
ਸ਼ਿਮਲਾ ਮਿਰਚ ਵਿਚ ਮਿਲਣ ਵਾਲੇ ਪੋਸ਼ਕ ਤੱਤ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਮੋਟਾਪਾ ਹੋਣ ਨਾਲ ਸ਼ੂਗਰ, ਹਾਈ ਕੈਲੇਸਟਰੋਲ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਅਪਣੀ ਡਾਈਟ ਵਿਚ ਅੰਡੇ ਨੂੰ ਸ਼ਾਮਲ ਕਰ ਸਕਦੇ ਹੋ। ਆਂਡਾ ਇਕ ਸੁਪਰਫ਼ੂਡ ਹੈ ਜਿਸ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ, ਚਰਬੀ ਅਤੇ ਓਮੇਗਾ-3 ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਮਿਲਦੀ ਹੈ।
ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਸ ਨੂੰ ਉਬਾਲ ਕੇ, ਆਮਲੇਟ ਬਣਾ ਕੇ, ਭੁਰਜੀ ਜਾਂ ਫਿਰ ਅੰਡੇ ਦੀ ਕੜ੍ਹੀ ਬਣਾ ਕੇ ਖਾ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ ਅਤੇ ਤੁਹਾਡਾ ਢਿੱਡ ਲੰਬੇ ਸਮੇਂ ਤਕ ਭਰਿਆ ਰਹੇਗਾ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋ ਜਾਵੇਗਾ।
ਤੁਸੀਂ ਆਮਲੇਟ ਵਿਚ ਸ਼ਿਮਲਾ ਮਿਰਚ ਪਾ ਕੇ ਵੀ ਖਾ ਸਕਦੇ ਹੋ। ਇਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲੇਗੀ। ਸ਼ਿਮਲਾ ਮਿਰਚ ਵਿਚ ਮਿਲਣ ਵਾਲੇ ਪੋਸ਼ਕ ਤੱਤ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਸ਼ਿਮਲਾ ਮਿਰਚ ਭੋਜਨ ਦਾ ਸੁਆਦ ਵੀ ਵਧਾਉਂਦੀ ਹੈ। ਇਸ ਤੋਂ ਇਲਾਵਾ ਇਹ ਤੁਹਾਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰੇਗੀ। ਤੁਸੀਂ ਆਂਡੇ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਵੀ ਖਾ ਸਕਦੇ ਹੋ।
ਤੁਸੀਂ ਆਮਲੇਟ ਜਾਂ ਭੁਰਜੀ ਬਣਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਤੇਲ ਵਿਚ ਬਿਲਕੁਲ ਵੀ ਫ਼ੈਟ ਨਹੀਂ ਹੁੰਦੀ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਂਡੇ ਦੇ ਨਾਲ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਉ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਲਾਲ ਮਿਰਚਾਂ ਪਾ ਕੇ ਅੰਡੇ ਖਾਂਦੇ ਹੋਣਗੇ। ਜੇਕਰ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਲਾਲ ਮਿਰਚ ਦੀ ਥਾਂ ਅੰਡੇ ’ਤੇ ਕਾਲੀ ਮਿਰਚ ਪਾ ਕੇ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਉ। ਇਸ ਨਾਲ ਸੁਆਦ ਵਧੇਗਾ ਅਤੇ ਭਾਰ ਵੀ ਘੱਟ ਹੋਵੇਗਾ। ਕਾਲੀ ਮਿਰਚ ਵਿਚ ਪਾਈਪਰੀਨ ਨਾਂ ਦਾ ਪੌਸ਼ਟਿਕ ਤੱਤ ਮਿਲ ਜਾਂਦਾ ਹੈ, ਜੋ ਭਾਰ ਘਟਾਉਣ ਵਿਚ ਫ਼ਾਇਦੇਮੰਦ ਹੁੰਦਾ ਹੈ।