ਮੂੰਹ ਦੀ ਬਦਬੂ ਤੋਂ ਚਾਹੁੰਦੇ ਹੋ ਛੁਟਕਾਰਾ, ਤਾਂ ਅਪਣਾਉ ਇਹ ਘਰੇਲੂ ਨੁਸਖੇ
Published : Mar 23, 2018, 1:23 pm IST
Updated : Mar 23, 2018, 1:23 pm IST
SHARE ARTICLE
Bad Breath
Bad Breath

ਬਦਬੂ ਨਾਂਅ ਸੁਣ ਕੇ ਹੀ ਅਸੀਂ ਨੱਕ-ਮੂੰਹ ਚਿੜਾਉਣ ਲਗਦੇ ਹਾਂ।

ਬਦਬੂ ਨਾਂਅ ਸੁਣ ਕੇ ਹੀ ਅਸੀਂ ਨੱਕ-ਮੂੰਹ ਚਿੜਾਉਣ ਲਗਦੇ ਹਾਂ। ਅਜਿਹੇ ਵਿਚ ਸੋਚੋ ਕਿ ਤੁਹਾਡੇ ਨਾਲ ਗੱਲ ਕਰਨ ਵਾਲੇ ਦੇ ਮੂੰਹ ਵਿਚੋਂ ਬਦਬੂ ਆ ਰਹੀ ਹੈ ਤਾਂ ਅਸਲ ਵਿਚ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ। ਗੰਧ ਇਕ ਅਜਿਹੀ ਚੀਜ਼ ਹੈ, ਜਿਸ ਦਾ ਸਿੱਧਾ ਪ੍ਰਭਾਵ ਸਾਡੇ ਮਨੋਭਾਵਾਂ ‘ਤੇ ਪੈਂਦਾ ਹੈ। ਗੰਧ ਦੋ ਤਰ੍ਹਾਂ ਦੀ ਹੁੰਦੀ ਹੈ-ਸੁਗੰਧ ਅਤੇ ਦੁਰਗੰਧ। ਸੁਗੰਧ ਨਾਲ ਸਾਡੇ ਭਾਵ ਖਿੜੇ ਰਹਿੰਦੇ ਹਨ ਅਤੇ ਦੁਰਗੰਧ ਨਾਲ ਸਾਡੇ ਭਾਵ ਬੁਝੇ-ਬੁਝੇ ਜਿਹੇ ਰਹਿੰਦੇ ਹਨ।Bad BreathBad Breath
ਸਵੇਰੇ ਉੱਠਦੇ ਹੀ ਹਰ ਕੋਈ ਬਰੱਸ਼ ਜਾਂ ਫਿਰ ਕੁਰਲੀ ਤਾਂ ਕਰਦਾ ਹੀ ਹੈ ਇਸ ਨਾਲ ਸਾਹ ਫ੍ਰੈਸ਼ ਹੋਣ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਤਾਂ ਸਾਹ 'ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਸਾਹ 'ਚ ਬਦਬੂ ਪੈਦਾ ਹੋ ਜਾਂਦੀ ਹੈ। ਕੁੱਝ ਲੋਕਾਂ ਦੇ ਮੂੰਹ 'ਚੋਂ ਤਾਂ ਸਾਰਾ ਦਿਨ ਬਦਬੂ ਆਉਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਗੱਲ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਦਫ਼ਤਰ ਮੀਟਿੰਗ 'ਚ ਤੁਹਾਨੂੰ ਇਸ ਵਜ੍ਹਾ ਨਾਲ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸ ਕਾਰਨ ਦੰਦਾਂ ਦੇ ਪਿਛੇ ਅਤੇ ਜੀਭ ਦੇ ਆਲੇ-ਦੁਆਲੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਪੈਦਾ ਹੋਣਾ ਹੈ। ਉਂਜ ਤਾਂ ਬਰੱਸ਼ ਨਾਲ ਦੰਦ ਸਾਫ਼ ਕਰ ਕੇ ਕੁੱਝ ਰਾਹਤ ਤਾਂ ਮਿਲ ਜਾਂਦੀ ਹੈ ਪਰ ਇਸ ਲਈ ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ। Bad breath home remediesBad breath home remedies1. ਸੌਂਫ
ਸੌਂਫ ਪਾਚਨ ਕਿਰਿਆ ਨੂੰ ਦਰੁਸਤ ਰਖਣ ਦੇ ਨਾਲ-ਨਾਲ ਮੂੰਹ ਨੂੰ ਫ੍ਰੈਸ਼ ਵੀ ਰਖਦੀ ਹੈ। ਇਸ ਦੇ ਐਂਟੀ ਮਾਈਕ੍ਰੋਬਿਅਲ ਤਤ ਬੈਕਟੀਰੀਆ ਨਾਲ ਲੜਣ ਦਾ ਕੰਮ ਵੀ ਕਰਦੇ ਹਨ। ਖਾਣਾ ਖਾਣ ਦੇ ਬਾਅਦ ਮੂੰਹ ਨੂੰ ਫ੍ਰੈਸ਼ ਕਰਨ ਲਈ 1 ਚਮਚ ਸੌਂਫ ਚਬਾ ਕੇ ਖਾਉ। ਇਸ ਤੋਂ ਇਲਾਵਾ ਇਕ ਗਲਾਸ ਪਾਣੀ 'ਚ 1 ਚਮਚ ਸੌਂਫ ਉਬਾਲ ਕੇ ਇਸ ਨੂੰ ਠੰਡਾ ਕਰ ਕੇ ਕੁਰਲੀ ਕਰੋ।Bad breath home remediesBad breath home remedies 2. ਸੇਬ ਦਾ ਸਿਰਕਾ
ਰਾਤ ਨੂੰ ਖਾਣਾ ਖਾਣ ਦੇ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ 'ਚ 1 ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਹ ਦੀ ਬਦਬੂ ਨਹੀਂ ਆਉਂਦੀ। ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੀ ਹੋ।Bad breath home remediesBad breath home remedies3. ਟ੍ਰੀ-ਟ੍ਰੀ ਆਇਲ
ਇਹ ਤੇਲ ਮੂੰਹ ਦੇ ਬੈਕਟੀਰੀਆ ਨਾਲ ਲੜਣ 'ਚ ਬਹੁਤ ਹੀ ਅਸਰਦਾਰ ਹੈ। ਪਾਣੀ 'ਚ 1 ਬੂੰਦ ਟੀ-ਟ੍ਰੀ ਆਇਲ ਨੂੰ ਪਾ ਕੇ ਕੁਰਲੀ ਕਰਨ ਨਾਲ ਬਹੁਤ ਫ਼ਾਇਦਾ ਮਿਲਦਾ ਹੈ।Bad breath home remediesBad breath home remedies4. ਨਿੰਬੂ
2 ਚਮਚ ਨਿੰਬੂ ਦੇ ਰਸ 'ਚ 1 ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ 'ਚ ਘਟ ਤੋਂ ਘਟ 2 ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋਵੇਗਾ ਅਤੇ ਬੈਕਟੀਰੀਆ ਵੀ ਘਟ ਹੋਣਗੇ।Bad breath home remediesBad breath home remedies5. ਨਮਕ ਅਤੇ ਸਰੋਂ ਦਾ ਤੇਲ
ਚੁਟਕੀ ਇਕ ਨਮਕ 'ਚ 1 ਬੂੰਦ ਸਰੋਂ ਦੇ ਤੇਲ 'ਚ ਪਾ ਲਉ। ਇਸ ਨਾਲ ਦੰਦਾਂ ਅਤੇ ਮਸੂੜਿਆਂ ਦੀ ਮਾਲਸ਼ ਕਰੋ। ਇਸ ਨਾਲ ਦੰਦ ਦਰਦ ਅਤੇ ਪੀਲਾਪਣ ਦੂਰ ਹੋਵੇਗਾ ਅਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਵੇਗੀ।Bad breath home remediesBad breath home remedies6. ਟੰਗ ਕਲੀਨਰ 
ਚਿਕਿਤਸਕਾਂ ਦੇ ਮੁਤਾਬਿਕ ਮੂੰਹ ਦੀ ਸਫ਼ਾਈ ਤਦ ਤੱਕ ਨਹੀਂ ਮੰਨੀ ਜਾਂਦੀ ਜਦੋਂ ਤਕ ਜੀਭ ਦੀ ਸਫ਼ਾਈ ਨਾ ਹੋਵੇ। ਜੀਭ 'ਤੇ ਲੱਗੇ ਭੋਜਨ ਦੇ ਬਰੀਕ ਕਣ ਸਾਹ ਦੀ ਬਦਬੂ ਦਾ ਕਾਰਨ ਬਣਦਾ ਹੈ। ਅਜਿਹੇ ਵਿਚ ਬਰੱਸ਼ ਕਰਦੇ ਸਮੇਂ ਰੋਜ਼ ਜੀਭ ਨੂੰ ਟੰਗ ਕਲੀਨਰ ਨਾਲ ਜ਼ਰੂਰ ਸਾਫ਼ ਕਰੋ। ਜਿਸ ਦੇ ਨਾਲ ਸਾਹ ਦੀ ਬਦਬੂ ਅਤੇ ਮੂੰਹ ਦੇ ਸੰਕਰਮਣ ਤੋਂ ਬਚਾਅ ਹੋ ਸਕੇ।AjwainAjwain7. ਅਜਵਾਇਣ
ਮੂੰਹ ਦੀ ਬਦਬੂ ਦੂਰ ਕਰਨ ਲਈ ਅਜਵਾਇਣ ਦਾ ਵੀ ਇਸਤੇਮਾਲ ਕੀਤਾ ਜਾਂਦਾ ਹਨ। ਅਜਵਾਇਣ ਵਿਚ Chlorophyll ਹੁੰਦੇ ਹਨ। ਜਵੈਣ ਦੇ ਪੱਤੇ ਸਿਰਕੇ ਦੇ ਨਾਲ ਭਿਉਂ ਦਿਉ। ਫਿਰ ਅਜਵਾਇਣ ਦੇ ਪੱਤੇ ਦੋ ਤੋਂ ਤਿੰਨ ਮਿੰਟ ਤਕ ਚਬਾਉਣ ਨਾਲ ਮੂੰਹ ਵਿਚ ਤਾਜ਼ਗੀ ਮਹਿਸੂਸ ਹੋਵੇਗੀ।
8. ਦੰਦਾਂ ਦੀ ਸਫ਼ਾਈ Bad breath home remediesBad breath home remedies
ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਦਿਨ ‘ਚ ਜਦੋਂ ਵੀ ਮੌਕਾ ਮਿਲੇ ਕੁਰਲਾ ਜ਼ਰੂਰ ਕਰੋ। ਸਭ ਤੋਂ ਜ਼ਰੂਰੀ ਗੱਲ ਕਿ ਦਿਨ ‘ਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਪੇਟ ਨੂੰ ਸਾਫ਼ ਰੱਖੋ।
9. ਸਬਜ਼ੀਆਂBad breath home remediesBad breath home remediesਭੋਜਨ ‘ਚ ਤਾਜ਼ੀਆਂ ਅਤੇ ਰੇਸ਼ੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ।  ਇੱਕ ਚਮਚ ਪਾਣੀ ‘ਚ ਇੱਕ ਚਮਚ ਬੈਕਿੰਗ ਸੋਡੇ ਨੂੰ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦਾ ਐਸਿਟਿਕ ਪੱਧਰ ਘੱਟਦਾ ਹੈ ਅਤੇ ਸਾਹ ਦੀ ਬਦਬੂ ਵੀ ਦੂਰ ਹੁੰਦੀ ਹੈ।  ਤ੍ਰਿਫਲੇ ਦੀ ਜੜ੍ਹ ਨੂੰ ਮੂੰਹ ‘ਚ ਰੱਖ ਕੇ ਚਬਾਓ। ਅਜਿਹਾ ਕਰਨ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement