 
          	ਰਾਤ ਦੇ ਭਿੱਜੇ ਛੋਲੇ ਸਵੇਰੇ ਖਾਲੀ ਪੇਟ ਖਾਣ ਨਾਲ ਹੁੰਦੇ ਨੇ ਅਨੇਕਾਂ ਫ਼ਾਇਦੇ
ਚੰਡੀਗੜ੍ਹ : ਕਾਲੇ ਛੋਲਿਆਂ ਦਾ ਇਸਤੇਮਾਲ ਹਰ ਘਰ ਅੰਦਰ ਹੁੰਦਾ ਹੈ। ਆਮ ਤੌਰ 'ਤੇ ਨਾਨਵੈਜ ਦੀ ਵਰਤੋਂ ਨਾ ਕਰਨ ਵਾਲੇ ਕਮਜ਼ੋਰ ਤੇ ਬਿਮਾਰੀ ਤੋਂ ਉਠੇ ਮਰੀਜ਼ਾਂ ਨੂੰ ਡਾਕਟਰ ਕਾਲੇ ਛੋਲਿਆਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਛੋਲਿਆਂ ਦੀ ਵਰਤੋਂ ਨਾਲ ਸਰੀਰ ਨੂੰ ਅਨੇਕਾਂ ਫਾਇਦੇ ਹੁੰਦੇ ਹਨ। ਖ਼ਾਸ ਕਰ ਕੇ ਭਿੱਜੇ ਹੋਏ ਛੋਲੇ ਖਾਣ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
 bhije chole
bhije chole
ਛੋਲਿਆਂ 'ਚ ਪ੍ਰੋਟੀਨ, ਫਾਈਬਰ, ਮਿਨਰਲਸ, ਵਿਟਾਮਿਨ ਅਤੇ ਆਇਰਨ ਕਾਫ਼ੀ ਮਾਤਰਾ ਵਿਚ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਸਵੇਰ ਵੇਲੇ ਰਾਤ ਦੇ ਭਿੱਜੇ ਛੋਲੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
 bhije chole
bhije chole
ਮੁੱਠੀ ਭਰ ਛੋਲਿਆਂ ਨੂੰ ਰਾਤ ਵੇਲੇ ਭਿਊ ਕੇ ਰੱਖ ਦਿਓ। ਜੇਕਰ ਇਨ੍ਹਾਂ ਮਿੱਟੀ ਦੇ ਭਾਂਡੇ ਵਿਚ ਭਿਊ ਦਿਤਾ ਜਾਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਨ੍ਹਾਂ ਛੋਲਿਆਂ ਨੂੰ ਸਵੇਰ ਵੇਲੇ ਖ਼ਾਲੀ ਪੇਟ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।
 bhije chole
bhije chole
ਭਿੱਜੇ ਹੋਏ ਛੋਲਿਆਂ ਵਿਚ ਢੇਰ ਸਾਰੇ ਫਾਈਬਰਸ ਹੁੰਦੇ ਹਨ ਜੋ ਸਰੀਰ ਦੀ ਪਾਚਨ ਕਿਰਿਆ ਨੂੰ ਦਰੁਸਤ ਕਰ ਕੇ ਪੇਟ ਸਾਫ਼ ਕਰਨ 'ਚ ਮੱਦਦਗਾਰ ਸਾਬਤ ਹੁੰਦਾ ਹੈ। ਛੋਲਿਆਂ ਦੇ ਲਗਾਤਾਰ ਸੇਵਨ ਨਾਲ ਕਬਜ਼ ਵਰਗੀ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਇਹ ਐਨਰਜੀ ਦਾ ਚੰਗਾ ਸਰੋਤ ਹੈ। ਛੋਲਿਆਂ ਦੇ ਨਿਯਮਤ ਸੇਵਨ ਨਾਲ ਸਰੀਰ ਚੁਸਤ-ਦਰੁਸਤ ਹੋਣ ਦੇ ਨਾਲ ਨਾਲ ਤਾਕਤਵਰ ਤੇ ਸਡੋਲ ਬਣ ਜਾਂਦਾ ਹੈ। ਭਿੱਜੇ ਹੋਏ ਛੋਲਿਆਂ ਦਾ ਗੁੜ ਨਾਲ ਸੇਵਨ ਕਰਨ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਅਲਾਮਤ ਤੋਂ ਛੁਟਕਾਰਾ ਮਿਲ ਜਾਂਦਾ ਹੈ।
 bhije chole
bhije chole
ਦੁਬਲੇ, ਪਤਲੇ ਤੇ ਕਮਜ਼ੋਰ ਲੋਕਾਂ ਲਈ ਛੋਲਿਆਂ ਦਾ ਸੇਵਨ ਬਹੁਤ ਜ਼ਿਆਦਾ ਫ਼ਾਇਦੇਮੰਦਾ ਹੁੰਦਾ ਹੈ। ਇਨ੍ਹਾਂ ਦੇ ਰੋਜ਼ਾਨਾ ਇਸਤੇਮਾਲ ਨਾਲ ਮਸਲਸ ਮਜ਼ਬੂਤ ਹੋਣ ਲੱਗਦੇ ਹਨ। ਕਿਡਨੀ ਤੋਂ ਸਮੱਸਿਆ ਤੋਂ ਪੀੜਤ ਲੋਕਾਂ ਲਈ ਛੋਲਿਆਂ ਦਾ ਸੇਵਨ ਕਾਫ਼ੀ ਲਾਹੇਵੰਦਾ ਹੁੰਦਾ ਹੈ। ਛੋਲੇ ਕਿਡਨੀ 'ਚੋਂ ਐਕਸਟਰਾ ਸਾਲਟ ਕੱਢਣ 'ਚ ਮੱਦਦਗਾਰ ਹੁੰਦੇ ਹਨ ਜਿਸ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਛੋਲੇ ਖਾਣ ਨਾਲ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਅਲਾਮਤਾਂ ਤੋਂ ਬਚਾਅ ਰਹਿੰਦਾ ਹੈ। ਭਿੱਜੇ ਛੋਲਿਆਂ ਦੇ ਸੇਵਨ ਨਾਲ ਕੈਲੋਸਟਰੋਲ ਦਾ ਲੇਵਲ ਕੰਟਰੋਲ ਰਹਿੰਦਾ ਹੈ। ਇਸ ਦੇ ਇਸਤੇਮਾਲ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।
 
                     
                
 
	                     
	                     
	                     
	                     
     
     
     
     
     
                     
                     
                     
                     
                    