ਮੈਗਨੀਸ਼ੀਅਮ ਦੀ ਲੋੜੀਂਦੀ ਮਾਤਰਾ ਲੈਣ ਨਾਲ ਮਾਸਪੇਸ਼ੀਆਂ ਸਹੀ ਕੰਮ ਕਰਦੀਆਂ ਹਨ|
ਮੁਹਾਲੀ : ਚੰਗਾ ਨਾਸ਼ਤਾ ਸਾਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦਾ ਹੈ ਅਤੇ ਸਾਨੂੰ ਸਿਹਤਮੰਦ ਰਖਦਾ ਹੈ| ਕੀ ਤੁਸੀਂ ਜਾਣਦੇ ਹੋ ਕਿ ਮੈਗਨੀਸ਼ੀਅਮ ਸਾਡੀ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ| ਇਹ ਸਾਡੀ ਇਮਿਊਨਟੀ ਨੂੰ ਵਧਾਉਂਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ| ਮੈਗਨੀਸ਼ੀਅਮ ਦੀ ਲੋੜੀਂਦੀ ਮਾਤਰਾ ਲੈਣ ਨਾਲ ਮਾਸਪੇਸ਼ੀਆਂ ਸਹੀ ਕੰਮ ਕਰਦੀਆਂ ਹਨ| ਇਸ ਨਾਲ ਹੀ ਮੈਗਨੀਸ਼ੀਅਮ ਦੀ ਘਾਟ ਭੁੱਖ ਨਾ ਲੱਗਣ, ਸਰੀਰਕ ਥਕਾਵਟ, ਨੀਂਦ ਨਾ ਆਉਣ ਆਦਿ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ| ਇਸ ਲਈ ਸਾਨੂੰ ਅਪਣੇ ਭੋਜਨ ਵਿਚ ਮੈਗਨੀਸ਼ੀਅਮ ਦੀ ਮਾਤਰਾ ਦਾ ਧਿਆਨ ਰਖਣਾ ਚਾਹੀਦਾ ਹੈ| ਆਉ ਜਾਣਦੇ ਹਾਂ ਮੈਗਨੀਸ਼ੀਅਮ ਭਰਪੂਰ ਭੋਜਨ ਬਾਰੇ :
ਪਾਲਕ ਸਾਡੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ| ਭਾਰਤ ਵਿਚ ਸਰਦੀਆਂ ਦੇ ਮੌਸਮ ਵਿਚ ਪਾਲਕ ਵਧੇਰੇ ਖਾਂਧੀ ਜਾਂਦਾ ਹੈ| ਤੁਸੀਂ ਨਾਸ਼ਤੇ ਵਿਚ ਪਾਲਕ ਡੋਸਾ ਵੀ ਤਿਆਰ ਕਰ ਸਕਦੇ ਹੋ| ਇਸ ਲਈ ਮਾਹ ਦੀ ਦਾਲ ਤੇ ਮੇਥੀ ਦੇ ਬੀਜਾਂ ਨੂੰ ਦੋ ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖ ਦਿਉ| ਹੁਣ ਪਾਣੀ ਨੂੰ ਕੱਢ ਕੇ ਮਿਕਸਰ ਵਿਚ ਪਾ ਕੇ ਪੇਸਟ ਬਣਾ ਲਉ| ਇਸ ਵਿਚ ਪਾਲਕ ਦੀ ਪਿਊਰੀ, ਥੋੜ੍ਹਾ ਜਿਹਾ ਕਣਕ ਦਾ ਆਟਾ, ਨਮਕ, ਇਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਉ| ਇਸ ਤੋਂ ਬਾਅਦ ਨਾਨ-ਸਟਿਕ ਤਵੇ ਉਤੇ ਡੋਸੇ ਨੂੰ ਤਿਆਰ ਕਰੋ| ਇਸ ਲਈ ਤੁਸੀਂ ਜੈਤੂਨ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ|
ਭੋਜਨ ਵਿਚ ਜਵਾਰ ਦੇ ਆਟੇ ਦੀ ਰੋਟੀ ਖਾਣਾ ਇਕ ਸਿਹਤਮੰਦ ਵਿਕਲਪ ਹੈ| ਇਸ ਵਿਚ ਫ਼ਾਈਬਰ ਤੇ ਮੈਗਨੀਸ਼ੀਅਮ ਦੇ ਭਰਪੂਰ ਤੱਤ ਮਿਲ ਜਾਂਦੇ ਹਨ| ਇਸ ਨੂੰ ਬਣਾਉਣ ਲਈ ਤੁਸੀਂ ਇਕ ਕਟੋਰੀ ਜਵਾਰ ਦੇ ਆਟੇ ਵਿਚ ਨਮਕ ਪਾਉ ਅਤੇ ਇਸ ਨੂੰ ਕੋਸੇ ਪਾਣੀ ਨਾਲ ਗੁੰਨ੍ਹ ਲਉ| ਆਟੇ ਨੂੰ ਕੁ¾ਝ ਸਮੇਂ ਲਈ ਢਕ ਕੇ ਰੱਖ ਦਿਉ| ਇਸ ਤੋਂ ਬਾਅਦ ਇਸ ਦੀਆਂ ਰੋਟੀਆਂ ਬਣਾਉ ਅਤੇ ਇਸ ਨੂੰ ਮੱਖਣ ਤੇ ਸਬਜ਼ੀ ਨਾਲ ਖਾਉ| ਬਦਾਮ ਬਟਰ ਟੋਸਟ ਇਕ ਮੈਗਨੀਸ਼ੀਅਮ ਭਰਪੂਰ ਭੋਜਨ ਵਿਕਲਪ ਹੈ| ਇਸ ਨੂੰ ਬਣਾਉਣ ਲਈ ਹੋਲ ਗ੍ਰੇਨ ਬ੍ਰੈੱਡ ਦੇ ਦੋ ਟੁਕੜੇ ਲਉ ਅਤੇ ਇਸ ’ਤੇ ਬਦਾਮ ਦੇ ਮੱਖਣ ਨੂੰ ਚੰਗੀ ਤਰ੍ਹਾਂ ਲਗਾਉ| ਹੁਣ ਕੇਲੇ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਉਪਰ ਰੱਖੋ| ਬ੍ਰੈੱਡ ਦੇ ਟੁਕੜਿਆਂ ’ਤੇ ਥੋੜ੍ਹਾ ਜਿਹਾ ਸ਼ਹਿਦ ਪਾਉ| ਇਹ ਭੋਜਨ ਤੁਹਾਡੇ ਬੱਚਿਆਂ ਨੂੰ ਬਹੁਤ ਪਸੰਦ ਆਵੇਗਾ|