
ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸੱਭ ਤੋਂ ਜਿਆਦਾ ਹੈ ...
ਨਵੀਂ ਦਿੱਲੀ: ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸੱਭ ਤੋਂ ਜਿਆਦਾ ਹੈ ਜਿਨ੍ਹਾ ਨੂੰ ਕੱਪੜੇ ਧੋਣ ਦਾ ਕੰਮ ਬਹੁਤ ਤਣਾਅ ਭਰਿਆ ਲੱਗਦਾ ਹੈ। ਦੱਸ ਦਈਏ ਕਿ ਕਪੜੇ ਧੋਣ ਦੇ ਕੰਮ ਤੋਂ ਬਚਣ ਲਈ ਲੋਕਾਂ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ ਪਰ ਇਸ ਬਾਈਕ ਨਾਲ ਕੱਪੜੇ ਧੋਣ ਦੇ ਨਾਲ-ਨਾਲ ਕਸਰਤ ਵੀ ਹੋਵੇਗੀ ਜਿਸ ਨਾਲ ਆਲਸ ਬਿਲਕੁੱਲ ਵੀ ਮਹਿਸੂਸ ਨਹੀਂ ਹੋਵੇਗਾ।
Stationary Bike Washing Machine
ਦੱਸ ਦਈਏ ਕਿ ਇਸ ਅਨੌਖੀ ਕਾਡ ਕੱਢੀ ਹੈ ਚੀਨ ਦੇ ਕਾਲਜ ਦੇ ਵਿਦਿਆਰਥੀਆਂ ਨੇ। ਇਨ੍ਹਾਂ ਵਿਦਿਆਰਥੀਆਂ ਨੇ ਇਕ ਅਜਿਹੀ ਸਟੇਸ਼ਨਰੀ ਬਾਈਕ ਨੂੰ ਬਣਾਇਆ ਹੈ ਜਿਸ ਦੇ ਨਾਲ ਤੁਸੀ ਅਪਣੇ ਸਾਰੇ ਕਪੜੇ ਧੋਣ ਦੇ ਨਾਲ-ਨਾਲ ਕਪੜੇ ਸੁਖਾ ਵੀ ਸੱਕਦੇ ਹੋ। ਇਹ ਬਾਈਕ ਕਪੜੇ ਧੋਣ ਦੇ ਨਾਲ ਤੁਹਾਨੂੰ ਆਰਾਮ ਵੀ ਦੇਵੇਗੀ। ਇਸ ਅਨੋਖੇ ਢਾਂਚੇ ਦਾ ਨਾਮ ਬਾਈਕ ਵਾਸ਼ਿੰਗ ਮਸ਼ੀਨ ਹੈ
Stationary Bike Washing Machine
ਤੁਸੀ ਜਦੋਂ ਵੀ ਇਸ ਬਾਈਕ ਦੀ ਵਰਤੋਂ ਕਰੋਗੇ ਤਾਂ ਇਸ 'ਚ ਪੈਡਲ ਮਾਰਨਾ ਪਵੇਗਾ ਅਤੇ ਪੈਡਲ ਮਾਰਨ ਨਾਲ ਇਸ ਦਾ ਡਰਮ ਘੁੰਮੇਗਾ ਅਤੇ ਡਰਮ ਘੁੰਮਣ ਨਾਲ ਜ਼ਿਆਦਾ ਬਿਜਲੀ ਪੈਦਾ ਹੋਵੇਗੀ। ਦੱਸ ਦਈਏ ਕਿ ਇਸ ਨਾਲ ਪੈਦਾ ਹੋਈ ਬਿਜਲੀ ਦੀ ਵਰਤੋਂ ਡਿਸਪਲੇ ਸਕ੍ਰੀਨ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਬਾਈਕ ਵਾਸ਼ਿੰਗ ਮਸ਼ੀਨ ਲੋਕਾਂ ਨੂੰ ਅਪਣੇ ਵੱਲ ਖਿੱਚ ਰਹੀ ਹੈ ਅਤੇ ਇਸ ਵਾਸ਼ਿੰਗ ਮਸ਼ੀਨ ਨਾਲ ਬਹੁਤ ਸਾਰੇ ਕੰਮ ਕਰ ਸੱਕਦੇ ਹਨ।