
ਬਾਲੀਵੁੱਡ ਦੇ ਮਸ਼ੂਹਰ ਗਾਇਕ ਸੋਨੂੰ ਨਿਗਮ ਦੀ ਇੱਕ ਵਾਰ ਫਿਰ ਤਬੀਅਤ ਵਿਗੜ ਗਈ ਹੈ । ਉਹ ਨੇਪਾਲ ਦੇ ਪੋਖਰਾ ਵਿਚ ਸ਼ੋਅ ਕਰਨ ....
ਬਾਲੀਵੁੱਡ ਦੇ ਮਸ਼ੂਹਰ ਗਾਇਕ ਸੋਨੂੰ ਨਿਗਮ ਦੀ ਇੱਕ ਵਾਰ ਫਿਰ ਤਬੀਅਤ ਵਿਗੜ ਗਈ ਹੈ । ਉਹ ਨੇਪਾਲ ਦੇ ਪੋਖਰਾ ਵਿਚ ਸ਼ੋਅ ਕਰਨ ਗਏ ਸੀ। ਇਸ ਦੌਰਾਨ ਉਨ੍ਹਾਂ ਨੂੰ ਕਾਠਮੰਡੂ ਦੇ ਇੱਕ ਪ੍ਰਾਇਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਸੋਨੂੰ ਨਿਗਮ ਦੇ ਫੈਂਨਜ਼ ਲਈ ਇਕ ਵਾਰ ਫਿਰ ਤੋਂ ਬੁਰੀ ਖਬਰ ਸਾਹਮਣੇ ਆਈ ਹੈ।
ਦੱੱਸਿਆ ਜਾ ਰਿਹਾ ਹੈੈ ਕਿ ਮਸ਼ਹੂਰ ਪਬਲਿਕ ਸਿੰਗਰ ਨੂੰ ਅਚਾਨਕ ਪਿੱਠ ਵਿਚ ਬਹੁਤ ਤੇਜ਼ ਦਰਦ ਹੋਣ ਲੱਗਾ ਜਿਸ ਦੇ ਚਲਦੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਦੱਸ ਦਈਏ ਕਿ ਹਾਲ ਹੀ ਵਿਚ ਸੋਨੂੰ ਨਿਗਮ ਨੇਪਾਲ ਦੇ ਪੋਖਰਾ ਦੇ ਵਿਚ ਇਕ ਸ਼ੋਅ ਵਿਚ ਪਰਫਾਰਮ ਕਰਨ ਲਈ ਪਹੁੰਚੇ ਸੀ। ਉੱਥੇ ਅਚਾਨਕ ਉਹਨਾਂ ਦੇ ਪੇਟ ਵਿਚ ਤੇਜ ਦਰਦ ਹੋਣ ਲੱਗਾ।
ਇਸ ਤੋਂ ਬਾਅਦ ਸੋਨੂੰ ਨੂੰ ਕਾਠਮੰਡੂ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਕ ਰਿਪੋਰਟ ਮੁਤਾਬਿਕ ਉਹਨਾਂ ਨੂੰ ਹਸਪਤਾਲ ਦੇ ਵੀ.ਆਈ.ਪੀ. ਲਾਨਜ਼ ਵਿਚ ਭਰਤੀ ਕਰਾਇਆ ਗਿਆ । ਉਨ੍ਹਾਂ ਦੀ ਐਮ.ਆਰ.ਆਈ ਕੀਤਾ ਜਾ ਚੁੱਕੀ ਹੈ ਤੇ ਹੁਣ ਰਿਪੋਰਟਾਂ ਦਾ ਇੰਤਜਾਰ ਹੈ । ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅੱਗੇ ਉਨ੍ਹਾਂ ਨੂੰ ਕੀ ਇਲਾਜ ਦਿੱਤਾ ਜਾਣਾ ਹੈ। ਰਿਪੋਰਟ ਮੁਤਾਬਿਕ ਡਾ: ਪੰਕਾ ਜਲਨ ਤੇ ਡਾਕਟਰ ਪ੍ਰਵੀਨ ਨੇਪਾਲ ਸੋਨੂੰ ਦਾ ਇਲਾਜ ਕਰ ਰਹੇ ਹਨ ।
ਦੱਸ ਦਈਏ ਕਿ ਸੋਨੂੰ ਨਿਗਮ ਇਸ ਤੋਂ ਪਹਿਲਾਂ ਵੀ ਮੁੰਬਈ ਦੇ ਨਾਨਾਵਟੀ ਹਸਪਤਾਲ ਦੇ ਆਈ.ਸੀ.ਯੂ. ਵਿਚ ਭਰਤੀ ਹੋਏ ਸੀ। ਉਨ੍ਹਾਂ ਨੂੰ ਬਹੁਤ ਭਿਆਨਕ ਅਲਰਜੀ ਹੋ ਗਈ ਸੀ । ਅਲਰਜੀ ਇੰਨੀ ਜ਼ਿਆਦਾ ਸੀ ਕਿ ਸੋਨੂ ਨੂੰ ਹਸਪਤਾਲ ਜਾਣਾ ਪਿਆ । 2 ਦਿਨ ਤੱਕ ਹਸਪਤਾਲ ਵਿਚ ਰਹਿਣ ਦੇ ਬਾਅਦ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਸੀ ।
ਸੋਨੂੰ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਕਿਸੇ ਖਾਣੇ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ । ਉਨ੍ਹਾਂ ਨੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸੀ । ਤਸਵੀਰਾਂ ਵਿਚ ਦੇੇਖਿਆ ਜਾ ਸਕਦਾ ਹੈ ਕਿ ਅਲਰਜੀ ਨਾਲ ਉਨ੍ਹਾਂ ਦੀ ਅੱਖ ਸੁੱਜ ਗਈ ਸੀ । ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਨੇ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ , ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਕਾਫ਼ੀ ਪ੍ਰੇਸ਼ਾਨ ਹੋ ਗਏ ਸੀ ।