
ਵਾਲਾਂ ਵਿਚ ਸਿਕਰੀ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ
ਵਾਲਾਂ ਵਿਚ ਸਿਕਰੀ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਇਸ ਨਾਲ ਸਿਰ ਦੀ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਖਾਰਸ਼ ਹੋਣ ਲੱਗਦੀ ਹੈ। ਵਾਲਾਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਰੱਖਣਾ, ਹਾਮਮੋਨ ਅਸੰਤੁਲਨ ਅਤੇ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਇਹ ਸਿਕਰੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
Dandruff
ਇਸ ਨਾਲ ਲੋਕਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੇ ਵਿਚ ਐਸਪਰਿਨ ਦਵਾਈ ਜੋ ਕਿ ਖੂਨ ਨੂੰ ਪਤਲਾ ਕਰਨ ਲਈ ਖਾਦੀ ਜਾਂਦੀ ਹੈ। ਇਸ ਦੀ ਵਰਤੋ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਇਸ ਦੀ ਵਰਤੋਂ ਕੀਤੀ ਜਾਵੇ।
Dandruff
ਸਮੱਗਰੀ - 1 ਚਮਚ ਐਸਪਰਿਨ ਟੈਬਲੇਟਸ, 1 ਨੈਪਕਿਨ, 1 ਚਮਚ, ਸ਼ੈਂਪੂ, 1 ਕੋਲੀ, 1 ਕੱਪ ਸੇਬ ਦਾ ਸਿਰਕਾ
Apple Cider
ਵਰਤੋਂ ਕਰਨ ਦਾ ਤਰੀਕਾ - ਸੱਭ ਤੋਂ ਪਹਿਲਾਂ ਐਸਪਰਿਨ ਟੈਬਲੇਟਸ ਨੂੰ ਨੈਪਕਿਨ ਵਿਚ ਲਪੇਟ ਕੇ ਚਮਚ ਨਾਲ ਚੰਗੀ ਤਰ੍ਹਾਂ ਨਾਲ ਪੀਸ ਲਓ। ਕੋਲੀ ਵਿਚ 1 ਢੱਕਣ ਸ਼ੈਂਪੂ ਪਾਓ ਅਤੇ ਪੀਸੀ ਹੋਈ ਐਸਪਿਰਨ ਪਾਊਡਰ ਨੂੰ ਸ਼ੈਂਪੂ ਪਾ ਕੇ ਮਿਲਾਓ। ਲੰਬੇ ਵਾਲਾਂ ਲਈ ਸ਼ੈਂਪੂ ਦੀ ਮਾਤਰਾ ਵਧਾ ਵੀ ਸਕਦੇ ਹੋ। ਫਿਰ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ ਅਤੇ 5 ਮਿੰਟ ਲਈ ਛੱਡ ਦਿਓ ਤਾਂ ਕਿ ਐਸਪਰਿਨ ਵਿਚ ਮੌਜੂਦ ਸੈਲਿਸਿਲਿਕਲ ਐਸਿਡ ਸਕੈਲਪ ਵਿਚ ਚੰਗੀ ਤਰ੍ਹਾਂ ਨਾਲ ਮਿਲ ਜਾਵੇ।
Dandruff
ਫਿਰ ਵਾਲਾਂ ਨੂੰ ਧੋ ਲਓ ਅਤੇ ਇਕ ਵਾਰ ਦੁਬਾਰਾ ਇਸ ਨੂੰ ਵਾਲਾਂ ਵਿਚ ਲਗਾਓ। ਜਦੋਂ ਸ਼ੈਂਪੂ ਵਾਲਾਂ ਵਿਚੋਂ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਤਾਂ ਇਕ ਮੱਗ ਪਾਣੀ ਵਿਚ ਅੱਧਾ ਕੱਪ ਸੇਬ ਦਾ ਸਿਰਕਾ ਮਿਲਾ ਕੇ ਵਾਲਾਂ ਵਿਚ ਲਗਾਓ। ਇਸ ਨਾਲ ਸਿਰ ਵਿਚੋਂ ਦਵਾਈ ਦੀ ਬਦਬੂ ਨਹੀਂ ਆਵੇਗੀ। ਹਫਤੇ ਵਿਚ 2 ਵਾਰ ਇਸ ਮਿਸ਼ਰਣ ਦੀ ਵਰਤੋਂ ਕਰਨ ਨਾਲ ਬਹੁਤ ਜਲਦੀ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।