
ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ
ਮੁਹਾਲੀ: ਹਰਾ ਪਿਆਜ਼ ਜ਼ਿਆਦਾਤਰ ਸਬਜ਼ੀ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਿੰਨਾ ਸਵਾਦੀ ਹੁੰਦਾ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਇਸ ਦੇ ਸਰੀਰਕ ਫ਼ਾਇਦੇ ਵੀ ਹੁੰਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਨਿਊਟਰੀਐਂਟਸ ਹੁੰਦੇ ਹਨ ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।
Green onion
ਹਰੇ ਪਿਆਜ਼ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਫ਼ੂਡ ਐਂਡ ਨਿਊਟਰੀਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹਰੇ ਪਿਆਜ਼ ਵਿਚ ਸਮਰੱਥ ਮਾਤਰਾ ਵਿਚ ਵਿਟਾਮਿਨ , ਵਿਟਾਮਿਨ 2, ਵਿਟਾਮਿਨ ਅਤੇ ਵਿਟਾਮਿਨ ਮਿਲਦਾ ਹੈ ਜੋ ਸਰੀਰ ਲਈ ਕਾਫ਼ੀ ਜ਼ਰੂਰੀ ਹਨ। ਇਹ ਤਾਂਬਾ, ਫ਼ਾਸਫ਼ੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕਰੋਮੀਅਮ ਅਤੇ ਰੇਸ਼ਾ ਵੀ ਵਧੀਆ ਸਰੋਤ ਹੁੰਦਾ ਹੈ।
Green Onions
ਜੇਕਰ ਅਸੀਂ ਅਪਣੀ ਡਾਈਟ ਵਿਚ ਇਸ ਨੂੰ ਰੋਜ਼ ਸ਼ਾਮਲ ਕਰਦੇ ਹਾਂ ਤਾਂ ਇਸ ਜ਼ਰੀਏ ਦਿਲ ਦੇ ਦੌਰੇ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਡੀਐਨਏ ਨੁਕਸਾਨ ਪਹੁੰਚਣ ਤੋਂ ਰੋਕਦੇ ਹਨ।
Green Onions
ਇਸ ਵਿਚ ਮਿਲਣ ਵਾਲਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸਰਦੀ- ਜ਼ੁਕਾਮ ਤੋਂ ਰਾਹਤ ਪਾਉਣ ਲਈ ਹਰੇ ਪਿਆਜ਼ ਦਾ ਇਸਤੇਮਾਲ ਲਾਭਦਾਇਕ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਵਿਟਾਮਿਨ ਸੀ ਅਤੇ ਕੇ ਵੱਡੀ ਮਾਤਰਾ ਵਿਚ ਹੁੰਦੇ ਹਨ। ਇਹ ਹੱਡੀਆਂ ਦੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਲਈ ਵੀ ਫ਼ਾਇਦੇਮੰਦ ਹੈ।