
ਮੋਦੀ ਸਰਕਾਰ ਨੇ ਪਾਕਿਸਤਾਨ ਵਿਚ ਵੜ ਕੇ ਜਵਾਬ ਦਿਤਾਲੋਹਰਦਗਾ
ਨਵੀਂ ਦਿੱਲੀ: ਝਾਰਖੰਡ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਵਿਰੁਧ ਦੋਸ਼ ਲਾਇਆ ਕਿ ਯੂਪੀਏ ਸਰਕਾਰ ਵੇਲੇ ਪਾਕਿਸਤਾਨ ਦੀ ਸ਼ਹਿ ਹਾਸਲ ਅਤਿਵਾਦੀ ਦੇਸ਼ ਵਿਚ ਜਿਥੇ ਚਾਹੇ ਹਮਲੇ ਕਰਦੇ ਸਨ ਅਤੇ ਫ਼ਰਾਰ ਹੋ ਜਾਂਦੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚ ਅਤਿਵਾਦੀ ਹਮਲਿਆਂ ਦੇ ਜਵਾਬ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ ਵਿਚ ਵੜ ਕੇ ਕਰਾਰਾ ਜਵਾਬ ਦਿਤਾ ਜਿਸ ਨਾਲ ਉਨ੍ਹਾਂ ਦੀਆਂ ਚੂਲਾਂ ਹਿੱਲ ਗਈਆਂ।
Narendra Modi
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਦੋਸ਼ ਲਾਇਆ, 'ਕਾਂਗਰਸ ਦੇ ਰਾਜ ਵਿਚ ਅਤਿਵਾਦੀ ਆਲੀਆ, ਮਾਲੀਆ, ਬਾਲੀਆ ਆਦਿ ਜਦ ਚਾਹੁਣ, ਜਿਥੇ ਚਾਹੁਣ, ਦੇਸ਼ ਵਿਚ ਵੜ ਜਾਂਦੇ ਸਨ ਅਤੇ ਹਮਲੇ ਕਰ ਕੇ ਫ਼ਰਾਰ ਹੋ ਜਾਂਦੇ ਸਨ ਪਰਜਦ ਤੋਂ 2014 ਵਿਚ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਸਰਕਾਰ ਨੂੰ ਕੇਂਦਰੀ ਦੀ ਸੱਤਾ ਸੌਂਪੀ ਹੈ, ਉਨ੍ਹਾਂ ਦੇਸ਼ ਦੀ ਢੁਕਵੀਂ ਰਖਿਆ ਨੀਤੀ ਤਿਆਰ ਕੀਤੀ ਹੈ। ਅਤਿਵਾਦੀਆਂ ਦੇ ਸਿਰਫ਼ ਦੋ ਵੱਡੇ ਹਮਲੇ ਹੋਏ ਹਨ ਜਿਨ੍ਹਾਂ ਦੇ ਜਵਾਬ ਵਿਚ ਫ਼ੌਜਾਂ ਨੇ ਪਾਕਿਸਤਾਨ ਵਿਚ ਵੜ ਕੇ ਅਤਿਵਾਦੀਆਂ ਵਿਰੁਧ ਜ਼ਬਰਦਸਤ ਹਮਲੇ ਕੀਤੇ।
Congress
ਸ਼ਾਹ ਨੇ ਕਿਹਾ, 'ਮੋਦੀ ਸਰਕਾਰ ਵੇਲੇ ਜਿਉਂ ਹੀ ਉੜੀ ਵਿਚ ਭਾਰਤੀ ਫ਼ੌਜ ਦੇ ਕੈਂਪ 'ਤੇ ਹਮਲਾ ਹੋਇਆ, ਸਾਡੀ ਫ਼ੌਜ ਨੇ ਪਾਕਿਸਤਾਨ ਵਿਚ ਵੜ ਕੇ ਸਰਜੀਕਲ ਹਮਲੇ ਕੀਤੇ ਅਤੇ ਅਤਿਵਾਦੀਆਂ ਦੇ ਅੱਡੇ ਤਬਾਹ ਕਰ ਦਿਤੇ।' ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਅਤਿਵਾਦ ਵਿਰੁਧ ਸਖ਼ਤ ਨੀਤੀ ਅਪਣਾਈ ਜਿਸ ਦੇ ਨਤੀਜੇ ਸਾਹਮਣੇ ਹਨ ਅਤੇ ਅੱਜ ਦੇਸ਼ ਦੀ ਜਨਤਾ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ। ਅਤਿਵਾਦੀਆਂ ਦੀਆਂ ਰੂਹਾਂ ਵੀ ਦੇਸ਼ ਦੀਆਂ ਹੱਦਾਂ ਵਿਚ ਵੜਨ ਤੋਂ ਡਰਦੀਆਂ ਹਨ।
ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਦੀ ਜਾਨ ਸਰਕਾਰ ਨੂੰ ਅਪਣੀ ਜਾਨ ਨਾਲੋਂ ਵੀ ਪਿਆਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।