ਪ੍ਰੀਖਿਆ 'ਚ ਚੰਗੇ ਨੰਬਰ ਲੈਣ ਲਈ ਕਰੋ ਇਹ ਕੰਮ
Published : Oct 21, 2019, 10:52 am IST
Updated : Oct 21, 2019, 10:52 am IST
SHARE ARTICLE
Good marks in the exam
Good marks in the exam

ਇਨਸਾਨ ਨੂੰ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਲਈ ਪੜਾਈ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ ਜਿਸ 'ਚ ਕਈ ਲੋਕਾਂ ਦਾ ਦਿਮਾਗ ..

ਨਵੀਂ ਦਿੱਲੀ : ਇਨਸਾਨ ਨੂੰ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਲਈ ਪੜਾਈ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ ਜਿਸ 'ਚ ਕਈ ਲੋਕਾਂ ਦਾ ਦਿਮਾਗ ਪੜਾਈ 'ਚ ਤੇਜ਼ ਹੁੰਦਾ ਹੈ ਅਤੇ ਕਈ ਲੋਕਾਂ ਦਾ ਘੱਟ ਹੁੰਦਾ ਹੈ। ਪ੍ਰੀਖਿਆਵਾਂ 'ਚ ਚੰਗੇ ਨੰਬਰ ਲੈਣ ਲਈ ਬੱਚੇ ਪੂਰੀ ਮਿਹਨਤ ਕਰਦੇ ਹਨ। ਦਿਨ ਰਾਤ ਕਿਤਾਬਾਂ ਦੀ ਦੁਨੀਆ 'ਚ ਗੁਆਚੇ ਰਹਿੰਦੇ ਹਨ ਇਸ ਦੇ ਬਾਵਜੂਦ ਕਈ ਬੱਚੇ ਚੰਗੇ ਨੰਬਰ ਲੈਣ 'ਚ ਕਾਮਯਾਬ ਨਹੀਂ ਹੁੰਦੇ। ਅਧਿਆਪਕਾਂ ਤੇ ਮਾਪਿਆਂ ਵਲੋਂ ਐਨੀ ਮਿਹਨਤ ਤੋਂ ਬਾਅਦ ਵੀ ਉਨ੍ਹਾਂ ਦੇ ਘੱਟ ਨੰਬਰ ਆਉਣ 'ਤੇ ਹੈਰਾਨੀ ਪ੍ਰਗਟ ਕੀਤੀ ਜਾਂਦੀ ਹੈ।

Good marks in the examGood marks in the exam

ਕਈ ਵਾਰ ਉਨ੍ਹਾਂ ਲਈ ਖਾਸ ਤੌਰ 'ਤੇ ਟਿਊਸ਼ਨਾਂ ਵੀ ਰਖਾਈਆਂ ਜਾਂਦੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲਦਾ। ਜੇਕਰ ਤੁਹਾਡਾ ਬੱਚਾ ਵੀ ਅਜਿਹੀ ਪਰੇਸ਼ਾਨੀ ਦਾ ਸ਼ਿਕਾਰ ਹੈ ਤਾਂ ਇਸ ਰਿਪੋਰਟ ਨਾਲ ਤੁਹਾਨੂੰ ਕੋਈ ਸਹਾਇਤਾ ਮਿਲ ਸਕਦੀ ਹੈ। ਤੁਹਾਨੂੰ ਨਾ ਤਾਂ ਕਿਸੇ ਡਾਕਟਰ ਕੋਲ ਨਾ ਹੀ ਕਿਸੇ ਅਧਿਆਪਕ ਕੋਲ ਇਸ ਦੇ ਹੱਲ ਲਈ ਜਾਣ ਦੀ ਜ਼ਰੂਰਤ ਹੈ। ਤੁਹਾਡੇ ਮਸਲੇ ਦਾ ਹੱਲ ਹੈ ਖੁੱਲ੍ਹ ਕੇ ਸੌਣਾ। ਪੜ੍ਹਾਈ 'ਚ ਚੰਗੀ ਥਾਂ ਹਾਸਲ ਕਰਨ ਦਾ ਸਿੱਧਾ ਸੰਬੰਧ ਸੌਣ ਨਾਲ ਹੁੰਦਾ ਹੈ।

Good marks in the examGood marks in the exam

ਬਰਤਾਨੀਆ ਦੇ ਮਨੋਵਿਗਿਆਨ ਅਤੇ ਮਨੁੱਖੀ ਵਿਕਾਸ ਬਾਰੇ ਵਿਭਾਗ ਦੇ ਇਕ ਅਧਿਐਨ ਅਨੁਸਾਰ ਬੱਚੇ ਕਿੰਨਾਂ ਘੰਟੇ ਸੌਂਦੇ ਹਨ ਇਸ ਦਾ ਸਬੰਧ ਉਨ੍ਹਾਂ ਦੇ ਨੰਬਰਾਂ ਨਾਲ ਹੁੰਦਾ ਹੈ। ਜਿਹੜੇ ਬੱਚੇ ਰਾਤ ਨੂੰ ਸਹੀ ਢੰਗ ਨਾਲ ਨਹੀਂ ਸੌਂਦੇ ਜਾਂ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਉਹ ਕਲਾਸ 'ਚ ਉਨ੍ਹਾਂ ਬੱਚਿਆਂ ਦੀ ਤੁਲਣਾ 'ਚ ਘੱਟ ਨੰਬਰ ਲੈਂਦੇ ਹਨ। ਜਿਹੜੇ ਰਾਤ ਨੂੰ ਸਹੀ ਢੰਗ ਨਾਲ ਸੌਂਦੇ ਹਨ, ਉਨ੍ਹਾਂ ਦੇ ਚੰਗੇ ਨੰਬਰ ਆਉਂਦੇ ਹਨ। ਉਨ੍ਹਾਂ ਦਾ ਸਲੂਕ ਵੀ ਸਹੀ ਰਹਿੰਦਾ ਹੈ।

Good marks in the examGood marks in the exam

ਚੰਗੀ ਨੀਂਦ ਲੈਣ ਦੇ ਫਾਇਦੇ
1. ਗਿਆਨ ਸਬੰਧੀ ਕਿਰਿਆਵਾਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ।
2. ਜਿਸਮ ਨੂੰ ਮੁੜ ਕੇ ਸਹੀ ਸਥਿਤੀ 'ਚ ਆਉਣ 'ਚ ਤੇ ਮੁੜ ਤਿਆਰ ਹੋਣ 'ਚ ਮਦਾਦ ਮਿਲਦੀ ਹੈ।
3. ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਿਰਜਣਾਤਮਕ ਬਣੇ ਤਾਂ ਚੈਨ ਦੀ ਨੀਂਦ ਬੇਹੱਦ ਜ਼ਰੂਰੀ ਹੈ।
4. ਬਿਹਤਰ ਨੀਂਦ ਲੈਣ ਨਾਲ ਬਿਹਤਰ ਵਿਚਾਰ ਆਉਂਦੇ ਹਨ ਤੇ ਤੱਟ-ਫੱਟ ਫੈਸਲੇ ਲੈਣ 'ਚ ਸਹਾਇਤਾ ਮਿਲਦੀ ਹੈ।
5. ਦਿਨ ਭਰ ਉਸਾਰੂ ਰਹਿਣ ਲਈ ਉੂਰਜਾ ਮਿਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement