
ਤੰਦਰੁਸਤ ਜੀਵਨ ਸ਼ੈਲੀ, ਕਸਰਤ ਅਤੇ ਤੰਦਰੁਸਤ ਖਾਣਾ ਹਨ ਭਾਰ ਘਟਾਉਣ ਦੇ ਆਧਾਰ
ਚੰਡੀਗੜ੍ਹ : ਜੇਕਰ ਤੁਸੀ ਅਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੋ ਤੇ ਛੇਤੀ ਹੀ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ ਤੁਹਾਨੂੰ ਬਹੁਤ ਘੱਟ ਖਾਣ ਅਤੇ ਜ਼ਿਆਦਾ ਐਕਸਰਸਾਈਜ਼ ਕਰਨ ਦੀ ਸਲਾਹ ਦੇਵੇਗਾ ਪਰ ਕੀ ਤੁਸੀ ਜਾਣਦੇ ਹੈ ਕਿ ਬਿਨਾਂ ਭਾਰੀ ਮਾਤਰਾ ਵਿਚ ਭਾਰ ਚੁੱਕੇ ਵੀ ਕੁਝ ਹਲਕੀਆਂ ਫੁਲਕੀਆਂ ਕਸਰਤਾਂ ਦੇ ਜ਼ਰੀਏ ਤੁਸੀ ਅਪਣਾ ਭਾਰ ਆਸਾਨੀ ਨਾਲ ਘੱਟ ਕਰ ਸਕਦੇ ਹੋ। ਇਕ ਤੰਦਰੁਸਤ ਜੀਵਨ ਸ਼ੈਲੀ, ਕਸਰਤ ਅਤੇ ਤੰਦਰੁਸਤ ਖਾਣਾ ਹਨ ਭਾਰ ਘਟਾਉਣ ਦੇ ਆਧਾਰ।
Staying active than gym gets reduced weight early
ਜੇਕਰ ਤੁਸੀਂ ਦਿਨ ਭਰ ਦਾ ਪੂਰਾ ਕੰਮ ਹੱਸਦੇ-ਖੇਡਦੇ, ਨੱਚਦੇ-ਟੱਪਦੇ ਜਾਂ ਫਿਰ ਖੁਸ਼ੀ ਨਾਲ ਕਰਦੇ ਹੋ ਤਾਂ ਇਹ ਵੀ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਭਾਰ ਘਟਾਉਣ ਦਾ ਸਿੱਧਾ ਫਾਰਮੂਲਾ ਹੈ ਕਿ ਜਿੰਨੀ ਕੈਲਰੀ ਖਾਦੀ ਜਾਵੇ, ਉਸ ਨੂੰ ਜ਼ਿਆਦਾ ਬਰਨ ਕੀਤੀ ਜਾਵੇ। ਇਸ ਦਾ ਮਤਲਬ ਇਹ ਹੈ ਕਿ ਭਾਰ ਘੱਟ ਕਰਨ ਦੇ ਲਈ, ਕਸਰਤ ਜਾਂ ਕੋਈ ਫਿਜ਼ੀਕਲ ਐਕਟੀਵਿਟੀ ਕਰਕੇ ਤੁਹਾਡੇ ਵਲੋਂ ਖਰਚ ਕੀਤੀ ਜਾਣ ਵਾਲੀ ਕੈਲਰੀ ਦੀ ਗਿਣਤੀ ਤੁਹਾਡੇ ਵਲੋਂ ਖਾਧੇ
Staying active than gym gets reduced weight early
ਅਤੇ ਪੀਤੇ ਜਾਣ ਵਾਲੇ ਪਦਾਰਥਾਂ ਤੋਂ ਮਿਲਣ ਵਾਲੀ ਕੈਲਰੀ ਦੀ ਗਿਣਤੀ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇੱਥੋਂ ਤੱਕ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ਪਰ ਨਾਲ ਹੀ ਖਾਂਦੇ ਵੀ ਬਹੁਤ ਜ਼ਿਆਦਾ ਹੋ ਤਾਂ ਵੀ ਤੁਸੀਂ ਵਜ਼ਨ ਵਧਾਓਗੇ। ਇਕ ਖੋਜੀ ਦੇ ਮੁਤਾਬਕ 30 ਤੋਂ 50 ਸਾਲ ਦੀ ਉਮਰ ਦੀ ਇਕ ਮਹਿਲਾ ਜੋ ਕਿਸੇ ਪ੍ਰਕਾਰ ਦੀ ਐਕਸਰਸਾਈਜ਼ ਨਹੀਂ ਕਰਦੀ ਹੈ ਉਸ ਨੂੰ ਅਪਣੇ ਭਾਰ ਨੂੰ ਬਣਾਏ ਰੱਖਣ ਲਈ ਰੋਜ਼ਾਨਾ ਲਗਭੱਗ 1,800 ਕੈਲਰੀ ਦੀ ਹੀ ਲੋੜ ਹੁੰਦੀ।
ਇਸ ਤਰ੍ਹਾਂ ਇਕ ਪੁਰਖ ਨੂੰ ਅਪਣੇ ਇਕੋ ਜਿਹੇ ਭਾਰ ਨੂੰ ਬਣਾਏ ਰੱਖਣ ਲਈ ਲਗਭੱਗ 2,200 ਕੈਲਰੀ ਦੀ ਹੀ ਲੋੜ ਹੁੰਦੀ ਹੈ।