
ਸੱਭ ਤੋਂ ਪਹਿਲਾਂ ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਬਲੈਂਡਰ ’ਚ ਪੇਸਟ ਬਣਾ ਲਉ। ਤੁਸੀਂ ਚਾਹੇ ਤਾਂ ਇਸ ਲਈ ਮਾਰਕੀਟ ਵਾਲਾ ਨਿੰਮ ਪਾਊਡਰ ਵੀ ਵਰਤੋਂ ਕਰ ਸਕਦੇ ਹੋ
ਬਰਸਾਤੀ ਮੌਸਮ ’ਚ ਸੱਭ ਨੂੰ ਵਾਲਾਂ ਦਾ ਟੁਟਣਾ, ਸਿਰ ’ਚ ਪਿੰਪਲਜ਼ ਵਰਗੀਆਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬਾਰਿਸ਼ ’ਚ ਭਿੱਜਣ ਕਾਰਨ ਸਿਰ ’ਚ ਜੂਆਂ ਵੀ ਪੈ ਜਾਂਦੀਆਂ ਹਨ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਕ ਹੋਮਮੇਡ ਪੈਕ ਬਾਰੇ ਦੱਸਾਂਗੇ ਜੋ ਨਾ ਸਿਰਫ਼ ਬਰਸਾਤੀ ਮੌਸਮ ’ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਏਗਾ ਸਗੋਂ ਇਸ ਨਾਲ ਵਾਲ ਸਿਲਕੀ ਤੇ ਚਮਕਦਾਰ ਵੀ ਹੋਣਗੇ।
ਸੱਭ ਤੋਂ ਪਹਿਲਾਂ ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਬਲੈਂਡਰ ’ਚ ਪੇਸਟ ਬਣਾ ਲਉ। ਤੁਸੀਂ ਚਾਹੇ ਤਾਂ ਇਸ ਲਈ ਮਾਰਕੀਟ ਵਾਲਾ ਨਿੰਮ ਪਾਊਡਰ ਵੀ ਵਰਤੋਂ ਕਰ ਸਕਦੇ ਹੋ। ਹੁਣ ਕੌਲੀ ’ਚ ਨਿੰਮ ਦੀਆਂ ਪੱਤੀਆਂ ਦਾ ਪੇਸਟ ਅਤੇ ਦਹੀਂ ਨੂੰ ਬਰਾਬਰ ਮਾਤਰਾ ’ਚ ਮਿਲਾਉ। ਧਿਆਨ ਰੱਖੋ ਕਿ ਇਸ ’ਚ ਕੋਈ ਗੰਢ ਨਾ ਪਏ। ਇਸ ਤੋਂ ਬਾਅਦ ਇਸ ’ਚ ਸਰੋ੍ਹਂ ਦਾ ਤੇਲ ਮਿਲਾ ਕੇ 5 ਮਿੰਟ ਲਈ ਛੱਡ ਦਿਉ। ਤੁਸੀਂ ਇਸ ’ਚ ਕੋਈ ਵੀ ਹੇਅਰ ਆਇਲ ਮਿਕਸ ਕਰ ਸਕਦੇ ਹੋ।
ਵਾਲਾਂ ਦੀਆਂ ਜੜ੍ਹਾਂ ’ਚ ਇਸ ਪੈਕ ਨੂੰ ਚੰਗੀ ਤਰ੍ਹਾਂ ਲਗਾ ਕੇ ਵਾਲਾਂ ਦਾ ਜੂੜਾ ਬਣਾ ਲਉ। ਹੁਣ ਇਸ ਨੂੰ 60 ਤੋਂ 30 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲਾਂ ਨੂੰ ਚੰਗੀ ਨਾਲ ਧੋ ਲਉ। ਤੁਸੀਂ ਇਸ ਨੂੰ ਹਫ਼ਤੇ ’ਚ ਘੱਟ ਤੋਂ ਘੱਟ 3 ਵਾਰ ਵਰਤੋਂ ਕਰ ਸਕਦੇ ਹੋ। ਸਮੇਂ ਦੀ ਘਾਟ ਹੈ ਤਾਂ ਹਫ਼ਤੇ ’ਚ ਘੱਟ ਤੋਂ ਘੱਟ 1 ਵਾਰ ਇਹ ਪੈਕ ਜ਼ਰੂਰ ਲਗਾਉ। ਧਿਆਨ ਰੱਖੋ ਕਿ ਇਸ ਮੌਸਮ ’ਚ ਚਾਹੇ ਕੋਈ ਵੀ ਬਾਦਾਮ, ਜੈਤੂਨ, ਕੈਸਟਰ, ਲੌਂਗ, ਨਾਰੀਅਲ ਜਾਂ ਸਰੋ੍ਹਂ ਦੇ ਤੇਲ ਨੂੰ ਹਲਕਾ ਕੋਸਾ ਕਰ ਕੇ ਵਾਲਾਂ ਦੀ ਮਾਲਿਸ਼ ਜ਼ਰੂਰ ਕਰੋ। ਜੇਕਰ ਸਕੈਲਪ ਆਇਲੀ ਹੈ ਜਾਂ ਸਿਕਰੀ ਹੋਵੇ ਤਾਂ ਇਸ ’ਚ 2 ਬੂੰਦਾਂ ਨਿੰਬੂ ਦੇ ਰਸ ਦੀਆਂ ਪਾਉ।
ਐਂਟੀ-ਫ਼ੰਗਲ, ਐਂਟੀ-ਬੈਕਟੀਰੀਅਲ ਪ੍ਰਾਪਟੀਜ਼ ਵਾਲੀ ਨਿੰਮ ਗੰਦਗੀ ਅਤੇ ਕੀਟਾਣੂਆਂ ਦਾ ਖ਼ਾਤਮਾ ਕਰਦੀ ਹੈ। ਇਸ ਨਾਲ ਤੁਸੀਂ ਬਰਸਾਤੀ ਮੌਸਮ ’ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਇਸ ਨਾਲ ਵਾਲਾਂ ਨੂੰ ਪੋਸ਼ਣ ਵੀ ਮਿਲਦਾ ਹੈ ਜਿਸ ਨਾਲ ਉਨ੍ਹਾਂ ਦਾ ਟੁਟਣਾ ਅਤੇ ਝੜਨਾ ਬੰਦ ਹੋ ਜਾਂਦਾ ਹੈ। ਨਿੰਮ ਦਾ ਪੇਸਟ ਬਣਾ ਕੇ ਲਗਾਉਣ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਵਾਲ ਬੇਜਾਨ ਅਤੇ ਰੁੱਖੇ-ਸੁੱਕੇ ਹੋ ਗਏ ਸਨ ਤਾਂ ਇਹ ਪੈਕ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਨਿੰਮ ਨੈਚੁਰਲ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦੀ ਹੈ।