ਜੇਕਰ ਸਫ਼ਰ ਦੌਰਾਨ ਆਉਂਦੀਆਂ ਹਨ ਉਲਟੀਆਂ ਤਾਂ ਕਰੋ ਇਹ ਕੰਮ
Published : Oct 26, 2022, 10:17 am IST
Updated : Oct 26, 2022, 10:35 am IST
SHARE ARTICLE
If vomiting occurs during the journey then do this
If vomiting occurs during the journey then do this

ਕਈ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਿਰ ਦਰਦ, ਉਲਟੀਆਂ, ਉਕਾਰੀ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਹ ਸਫ਼ਰ ਦਾ ਆਨੰਦ ਨਹੀਂ ਲੈ..

 

ਕਈ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਿਰ ਦਰਦ, ਉਲਟੀਆਂ, ਉਕਾਰੀ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਹ ਸਫ਼ਰ ਦਾ ਆਨੰਦ ਨਹੀਂ ਲੈ ਪਾਉਂਦੇ ਅਤੇ ਪੂਰੇ ਸਮਾਂ ਅਪਣੀ ਤਬੀਅਤ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਇਸ ਮੁਸ਼ਕਲ ਤੋਂ ਗੁਜ਼ਰ ਰਹੇ ਹੋ ਤਾਂ ਇਹ ਨੁਸਖੇ ਤੁਹਾਡੇ ਲਈ ਮਦਦਗਾਰ ਹੋ ਸਕਦੇ ਹਨ। 

ਸਫ਼ਰ ਕਰਨ ਤੋਂ ਪਹਿਲਾਂ ਅਦਰਕ ਦੀ ਟਾਫ਼ੀ ਤੁਸੀਂ ਚਬਾ ਸਕਦੇ ਹੋ। ਇਸ ਤੋਂ ਇਲਾਵਾ ਘਰ ਤੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਵੀ ਤੁਹਾਨੂੰ ਫ਼ਾਇਦਾ ਹੋਵੇਗਾ।

ਅਦਰਕ – ਅਦਰਕ 'ਚ ਐਂਟੀਮੈਨਿਕ ਗੁਣ ਹੁੰਦੇ ਹਨ। ਐਂਟੀਮੈਨਿਕ ਇਕ ਅਜਿਹਾ ਪਦਾਰਥ ਹੈ ਜੋ ਉਲਟੀ ਅਤੇ ਚੱਕਰ ਆਉਣ ਤੋਂ ਬਚਾਉਂਦਾ ਹੈ। ਸਫ਼ਰ ਦੌਰਾਨ ਜੀਅ ਮਚਲਾਉਣ 'ਤੇ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇਕਰ ਹੋ ਸਕੇ ਤਾਂ ਅਦਰਕ ਅਪਣੇ ਨਾਲ ਹੀ ਰੱਖੋ। ਜੇਕਰ ਬੇਚੈਨੀ ਹੋ ਤਾਂ ਇਸਨੂੰ ਥੋੜ੍ਹਾ-ਥੋੜ੍ਹਾ ਖਾਂਦੇ ਰਹੋ।

ਪਿਆਜ ਦਾ ਰਸ – ਸਫ਼ਰ 'ਚ ਹੋਣ ਵਾਲੀ ਉਲਟੀਆਂ ਤੋਂ ਬਚਨ ਲਈ ਸਫ਼ਰ 'ਤੇ ਜਾਣ ਤੋਂ ਅੱਧੇ ਘੰਟੇ ਪਹਿਲਾਂ 1 ਚੱਮਚ ਪਿਆਜ ਦੇ ਰਸ 'ਚ 1 ਚੱਮਚ ਅਦਰਕ ਦੇ ਰਸ ਨੂੰ ਮਿਲਾ ਕੇ ਲੈਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਸਫ਼ਰ ਦੇ ਦੌਰਾਨ ਉਲਟੀਆਂ ਨਹੀਂ ਆਣਗੀਆਂ ਪਰ ਜੇਕਰ ਸਫ਼ਰ ਲੰਮਾ ਹੈ ਤਾਂ ਇਹ ਰਸ ਨਾਲ ਬਣਾ ਕੇ ਵੀ ਰੱਖ ਸਕਦੇ ਹੋ। 

ਲੌਂਗ ਦਾ ਜਾਦੂ – ਸਫ਼ਰ ਦੌਰਾਨ ਜਿਵੇਂ ਹੀ ਤੁਹਾਨੂੰ ਲੱਗੇ ਕਿ ਜੀਅ ਮਚਲਾਉਣ ਲਗਾ ਹੈ ਤਾਂ ਤੁਹਾਨੂੰ ਤੁਰਤ ਹੀ ਅਪਣੇ ਮੁੰਹ 'ਚ ਲੌਂਗ ਰੱਖ ਕੇ ਚੂਸਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਜੀਅ ਮਚਲਾਉਣਾ ਬੰਦ ਹੋ ਜਾਵੇਗਾ। 

ਮਦਦਗਾਰ ਹੈ ਪੁਦੀਨਾ – ਪੁਦੀਨਾ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਇਸ ਤਰ੍ਹਾਂ ਚੱਕਰ ਆਉਣ ਅਤੇ ਯਾਤਰਾ ਦੇ ਦੌਰਾਨ ਤਬਿਅਤ ਖ਼ਰਾਬ ਲੱਗਣ ਦੀ ਹਾਲਤ ਨੂੰ ਵੀ ਖ਼ਤਮ ਕਰਦਾ ਹੈ। ਪੁਦੀਨੇ ਦਾ ਤੇਲ ਵੀ ਉਲਟੀਆਂ ਨੂੰ ਰੋਕਣ 'ਚ ਬੇਹਦ ਮਦਦਗਾਰ ਹੈ। ਇਸ ਦੇ ਲਈ ਰੁਮਾਲ 'ਤੇ ਪੁਦੀਨੇ ਦੇ ਤੇਲ ਦੀ ਕੁੱਝ ਬੂੰਦਾ ਛਿੜ ਕੇ ਅਤੇ ਸਫ਼ਰ ਦੇ ਦੌਰਾਨ ਉਸ ਨੂੰ ਸੂੰਘਦੇ ਰਹੋ। ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਗਰਮ ਪਾਣੀ 'ਚ ਮਿਲਾ ਕੇ ਅਪਣੇ ਆਪ ਲਈ ਪੁਦੀਨੇ ਦੀ ਚਾਹ ਬਣਾਓ। ਇਸ ਮਿਸ਼ਰਣ ਨੂੰ ਚੰਗੀ ਤ੍ਰਾਂ ਨਾਲ ਮਿਲਾਓ ਅਤੇ ਇਸ 'ਚ 1 ਚੱਮਚ ਸ਼ਹਿਦ ਮਿਲਾਓ। ਕਿਤੇ ਨਿਕਲਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਪਿਓ।

ਨੀਂਬੂ ਦਾ ਕਮਾਲ – ਨੀਂਬੂ 'ਚ ਮੌਜੂਦ ਸਿਟਰਿਕ ਐਸਿਡ ਉਲਟੀ ਅਤੇ ਜੀ ਮਿਚਲਾਉਣ ਦੀ ਸਮੱਸਿਆ ਨੂੰ ਰੋਕਦੇ ਹਨ।  ਇਕ ਛੋਟੇ ਕਪ 'ਚ ਗਰਮ ਪਾਣੀ ਲਵੋ ਅਤੇ ਉਸ 'ਚ 1 ਨੀਂਬੂ ਦਾ ਰਸ ਅਤੇ ਥੋੜ੍ਹਾ ਜਿਹਾ ਲੂਣ ਮਿਲਾਓ। ਇਸ ਨੂੰ ਚੰਗੀ ਤ੍ਰਾਂ ਨਾ ਮਿਲਾ ਕੇ ਪਿਓ। ਤੁਸੀਂ ਨੀਂਬੂ ਦੇ ਰਸ ਨੂੰ ਗਰਮ ਪਾਣੀ 'ਚ ਮਿਲਾ ਕੇ ਜਾਂ ਸ਼ਹਿਦ ਪਾ ਕੇ ਵੀ ਪੀ ਸਕਦੇ ਹੋ।  ਯਾਤਰਾ ਦੌਰਾਨ ਹੋਣ ਵਾਲੀ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਇਹ ਇਕ ਕਾਰਗਰ ਇਲਾਜ ਹੈ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement