
ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਬਲੱਡ ਗਰੁੱਪ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਤੁਹਾਨੂੰ ਦਿਲ ਨਾਲ ਸਬੰਧਤ ਬੀਮਾਰੀਆਂ ਹੋਣਗੀਆਂ ਜਾਂ ਨਹੀਂ। ਤੁਹਾਡਾ ਬਲੱਡ ਗਰੁੱਪ ...
ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਬਲੱਡ ਗਰੁੱਪ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਤੁਹਾਨੂੰ ਦਿਲ ਨਾਲ ਸਬੰਧਤ ਬੀਮਾਰੀਆਂ ਹੋਣਗੀਆਂ ਜਾਂ ਨਹੀਂ। ਤੁਹਾਡਾ ਬਲੱਡ ਗਰੁੱਪ ਅਜਿਹੀਆਂ ਕਈ ਗੱਲਾਂ ਦੱਸਦਾ ਹੈ। ਇਕ ਜਾਂਚ ਦੇ ਅਨੁਸਾਰ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ A, B ਜਾਂ AB ਹੈ, ਉਨ੍ਹਾਂ ਨੂੰ ਦਿਲ ਸਬੰਧਤ ਰੋਗ ਹੋਣ ਦੀ ਸੰਭਾਵਨਾ ਹੋਰ ਤੋਂ 9 ਫੀ ਸਦੀ ਜ਼ਿਆਦਾ ਹੁੰਦੀ ਹੈ, ਉਥੇ ਹੀ ‘O’ ਬਲੱਡ ਗਰੁੱਪ ਦੇ ਲੋਕਾਂ ਵਿਚ ਇਹ ਖ਼ਤਰਾ ਬਾਕੀ ਬਲੱਡ ਗਰੁੱਪ ਦੇ ਮੁਕਾਬਲੇ ਘੱਟ ਹੁੰਦਾ ਹੈ।
ਜਾਂਚ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ A, B ਜਾਂ AB ਬਲੱਡ ਗਰੁੱਪ ਵਾਲੇ ਲੋਕਾਂ ਵਿਚ ਇਹ ਪਰੇਸ਼ਾਨੀ ਵਿਲੇਬਰਾਂਡ ਦੇ ਕਾਰਨ ਹੈ। ਵਿਲੇਬਰਾਂਡ ਇਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਖੂਨ ਨੂੰ ਜਮਾ ਦਿੰਦਾ ਹੈ। ਬਾਕੀ ਸਾਰੇ ਬਲੱਡ ਗਰੁੱਪਾਂ ਦੀ ਤੁਲਣਾ ਵਿਚ ‘A’ ਬਲੱਡ ਗਰੁੱਪ ਦੇ ਲੋਕਾਂ ਵਿਚ ਹਾਰਟ ਅਟੈਕ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਕਾਰਨ ਹੈ ਕੋਲੇਸਟ੍ਰੋਲ ਦੀ ਜ਼ਿਆਦਾ ਮਾਤਰਾ। ‘A’ ਬਲੱਡ ਗਰੁੱਪ ਦੇ ਲੋਕਾਂ ਵਿਚ ਕੋਲੇਸਟਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
Blood Group
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘O’ ਨਹੀਂ ਹੈ ਉਨ੍ਹਾਂ ਵਿਚ ਗਲੇਕਟਿਨ - 3 ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਪ੍ਰੋਟੀਨ ਸੋਜ ਲਈ ਪ੍ਰਮੁੱਖ ਕਾਰਕ ਹੈ। ਇਸ ਤੋਂ ਇਲਾਵਾ ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਹਾਰਟ ਅਟੈਕ ਦੇ ਰੋਗੀਆਂ ਵਿਚ ਵੀ ਇਸ ਦੇ ਬੁਰੇ ਨਤੀਜੇ ਦੇਖਣ ਨੂੰ ਮਿਲਦੇ ਹਨ। ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘O’ ਨਹੀਂ ਹੈ ਉਨ੍ਹਾਂ ਨੂੰ ਦਿਲ ਸਬੰਧਤ ਬੀਮਾਰੀਆਂ ਦਾ ਖ਼ਤਰਾ 9 ਫ਼ੀਸਦੀ ਤੱਕ ਵੱਧ ਜਾਂਦਾ ਹੈ।
Blood Group
ਡਾਈਟ ਥਿਊਰੀ ਦੇ ਅਨੁਸਾਰ ਅਸੀਂ ਜਦੋਂ ਭੋਜਨ ਖਾਂਦੇ ਹਾਂ ਉਦੋਂ ਸਾਡੇ ਖੂਨ ਵਿਚ ਇਕ ਖਾਸ ਤਰ੍ਹਾਂ ਦੀ ਮੈਟਾਬੋਲਿਕ ਪ੍ਰਤੀਕਿਰਿਆ ਹੁੰਦੀ ਹੈ। ਅਜਿਹਾ ਸਾਡੇ ਖਾਧੇ ਭੋਜਨ ਵਿਚ ਮੌਜੂਦ ਪ੍ਰੋਟੀਨ ਅਤੇ ਅਲੱਗ-ਅਲੱਗ ਬਲੱਡ ਗਰੁੱਪ ਵਿਚ ਮੌਜੂਦ ਐਂਟੀਜਨ ਵਿਚ ਆਪਸੀ ਪ੍ਰਤੀਕਿਰਆ ਹੋਣ ਨਾਲ ਹੁੰਦਾ ਹੈ। ਹਰ ਬਲੱਡ ਗਰੁੱਪ ਦਾ ਅਪਣਾ ਇਕ ਐਂਟੀਜੀਨ ਤਿਆਰ ਹੁੰਦਾ ਹੈ।
Blood Group
ਖ਼ਰਾਬ ਭੋਜਨ ਕਰਨ ਤੇ ਐਂਟੀਜਨ ਵਿਚ ਜਬਰਦਸਤ ਪ੍ਰਤੀਕਿਰਿਆ ਹੁੰਦੀ ਹੈ ਅਤੇ ਜੇਕਰ ਅਸੀਂ ਬਲੱਡ ਗਰੁੱਪ ਦੇ ਹਿਸਾਬ ਨਾਲ ਅਪਣਾ ਡਾਈਟ ਚਾਰਟ ਤਿਆਰ ਕਰੀਏ ਤਾਂ ਲਾਭਦਾਇਕ ਹੁੰਦਾ ਹੈ। ਇਹ ਡਾਈਟ ਸਾਨੂੰ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦੀ ਹੈ। ਇਕ ਜਾਂਚ ਦੇ ਅਨੁਸਾਰ ਸਾਰੇ ਤਰ੍ਹਾਂ ਦੇ ਪਕਵਾਨਾਂ ਵਿਚ ਲੈਕਟਿਸ ਨਾਮ ਦਾ ਪ੍ਰੋਟੀਨ ਹੁੰਦਾ ਹੈ ਜੋ ਹਰ ਤਰ੍ਹਾਂ ਦੇ ਭੋਜਨ ਵਿਚ ਪਾਇਆ ਜਾਂਦਾ ਹੈ।