ਮੋਟਾਪਾ ਘੱਟ ਕਰਨ ਲਈ ਪੀਓ ਕੱਦੂ ਦਾ ਜੂਸ
Published : Aug 5, 2018, 10:02 am IST
Updated : Aug 5, 2018, 10:02 am IST
SHARE ARTICLE
gourd juice
gourd juice

ਕੱਦੂ ਦੀ ਸਬਜੀ ਦਾ ਨਾਮ ਸੁਣਦੇ ਹੀ ਜਿਆਦਾਤਰ ਲੋਕ ਮੁੰਹ ਬਣਾਉਣ ਲੱਗਦੇ ਹਨ ਕਿਉਂਕਿ ਉਹ ਇਸ ਨੂੰ ਖਾਣ ਦੇ ਕਈ ਫਾਇਦੇ ਨਹੀਂ ਜਾਣਦੇ। ਇਸ ਵਿਚ ਪਾਏ ਜਾਣ ਵਾਲੇ ਪੌਸ਼ਕ ਗੁਣ...

ਕੱਦੂ ਦੀ ਸਬਜੀ ਦਾ ਨਾਮ ਸੁਣਦੇ ਹੀ ਜਿਆਦਾਤਰ ਲੋਕ ਮੁੰਹ ਬਣਾਉਣ ਲੱਗਦੇ ਹਨ ਕਿਉਂਕਿ ਉਹ ਇਸ ਨੂੰ ਖਾਣ ਦੇ ਕਈ ਫਾਇਦੇ ਨਹੀਂ ਜਾਣਦੇ। ਇਸ ਵਿਚ ਪਾਏ ਜਾਣ ਵਾਲੇ ਪੌਸ਼ਕ ਗੁਣ ਅਤੇ ਫਾਇਬਰ ਸਾਨੂੰ ਤੰਦਰੁਸਤ ਰੱਖਣ ਦਾ ਕੰਮ ਕਰਦੇ ਹਨ। ਰੋਜਾਨਾ ਇਸ ਦਾ ਜੂਸ ਬਣਾ ਕੇ ਪੀਣ ਨਾਲ ਭਾਰ ਘੱਟ ਹੋਣ ਲੱਗਦਾ ਹੈ। ਜੂਸ ਬਣਾਉਣ ਤੋਂ ਬਾਅਦ ਇਸ ਨੂੰ ਇਕ ਵਾਰ ਟੇਸਟ ਜਰੂਰ ਕਰ ਲਓ। ਜੇਕਰ ਇਸ ਦਾ ਸਵਾਦ ਕੌੜਾ ਹੈ ਤਾਂ ਇਹ ਢਿੱਡ ਵਿਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਖਤਮ ਕਰ ਦੇਵੇਗਾ। ਅੱਜ ਅਸੀ ਤੁਹਾਨੂੰ ਕੱਦੂ ਦਾ ਜੂਸ ਬਣਾਉਣ ਦਾ ਤਰੀਕਾ ਅਤੇ ਉਸ ਤੋਂ ਹੋਣ ਵਾਲੇ ਫਾਇਦੇ ਦੱਸਾਂਗੇ। ਤਾਂ ਆਓ ਜੀ ਜਾਂਣਦੇ ਹਾਂ ਕੱਦੂ ਸਾਡੇ ਲਈ ਕਿੰਨਾ ਫਾਇਦੇਮੰਦ ਹੈ।   

gourd juicegourd juice

ਇਸ ਤਰ੍ਹਾਂ ਬਣਾਓ ਕੱਦੂ ਦਾ ਜੂਸ - ਕੱਦੂ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਉਸ ਦੇ ਛਿਲਕੇ ਉਤਾਰ ਲਓ। ਹੁਣ ਗਰੇਡਰ ਵਿਚ ਕੱਦੂ, ਪੁਦੀਨੇ ਦੀਆਂ ਪੱਤੀਆਂ ਪਾ ਕੇ ਪੀਸ ਲਓ। ਫਿਰ ਇਸ ਵਿਚ ਜ਼ੀਰਾ ਪਾਊਡਰ, ਲੂਣ ਅਤੇ ਕਾਲੀ ਮਿਰਚ ਪਾ ਕੇ ਪੀਓ।  
ਕੱਦੂ ਦਾ ਜੂਸ ਪੀਣ ਦੇ ਫਾਇਦੇ - ਮਜਬੂਤ ਪਾਚਣ ਤੰਤਰ - ਕੱਦੂ ਖਾਣ ਨਾਲ ਪਾਚਣ ਤੰਤਰ ਮਜਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼, ਗੈਸ ਅਤੇ ਢਿੱਡ ਨਾਲ ਸਬੰਧਤ ਹੋਰ ਸਮੱਸਿਆਵਾਂ ਹਨ, ਉਨ੍ਹਾਂ ਨੂੰ ਇਸ ਦਾ ਸੇਵਨ ਕਰਣਾ ਚਾਹੀਦਾ ਹੈ। ਹਫਤੇ ਵਿਚ ਘੱਟ ਤੋਂ ਘੱਟ 3 ਵਾਰ ਕੱਦੂ ਦਾ ਜੂਸ ਪੀਣ ਨਾਲ ਢਿੱਡ ਦੀਆਂ ਸਮਸਿਆਵਾਂ ਤੋਂ ਰਾਹਤ ਮਿਲੇਗੀ।  

gourd juicePumpkin juice

ਮੋਟਾਪਾ ਹੋਵੇਗਾ ਘੱਟ - ਕੱਦੂ ਨਾ ਸਿਰਫ ਪਾਚਣ ਤੰਤਰ ਮਜਬੂਤ ਕਰਦਾ ਸਗੋਂ ਭਾਰ ਘਟਾਉਣ ਵਿਚ ਵੀ ਫਾਇਦੇਮੰਦ ਹੈ। ਜੇਕਰ ਤੁਸੀ ਆਪਣਾ ਭਾਰ ਘੱਟ ਕਰਣਾ ਚਾਹੁੰਦੇ ਹੋ ਤਾਂ ਰੋਜਾਨਾ ਖਾਲੀ ਢਿੱਡ ਲੌਕੀ ਜੂਸ ਦਾ ਸੇਵਨ ਕਰੋ।  
ਸਰੀਰ ਦੀ ਗਰਮੀ ਕਰੇ ਦੂਰ - ਗਰਮੀਆਂ ਦੇ ਮੌਸਮ ਵਿਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਓ। ਇਸ ਨੂੰ ਪੀਣ ਨਾਲ ਸਰੀਰ ਵਿਚ ਪੈਦਾ ਹੋਈ ਗਰਮੀ ਵੀ ਹੌਲੀ - ਹੌਲੀ ਦੂਰ ਹੋਵੇਗੀ।  

gourd juicegourd juice

ਹਾਈ ਬਲਡ ਪ੍ਰੈਸ਼ਰ ਕਰੇ ਘੱਟ - ਹਾਈ ਬਲਡ ਪ੍ਰੇਸ਼ਰ ਵਾਲੇ ਮਰੀਜਾਂ ਲਈ ਵੀ ਕੱਦੂ ਦਾ ਜੂਸ ਬਹੁਤ ਫਾਇਦੇਮੰਦ ਹੈ। ਇਸ ਵਿਚ ਪਾਇਆ ਜਾਣਾ ਵਾਲਾ ਪੋਟੈਸ਼ੀਅਮ ਹਾਈ ਬਲਡ ਪ੍ਰੈਸ਼ਰ ਘੱਟ ਕਰਣ ਵਿਚ ਮਦਦ ਕਰਦਾ ਹੈ।  
ਲੀਵਰ ਦੀ ਸੋਜ ਹੋਵੇਗੀ ਦੂਰ - ਤਲਿਆ - ਭੁੰਨਿਆ ਖਾਣਾ ਅਤੇ ਸ਼ਰਾਬ ਪੀਣ ਨਾਲ ਕਈ ਵਾਰ ਲੀਵਰ ਵਿਚ ਸਜੂਨ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੱਦੂ ਅਤੇ ਅਦਰਕ ਦਾ ਜੂਸ ਬਣਾ ਕੇ ਪੀਓ। ਇਸ ਜੂਸ ਨੂੰ ਪੀਣ ਨਾਲ ਕੁੱਝ ਹੀ ਸਮੇਂ ਵਿਚ ਰਾਹਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement