
ਹੱਡੀਆਂ ਨੂੰ ਬਣਾਉਂਦਾ ਹੈ ਮਜ਼ਬੂਤ
ਭਾਰਤੀ ਲੋਕਾਂ ਨੂੰ ਦਲੀਆ ਖਾਣਾ ਬਹੁਤ ਪਸੰਦ ਹੈ। ਦਲੀਏ ਵਿਚ ਪ੍ਰੋਟੀਨ, ਵਿਟਾਮਿਨ ਬੀ1, ਬੀ2, ਫ਼ਾਈਬਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਸ਼ਾਮਲ ਹਨ। ਨਾਸ਼ਤੇ ਵਿਚ ਜ਼ਿਆਦਾਤਰ ਲੋਕ ਘੱਟ ਕੈਲੋਰੀ ਵਾਲੇ ਦਲੀਏ ਦਾ ਸੇਵਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਦਲੀਆ ਖ਼ਾਣ ਦੇ ਫ਼ਾਇਦਿਆਂ ਬਾਰੇ:
Oatmeal
ਦਲੀਆ ਕੈਲੇਸਟਰੋਲ ਕੰਟਰੋਲ ਕਰਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਾਉਂਦਾ ਹੈ। ਭਾਰ ਘੱਟ ਕਰਨ ਵਿਚ ਸਹਾਇਤਾ ਕਰਦਾ ਹੈ ਦਲੀਆ। ਖ਼ੂਨ ਦੀ ਕਮੀ ਵੀ ਦੂਰ ਕਰਦਾ ਹੈ। ਛਾਤੀ ਦੇ ਕੈਂਸਰ ਤੋਂ ਬਚਾਅਦ ਕਰਦਾ ਹੈ ਦਲੀਆ। ਪੇਟ ਦੀਆਂ ਬੀਮਾਰੀਆਂ ਤੋਂ ਵੀ ਦੂਰ ਰਖਦਾ ਹੈ ਦਲੀਆ। ਦਲੀਏ ਦੇ ਖਾਣ ਨਾਲ ਤੋਂ ਸਾਨੂੰ ਬਹੁਤ ਲਾਭ ਹੁੰਦੇ ਹਨ। ਆਮ ਤੌਰ ’ਤੇ ਦਲੀਆ 2 ਹੀ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਇਕ ਤਾਂ ਮਿੱਠਾ ਹੈ ਅਤੇ ਦੂਜਾ ਨਮਕੀਨ।
Oatmeal
ਪਰ ਜੇ ਤੁਸੀਂ ਇਨ੍ਹਾਂ ਦੋ ਕਿਸਮਾਂ ਦੇ ਦਲੀਏ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਉਣ ਬਾਰੇ ਦਸਦੇ ਹਾਂ ਜਿਸ ਨੂੰ ਖਾਣ ਨਾਲ ਤੁਹਾਨੂੰ ਫ਼ਾਇਦਾ ਤਾਂ ਹੋਵੇਗਾ ਹੀ ਨਾਲ ਹੀ ਤੁਹਾਨੂੰ ਇਸ ਨਾਲ ਇਕ ਨਵਾਂ ਟੇਸਟ ਮਿਲੇਗਾ।
Oatmeal
ਸਾਬੂਦਾਣਾ ਦਲੀਆ: ਇਸ ਨੂੰ ਬਣਾਉਣ ਲਈ ਸੱਭ ਤੋਂ ਪਹਿਲਾਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਧੋਵੋ। ਇਸ ਨੂੰ ਕੁੱਝ ਸਮੇਂ ਲਈ ਭਿਉਂ ਕੇ ਰੱਖ ਦਿਉ। ਹੁਣ ਪਾਣੀ ਨੂੰ ਉਬਾਲੋ ਅਤੇ ਉਸ ਵਿਚ ਸਾਬੂਦਾਣਾ ਪਾਉ। ਹੁਣ ਤੁਸੀਂ ਇਸ ਵਿਚ ਨਮਕ, ਮਿਰਚ, ਮਸਾਲੇ, ਪਿਆਜ਼ ਪਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਸ ਵਿਚ ਦਲੀਆ ਪਾਉ।
ਓਟਸ ਦਲੀਆ: ਪਹਿਲਾਂ ਤੁਸੀਂ ਪਾਣੀ ਵਿਚ ਰਾਗੀ ਪਾਊਡਰ ਅਤੇ ਓਟਸ ਮਿਲਾਉ। ਹੁਣ ਤੁਸੀਂ ਇਸ ਨੂੰ ਘੱਟ ਸੇਕ ’ਤੇ ਪਕਾਉਦੇ ਰਹੋ। ਇਕ ਵਾਰ ਚੰਗੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਤੁਸੀਂ ਇਸ ਵਿਚ ਸਬਜ਼ੀਆਂ ਪਾ ਸਕਦੇ ਹੋ। ਇਸ ਨੂੰ ਪੱਕਣ ਦਿਉ। ਇਸ ਵਿਚ ਦਲੀਆ ਪਾਉ। ਤੁਹਾਡਾ ਓਟਸ ਦਲੀਆ ਤਿਆਰ ਹੈ।