
ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ।
ਸਿਹਤ ਲਈ ਫਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਈਆਂ ਦਸੀਆਂ ਹਨ।
juice
ਗਾਜਰ ਦਾ ਜੂਸ : ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਫ਼ੈਲਕੇਰੀਨਾਲ ਨਾਂ ਦਾ ਤੱਤ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ ਰੋਕਦਾ ਹੈ। ਇਹ ਸ੍ਰੀਰ ਵਿਚ ਬੀਮਾਰੀਆਂ ਨੂੰ ਰੋਕਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਅੱਖਾਂ ਲਈ ਵੀ ਗੁਣਕਾਰੀ ਹੈ। ਇਸ ਵਿਚ ਵਿਟਾਮਿਨ ‘ਏ’ ਅਤੇ ‘ਸੀ’ ਹੁੰਦੇ ਹਨ।
Carrot Juice
ਅੰਗੂਰ ਦਾ ਜੂਸ : ਭਾਰ ਘਟਾਉਣ ਲਈ ਅੰਗੂਰ ਦਾ ਜੂਸ ਸੱਭ ਤੋਂ ਵਧੇਰੇ ਗੁਣਕਾਰੀ ਹੈ। ਅਮਰੀਕਾ ਵਿਚ ਹੋਈ ਇਕ ਖੋਜ ਵਿਚ ਮੋਟਾਪੇ ਤੋਂ ਪੀੜਤ 100 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਸਾਰਿਆਂ ਦੇ ਤਿੰਨ ਗਰੁੱਪ ਬਣਾਏ ਗਏ। ਇਨ੍ਹਾਂ ਵਿਚੋਂ ਇਕ ਗਰੁੱਪ ਨੂੰ ਖਾਣਾ ਖਾਣ ਤੋਂ ਪਹਿਲਾਂ ਅੱਧਾ ਕੱਪ ਅੰਗੂਰ, ਦੂਸਰੇ ਨੂੰ ਇਸ ਦਾ ਇਕ ਗਲਾਸ ਰਸ ਲੈਣ ਦੀ ਸਲਾਹ ਦਿਤੀ ਗਈ, ਪਰ ਆਖ਼ਰੀ ਗਰੁੱਪ ਨੂੰ ਨਹੀਂ।
12 ਹਫ਼ਤਿਆਂ ਬਾਅਦ ਦੁਬਾਰਾ ਤਿੰਨਾਂ ਗਰੁੱਪਾਂ ਦੀ ਸਿਹਤ ਦਾ ਜਾਇਜ਼ਾ ਲਿਆ ਗਿਆ ਤਾਂ ਅੰਗੂਰ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਆਈ.ਬੀ. ਵਿਚ ਔਸਤ 3.6 ਕਮੀ ਪਾਈ ਗਈ। ਅੰਗੂਰ ਦਾ ਰਸ ਪੀਣ ਵਾਲੇ ਦੂਜੇ ਗਰੁੱਪ ਵਿਚ ਆਈ.ਬੀ. ਵਿਚ 3.3 ਦੀ ਕਮੀ ਪਾਈ ਗਈ। ਇਸ ਦੇ ਉਲਟ ਜਿਸ ਗਰੁੱਪ ਨੇ ਅੰਗੂਰਾਂ ਦੀ ਵਰਤੋਂ ਨਹੀਂ ਸੀ ਕੀਤੀ, ਉਸ ਦੇ ਆਈ.ਬੀ. ਵਿਚ ਸਿਰਫ਼ 0.5 ਆਈ.ਬੀ. ਦੀ ਕਮੀ ਨੋਟ ਕੀਤੀ ਗਈ। ਇਹ ਜੂਸ ਕੈਂਸਰ ਰੋਕਦਾ ਹੈ ਤੇ ਕਈ ਦਵਾਈਆਂ ਦੇ ਅਸਰ ਨੂੰ ਵੀ ਘਟਾਉੁਂਦਾ ਹੈ। ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ।
Grapes Juice
ਨਾਰੀਅਲ ਪਾਣੀ : ਇਸ ਨੂੰ ਨੈਚੁਰਲ ਸਪੋਰਟਜ਼ ਡਰਿੰਕ ਵੀ ਕਹਿੰਦੇ ਹਨ। ਕੰਮ ਦੀ ਥਕਾਵਟ ਪਿੱਛੋਂ ਨਾਰੀਅਲ ਪੀਣਾ ਐਨਰਜੀ ਡਰਿੰਕ ਦੇ ਬਰਾਬਰ ਹੈ। ਸਖ਼ਤ ਮਿਹਨਤ ਕਾਰਨ ਪਸੀਨੇ ਦੀ ਵਧੇਰੇ ਮਾਤਰਾ ਨਾਲ ਸ੍ਰੀਰ ਵਿਚ ਹੋਣ ਵਾਲੀ ਕਮੀ ਨੂੰ ਵੀ ਇਹ ਦੂਰ ਕਰਦਾ ਹੈ।
ਅਨਾਰ ਦਾ ਜੂਸ : ਅਨਾਰ ਵਿਚ ਸ਼ਾਮਲ ਰਸਾਇਣ, ਸ੍ਰੀਰ ਦੀਆਂ ਕੋਸ਼ਿਕਾਵਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਉੁਂਦੇ ਹਨ। ਅਨਾਰ ਦਾ ਜੂਸ ਕੈਂਸਰ-ਗ੍ਰਸਤ ਕੋਸ਼ਿਕਾਵਾਂ ਨੂੰ ਨਸ਼ਟ ਕਰਦਾ ਹੈ। ਇਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਬਹੁਤ ਉਪਯੋਗੀ ਸਮਝਿਆ ਜਾਂਦਾ ਹੈ।
pomegranate juice
ਸੰਤਰੇ ਦਾ ਰਸ : ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟਦੀ ਹੈ। ਅਮਰੀਕੀ ਖੋਜੀਆਂ ਅਨੁਸਾਰ ਜਿਹੜੇ ਲੋਕ ਰੋਜ਼ਾਨਾ 500 ਐਮ.ਐਲ. ਸੰਤਰੇ ਦਾ ਜੂਸ ਪੀਂਦੇ ਹਨ, ਉਨ੍ਹਾਂ ਦੇ ਸ੍ਰੀਰ ਵਿਚ 292 ਐਮ.ਜੀ. ਹੇਸਪੇਰੀਡਿਨ ਮਿਲਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।