
ਰਾਤ ਨੂੰ ਸੌਂਦੇ ਸਮੇਂ ਹੱਥਾਂ ’ਤੇ ਵੈਸਲੀਨ ਜ਼ਰੂਰ ਲਗਾਉ।
Follow these home remedies to protect your hands from dryness in winter: ਸਰਦੀਆਂ ’ਚ ਹੱਥਾਂ ਦਾ ਖ਼ੁਸ਼ਕ ਤੇ ਰੁੱਖੇ ਹੋਣਾ ਇਕ ਆਮ ਸਮੱਸਿਆ ਹੈ। ਖ਼ੁਸ਼ਕ ਹਵਾ ਅਤੇ ਵਾਰ-ਵਾਰ ਠੰਢੇ ਪਾਣੀ ਵਿਚ ਕੰਮ ਕਰਨ ਨਾਲ ਵੀ ਹੱਥਾਂ ਦੀ ਚਮੜੀ ਫੱਟ ਸਕਦੀ ਹੈ, ਜਿਸ ਕਰ ਕੇ ਹੱਥਾਂ ਵਿਚ ਦਰਦ ਅਤੇ ਖ਼ੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹੱਥਾਂ ਦੀ ਖ਼ੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਵੈਸਲੀਨ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਹੱਥਾਂ ਨੂੰ ਧੋ ਲਵੋ ਅਤੇ ਫਿਰ ਹੱਥਾਂ ’ਤੇ ਵੈਸਲੀਨ ਨਾਲ ਮਾਲਿਸ਼ ਕਰ ਲਵੋ।
ਰਾਤ ਨੂੰ ਸੌਂਦੇ ਸਮੇਂ ਹੱਥਾਂ ’ਤੇ ਵੈਸਲੀਨ ਜ਼ਰੂਰ ਲਗਾਉ।
ਖ਼ੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਨਾਲ ਗੁਲਾਬ ਜੈੱਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਐਲੋਵੇਰਾ ਜੈੱਲ ਨੂੰ ਗੁਲਾਬ ਜੈੱਲ ’ਚ ਮਿਕਸ ਕਰ ਕੇ ਲਗਾਉ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ। ਨਾਰੀਅਲ ਤੇਲ ਵੀ ਹੱਥਾਂ ਦੀ ਚਮੜੀ ਲਈ ਫ਼ਾਇਦੇਮੰਦ ਹੋ ਸਕਦਾ ਹੈ। ਇਸ ਲਈ ਹੱਥਾਂ ਨੂੰ ਧੋਣ ਤੋਂ ਬਾਅਦ ਕੋਸੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ।
ਦਿਨ ’ਚ ਦੋ ਵਾਰ ਨਾਰੀਅਲ ਤੇਲ ਨਾਲ ਹੱਥਾਂ ਦੀ ਮਾਲਿਸ਼ ਕਰਨਾ ਫ਼ਾਇਦੇਮੰਦ ਹੁੰਦਾ ਹੈ। ਹੱਥਾਂ ਨੂੰ ਨਰਮ ਬਣਾਏ ਰੱਖਣ ਲਈ ਗਲਿਸਰੀਨ ਦਾ ਇਸਤੇਮਾਲ ਕਰੋ। ਇਸ ਲਈ ਅੱਧਾ ਕੱਪ ਗੁਲਾਬ ਜੈੱਲ ਲਉ ਅਤੇ ਉਸ ’ਚ ਗਲਿਸਰੀਨ ਦੀਆਂ ਕੁੱਝ ਬੂੰਦਾਂ ਨੂੰ ਮਿਕਸ ਕਰ ਲਵੋ।
ਇਸ ਤੋਂ ਬਾਅਦ ਅਪਣੇ ਹੱਥਾਂ ਦੀ ਮਾਲਿਸ਼ ਕਰ ਲਵੋ। ਦੁੱਧ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਸਾਬਤ ਹੁੰਦਾ ਹੈ। ਖ਼ੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਮਲਾਈ ਦਾ ਇਸਤੇਮਾਲ ਕਰੋ। ਇਸ ਨਾਲ ਹੱਥਾਂ ਦੀ ਖ਼ੂੁਬਸੂਰਤੀ ਵਧਦੀ ਹੈ।