ਜਾਣੋ Banana Tea ਦੇ ਜ਼ਬਰਦਸਤ ਫਾਇਦੇ
Published : Nov 25, 2019, 4:31 pm IST
Updated : Nov 25, 2019, 4:31 pm IST
SHARE ARTICLE
Banana Tea
Banana Tea

ਦੁਨੀਆ ਦੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਫਰਕ ਸਿਰਫ ਇਹੀ ਹੈ ਕਿ ਕੁਝ ਲੋਕ ਦੁੱਧ ਵਾਲੀ ਚਾਹ ਅਤੇ ਕੁੱਝ ਲੋਕ ਆਪਣੀ ਸਿਹਤ...

ਨਵੀਂ ਦਿੱਲੀ : ਦੁਨੀਆ ਦੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਫਰਕ ਸਿਰਫ ਇਹੀ ਹੈ ਕਿ ਕੁਝ ਲੋਕ ਦੁੱਧ ਵਾਲੀ ਚਾਹ ਅਤੇ ਕੁੱਝ ਲੋਕ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਹਰੀ ਬਲੈਕ ਚਾਹ ਪੀਣਾ ਪਸੰਦ ਕਰਦੇ ਹਨ। ਇਸਦੇ ਨਾਲ ਤੁਸੀਂ ਆਮ ਘਰਾਂ 'ਚ ਇਲਾਇਚੀ, ਗੁੜ, ਸੌਫ, ਅਦਰਕ ਵਾਲੀ ਚਾਹ ਬਾਰੇ ਸੁਣਿਆ ਹੋਵੇਗਾ ਪਰ ਕੇਲੇ ਦੀ ਚਾਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ।ਕੇਲਾ ਜਿੰਨਾ ਸਾਡੀ ਸਿਹਤ ਲਈ ਫਾਇਦੇਮੰਦ ਹੈ, ਉੱਨੀ ਹੀ ਇਸ ਤੋਂ ਬਣੀ ਚਾਹ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੇਲੇ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ।

ਸਮੱਗਰੀ
2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 teaspoon ਸ਼ਹਿਦ

 Banana TeaBanana Tea

ਚਾਹ ਬਣਾਉਣ ਦਾ ਤਰੀਕਾ
ਇਕ ਪੈਨ 'ਚ 2 ਕੱਪ ਪਾਣੀ ਪਾ ਕੇ ਇਸ 'ਚ ਛਿਲਕੇ ਸਮੇਤ ਕੇਲੇ ਪਾਓ ਅਤੇ ਇਸ ਨੂੰ 15 ਮਿੰਟ ਲਈ ਉਬਾਲੋ। ਫਿਰ ਇਸ ਨੂੰ ਕੱਪ 'ਚ ਪਾਓ। ਸਵਾਦ ਲਈ ਤੁਸੀਂ ਇਸ 'ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਲਓ। ਇਸ ਦੇ ਨਾਲ ਹੀ ਤੁਹਾਡੀ ਕੇਲੇ ਵਾਲੀ ਚਾਹ ਤਿਆਰ ਹੈ।

 Banana TeaBanana Tea

ਚਾਹ ਤੋਂ ਹੋਣ ਵਾਲੇ ਫਾਇਦੇ
ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਚਾਹ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਚਾਹ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਚਾਹ ਪੀਣ ਨਾਲ ਇਹ ਦੂਰ ਹੋ ਜਾਵੇਗੀ। ਚਾਹ ਪੀਣ ਨਾਲ ਟੈਨਸ਼ਨ ਅਤੇ ਤਣਾਅ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਸ਼ਣ ਤੱਤ ਨਰਵਸ ਸਿਸਟਮ ਨੂੰ ਰਿਲੈਕਸ ਕਰਨ 'ਚ ਮਦਦਗਾਰ ਹੁੰਦੇ ਹਨ। ਇਸ 'ਚ ਤੁਹਾਡੇ ਭਾਰ ਨੂੰ ਘਟਾਉਣ ਲਈ ਵਿਟਾਮਿਨ ਏ, ਬੀ, ਪੋਟਾਸ਼ੀਅਮ, ਲੂਟੀਨ ਅਤੇ ਹੋਰ ਐਂਟੀ ਆਕਸੀਡੈਂਟ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement