Health News: ਕਰੇਲੇ ਦਾ ਜੂਸ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ
Published : Jan 27, 2024, 1:04 pm IST
Updated : Jan 27, 2024, 1:04 pm IST
SHARE ARTICLE
Health News: Bitter gourd juice cures many diseases
Health News: Bitter gourd juice cures many diseases

ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ।

ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫ਼ੀ ਲਾਭ ਹੁੰਦਾ ਹੈ। ਇਹ ਸਾਡੇ ਖ਼ੂਨ ਤੋਂ ਲੈ ਕੇ ਲਿਵਰ ਤਕ ਠੀਕ ਰਖਦੇ ਹਨ। ਕਰੇਲਾ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ। ਆਉ ਤੁਹਾਨੂੰ ਦਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:

- ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨਾਂ ਤਕ ਖ਼ਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ।
- ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ ਜਿਸ ਨਾਲ ਸਿਹਤ ਨਾਲ ਸਬੰਧਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿ੍ਰਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।

- ਇਕ ਕੱਪ ਕਰੇਲੇ ਦੇ ਜੂਸ ਵਿਚ ਇਕ ਚਮਚਾ ਨਿੰਬੂ ਦਾ ਜੂਸ ਮਿਲਾ ਲਉ। ਇਸ ਮਿਸ਼ਰਣ ਦੀ ਵਰਤੋਂ ਖ਼ਾਲੀ ਪੇਟ ਕਰੋ। ਤਿੰਨ ਤੋਂ ਛੇ ਮਹੀਨਿਆਂ ਤਕ ਇਸ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਅਤੇ ਸੋਰਾਈਸਿਸ ਨੂੰ ਕੁਦਰਤੀ ਰੂਪ ਨਾਲ ਠੀਕ ਕਰਨ ਵਿਚ ਮਦਦ ਕਰਦਾ ਹੈ।

- ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ। ਨਾਲ ਹੀ ਇਹ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਜਿਸ ਨਾਲ ਲਿਵਰ ਸਹੀ ਕੰਮ ਕਰਦਾ ਹੈ ਅਤੇ ਲਿਵਰ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

- ਕਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਨੂੰ ਠੀਕ ਕਰਦਾ ਹੈ। ਇਸ ਲਈ ਬਿਹਤਰ ਪਾਚਨ ਸਮਰੱਥਾ ਲਈ ਹਫ਼ਤੇ ਵਿਚ ਇਕ ਵਾਰ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਲਉ।
- ਕਰੇਲੇ ਦਾ ਜੂਸ ਸਰੀਰ ਵਿਚ ਇਕ ਕੁਦਰਤੀ ਖ਼ੂਨ ਸੋਧਕ ਦੇ ਰੂਪ ਵਿਚ ਕੰਮ ਕਰਦਾ ਹੈ। ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਢਦਾ ਹੈ। ਇਸ ਲਈ ਖ਼ੂਨ ਨੂੰ ਸਾਫ਼ ਕਰਨ ਅਤੇ ਫਿਨਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ ਇਕ ਗਲਾਸ ਕਰੇਲੇ ਦਾ ਜੂਸ ਜ਼ਰੂਰ ਪੀਉ।

(For more news apart from Health News, stay tuned to Rozana Spokesman)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement