ਜਾਣੋ ਕਿੰਨਾ ਕਾਰਨਾਂ ਕਰਕੇ ਹੁੰਦੀ ਹੈ ‘ਪੱਥਰੀ ਦੀ ਸਮੱਸਿਆ’ ?
Published : Feb 24, 2020, 6:17 pm IST
Updated : Feb 24, 2020, 6:17 pm IST
SHARE ARTICLE
File
File

ਅੱਜ ਕੱਲ੍ਹ ਪੱਥਰੀ ਹੋਣਾ ਹੁਣ ਇਕ ਆਮ ਸਮੱਸਿਆ ਬਣ ਗਈ ਹੈ

ਅੱਜ ਕੱਲ੍ਹ ਪੱਥਰੀ ਹੋਣਾ ਹੁਣ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਇਸੇ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਕਿ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਅਜਿਹੇ ਵਿਚ ਆਮ ਤੌਰ ‘ਤੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ।

FileFile

ਇਹ ਕਿਸੇ ਵੀ ਉਮਰ–ਵਰਗ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿੱਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਪੱਥਰੀ ਕੋਈ ਬੀਮਾਰੀ ਨਹੀਂ, ਸਗੋਂ ਸਾਡੀ ਗ਼ਲਤ ਜੀਵਨ–ਸ਼ੈਲੀ (ਲਾਈਫ਼–ਸਟਾਈਲ) ਦੀ ਦੇਣ ਹੈ, ਜਿਸ ਕਾਰਨ ਪੱਥਰੀ ਜਿਹੀ ਸਮੱਸਿਆ ਕਿਸੇ ਨੂੰ ਵੀ ਝੱਲਣੀ ਪੈ ਸਕਦੀ ਹੈ। ਬੇਕਾਰ ਕਿਸਮ ਦਾ ਖਾਣਾ ਖਾਣ ਦੀ ਆਦਤ, ਪਾਣੀ ਘੱਟ ਪੀਣਾ ਇਸ ਦੇ ਮੁੱਖ ਕਾਰਨ ਹੈ।

FileFile

ਡੀਹਾਈਡ੍ਰੇਸ਼ਨ ਕਾਰਨ ਪਿਸ਼ਾਬ ਕੁਝ ਗੂੜ੍ਹੇ ਰੰਗ ਦਾ ਬਣਦਾ ਹੈ; ਜਿਸ ਵਿੱਚ ਕੈਲਸ਼ੀਅਮ ਸਾਲਟ ਵਧਣਾ ਹੈ ਤੇ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਗਰਮੀਆਂ ਵਿੱਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੱਥਰੀ ਨਾ ਹੋਵੇ, ਤਾਂ ਕੁਝ ਬੁਰੀਆਂ ਆਦਤਾਂ ਛੱਡਣੀਆਂ ਹੋਣਗੀਆਂ। 

FileFile

ਦਾਲ–ਸਬਜ਼ੀ ਵਿੱਚ ਲੂਣ ਭਾਵ ਨਮਕ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ। ਬਣੀ ਹੋਈ ਸਬਜ਼ੀ ਵਿੱਚ ਬਾਅਦ ’ਚ ਲੂਣ ਪਾਉਣ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਉਸ ਨਾਲ ਪਿਸ਼ਾਬ ਵਿੱਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤੇ ਉਹ ਕੈਲਸ਼ੀਅਮ ਵੀ ਆਪਣੇ ਨਾਲ ਬਾਹਰ ਸੁੱਟਦਾ ਹੈ ਤੇ ਇੰਝ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। 

FileFile

ਇਸ ਤੋਂ ਇਲਾਵਾ ਕਦੇ ਵੀ ਡਾਕਟਰੀ ਸਲਾਹ ਤੋਂ ਬਗ਼ੈਰ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲ਼ੀਆਂ ਜਾਂ ਹੋਰ ਦਵਾਈਆਂ ਖਾਣ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਪੱਥਰੀ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਮਾਸਾਹਾਰੀ ਭੋਜਨ ਤੋਂ ਬਚਣਾ ਚਾਹੀਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement