾਅਦ ਵੀ ਉਹ ਡ੍ਰਾਈ ਹੋ ਜਾਂਦੀ ਹੈ। ਜਿਸ ਨਾਲ ਸਿਰ 'ਚ ਫੰਗਸ ਅਤੇ ਇਨਫੈਕਸ਼ਨ ਹੋ ਜਾਂਦੀ ਹੈ। ਇਸ ਕਾਰਨ ਤੁਹਾਡੇ ਵਾਲਾਂ 'ਚ ਸਿਕਰੀ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਆਪਣੀ ਡਾਇਟ 'ਚ ਜਿੰਕ, ਓਮੇਗਾ- 3 ਫੈਟੀ ਐਸਿਡ ਅਤੇ ਵਿਟਾਮਿਨਸ ਵਾਲੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
Dandruff treatment household tips
ਸਿਕਰੀ ਨੂੰ ਦੂਰ ਕਰਨ ਦਾ ਘਰੇਲੂ ਤਰੀਕਾ
ਇਕ ਕੋਲੀ 'ਚ ਨਿੰਬੂ ਦਾ ਰਸ ਕੱਢ ਲਓ। ਇਸ ਤੋਂ ਬਾਅਦ ਇਸ 'ਚ ਗਰਮ ਪਾਣੀ ਅਤੇ ਸੀ ਸਾਲਟ ਮਿਕਸ ਕਰੋ। ਇਸ ਮਿਕਸਚਰ ਨੂੰ ਸਕੈਲਪ 'ਤੇ ਲਗਾ ਕੇ ਮਸਾਜ ਕਰੋ ਅਤੇ 30 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਕੇ ਕੰਡੀਸ਼ਨਰ ਕਰ ਲਓ। ਹਫਤੇ ਭਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਤੁਹਾਨੂੰ ਇਹ ਸਮੱਸਿਆ ਦੁਬਾਰਾ ਨਹੀਂ ਹੋਵੇਗੀ।