
Health News: ਚੀਕੂ ਆਇਰਨ ਦਾ ਉਚਿਤ ਸਰੋਤ ਹੋਣ ਕਾਰਨ ਖ਼ੂਨ ਦੀ ਕਮੀ ਨੂੰ ਪੂਰੀ ਕਰਦਾ ਹੈ।
'Chiku' protects children from cough and cold News in punjabi : ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਬੱਚੇ ਇਸ ਬਾਰੇ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਖੁਆਉਣਾ ਚਾਹੀਦਾ ਹੈ। ਅੱ ਜ ਅਸੀ ਤੁਹਾਨੂੰ ਚੀਕੂ ਦੇ ਫ਼ਾਇਦਿਆਂ ਬਾਰੇ ਦਸਾਂਗੇ: ਬੱਚੇ ਨੂੰ 6 ਮਹੀਨਿਆਂ ਦਾ ਹੋਣ ’ਤੇ ਉਸ ਨੂੰ ਠੋਸ ਚੀਜ਼ਾਂ ਖਵਾਈਆਂ ਜਾ ਸਕਦੀਆਂ ਹਨ। ਅਜਿਹੇ ਵਿਚ ਜੇ ਤੁਹਾਡਾ ਬੱਚਾ 6 ਮਹੀਨੇ ਜਾਂ ਇਸ ਤੋਂ ਵੱਡਾ ਹੈ ਤਾਂ ਤੁਸੀਂ ਉਸ ਨੂੰ ਚੀਕੂ ਖੁਆ ਸਕਦੇ ਹੋ। ਇਸ ਨਾਲ ਉਸ ਦੀ ਇਮਿਊਨਟੀ ਵਧਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹੇਗਾ। ਗੱਲ ਜੇ ਬੱਚੇ ਨੂੰ ਚੀਕੂ ਖੁਆਉਣ ਦੀ ਕਰੀਏ ਤਾਂ ਇਸ ਲਈ ਚੀਕੂ ਦਾ ਛਿਲਕਾ ਉਤਾਰ ਕੇ ਇਸ ਨੂੰ ਫੇਹ ਕੇ ਖੁਆਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਵੀ ਪੜ੍ਹੋ: Beautification ponds of disappearing village: ਅਲੋਪ ਹੋ ਰਹੇ ਪਿੰਡਾਂ ਦਾ ਸ਼ਿੰਗਾਰ ਟੋਭੇ
ਬੱਚਿਆਂ ਨੂੰ ਚੀਕੂ ਖਵਾਉਣ ਦੇ ਫ਼ਾਇਦੇ
ਚੀਕੂ ਆਇਰਨ ਦਾ ਉਚਿਤ ਸਰੋਤ ਹੋਣ ਕਾਰਨ ਖ਼ੂਨ ਦੀ ਕਮੀ ਨੂੰ ਪੂਰੀ ਕਰਦਾ ਹੈ। ਇਸ ਨਾਲ ਬੱਚਿਆਂ ਵਿਚ ਥਕਾਵਟ, ਕਮਜ਼ੋਰੀ ਦੀ ਸਮੱਸਿਆ ਨੂੰ ਦੂਰ ਹੋ ਕੇ ਦਿਨ ਭਰ ਐਕਟਿਵ ਰਹਿਣ ਵਿਚ ਸਹਾਇਤਾ ਮਿਲਦੀ ਹੈ। ਚੀਕੂ ਵਿਚ ਫ਼ਾਈਬਰ ਹੋਣ ਨਾਲ ਪਾਚਨਤੰਤਰ ਮਜ਼ਬੂਤ ਹੋਣ ਵਿਚ ਸਹਾਇਤਾ ਮਿਲਦੀ ਹੈ। ਅਜਿਹੇ ਵਿਚ ਪੇਟ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਆਦਿ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (22 ਦਸੰਬਰ 2023)
ਚੀਕੂ ਵਿਚ ਵਿਟਾਮਿਨ ਏ, ਸੀ, ਬੀ6 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਇਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਬੀ6 ਦਿਮਾਗ ਦੇ ਬਿਹਤਰ ਵਿਕਾਸ ਵਿਚ ਸਹਾਇਤਾ ਕਰਦਾ ਹੈ।
(For more news apart from, stay tuned to Rozana Spokesman)
ਚੀਕੂ ਵਿਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਇਮਿਊਨਿਟੀ ਵਧਾਉਣ ਦੇ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਉਂਦੇ ਹਨ। ਅਜਿਹੇ ਵਿਚ ਜੇ ਤੁਹਾਡਾ ਬੱਚਾ ਵਾਰ-ਵਾਰ ਸਰਦੀ-ਜ਼ੁਕਾਮ, ਬਲਗਮ ਅਤੇ ਖੰਘ ਦੀ ਚਪੇਟ ਵਿਚ ਆਉਂਦਾ ਹੈ ਤਾਂ ਨੂੰ ਚੀਕੂ ਖਿਵਾਉ।