ਸ਼ੂਗਰ ਇਕ ਨਹੀਂ, 5 ਅਲੱਗ-ਅਲੱਗ ਬਿਮਾਰੀਆਂ ਹਨ!
Published : Mar 27, 2018, 5:51 pm IST
Updated : Mar 27, 2018, 5:51 pm IST
SHARE ARTICLE
Diabetes
Diabetes

ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੂਗਰ ਅਸਲ ਵਿਚ 5 ਅਲੱਗ-ਅਲੱਗ ਬਿਮਾਰੀਆਂ ਹਨ

ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੂਗਰ ਅਸਲ ਵਿਚ 5 ਅਲੱਗ-ਅਲੱਗ ਬਿਮਾਰੀਆਂ ਹਨ ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਅਲੱਗ-ਅਲੱਗ ਹੋਣਾ ਚਾਹੀਦਾ ਹੈ। ਡਾਇਬਟੀਜ਼ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧ ਜਾਣ ਨਾਲ ਹੁੰਦੀ ਹੈ ਅਤੇ ਇਸ ਨੂੰ ਆਮ ਤੌਰ 'ਤੇ ਦੋ ਹਿਸਿਆਂ ਵਿਚ ਵੰਡਿਆਂ ਗਿਆ ਹੈ। ਟਾਈਪ – 1 ਅਤੇ ਟਾਈਪ – 2 ਪਰ ਸਵੀਡਨ ਅਤੇ ਫਿਨਲੈਂਡ ਦੇ ਸ਼ੋਧਕਰਮੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਰੋਗ ਨਾਲ ਜੁੜੀਆਂ ਹੋਰ ਵੀ ਜ਼ਿਆਦਾ ਮੁਸ਼ਕਲ ਤਸਵੀਰ ਸੱਭ ਦੇ ਸਾਹਮਣੇ ਲਿਆਉਣ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ ਅਤੇ ਇਸ ਤੋਂ ਸ਼ੂਗਰ ਦੇ ਇਲਾਜ ਦਾ ਤਰੀਕਾ ਬਦਲ ਸਕਦਾ ਹੈ।DiabetesDiabetesਵਿਸ਼ੇਸ਼ਗਿਆਵਾਂ ਦਾ ਮੰਨਣਾ ਹੈ ਕਿ ਇਸ ਸਟੱਡੀ ਨਾਲ ਸ਼ੂਗਰ ਬਾਰੇ ਕਾਫ਼ੀ ਨਵੀਂਆਂ ਜਾਣਕਾਰੀਆਂ ਮਿਲਦੀਆਂ ਹਨ ਪਰ ਫ਼ਿਲਹਾਲ ਇਸ ਸਟੱਡੀ ਦੇ ਆਧਾਰ 'ਤੇ ਸ਼ੂਗਰ ਦੇ ਇਲਾਜ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ।

5 ਪ੍ਰਕਾਰ ਦੀ ਸ਼ੂਗਰ: ਵਿਸ਼ਵ ਭਰ ਵਿਚ ਹਰ ਇਕ 11 ਵਿਚੋਂ ਇਕ ਬਾਲ ਉਮਰ ਸ਼ੂਗਰ ਨਾਲ ਪੀੜਤ ਹੈ। ਸ਼ੂਗਰ ਦੀ ਵਜ੍ਹਾ ਨਾਲ ਦਿਲ ਦਾ ਦੌਰਾ ਪੈਣਾ, ਸਟ੍ਰੋਕ, ਅੰਨ੍ਹਾਪਣ ਅਤੇ ਕਿਡਨੀ ਫ਼ੇਲ੍ਹ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।DiabetesDiabetesਟਾਈਪ 1 ਪ੍ਰਕਾਰ ਦੀ ਸ਼ੂਗਰ ਦਾ ਅਸਰ ਇਨਸਾਨ ਦੀ ਇੰਮੀਊਨ ਸਿਸਟਮ 'ਤੇ ਪੈਂਦਾ ਹੈ। ਇਹ ਸਿੱਧਾ ਸਰੀਰ ਦੀ ਇੰਸੁਲਿਨ ਫ਼ੈਕਟਰੀ 'ਤੇ ਹਮਲਾ ਕਰਦਾ ਹੈ। ਜਿਸ ਵਜ੍ਹਾ ਨਾਲ ਸਾਡਾ ਸਰੀਰ ਸ਼ੂਗਰ ਦੀ ਮਾਤਰਾ ਨਿਯੰਤਰਿਤ ਕਰਨ ਲਈ ਹਾਰਮੋਨ ਸਮਰਥ ਮਾਤਰਾ ਵਿਚ ਨਹੀਂ ਬਣਾ ਪਾਉਂਦਾ। ਟਾਈਪ 2 ਪ੍ਰਕਾਰ ਦੀ ਸ਼ੂਗਰ ਦਾ ਕਾਰਨ ਆਮ ਤੌਰ 'ਤੇ ਗ਼ਲਤ ਜੀਵਨ ਸ਼ੈਲੀ ਹੁੰਦਾ ਹੈ। ਜਿਸ ਵਿਚ ਸਰੀਰ ਵਿਚ ਮੋਟਾਪਾ ਵਧਣ ਲਗਦਾ ਹੈ ਅਤੇ ਉਹ ਇੰਸੁਲਿਨ 'ਤੇ ਅਸਰ ਦਿਖਾਉਂਦਾ ਹੈ।
Lund University Diabetes Center of Sweden ਅਤੇ Finland’s Institute for Molecular Medicine ਨੇ 14,775 ਸ਼ੂਗਰ ਦੇ ਮਰੀਜ਼ਾਂ ਦੇ ਖ਼ੂਨ ਦੀ ਜਾਂਚ ਕਰ ਅਪਣੇ ਨਤੀਜੇ ਦਿਖਾਏ ਹਨ। ਇਹ ਨਤੀਜੇ Lancet Diabetes and Antocrinology ਵਿਚ ਪ੍ਰਕਾਸ਼ਤ ਹੋਏ ਹਨ। ਇਸ ਵਿਚ ਦਸਿਆ ਗਿਆ ਹੈ ਕਿ ਸ਼ੂਗਰ ਦੇ ਮਰੀਜ਼ ਨੂੰ 5 ਅਲੱਗ-ਅਲੱਗ ਕਲਸਟਰ ਵਿਚ ਵੰਡਿਆਂ ਜਾ ਸਕਦਾ ਹੈ।DiabetesDiabetesਪਹਿਲਾ ਕਲਸਟਰ: ਗੰਭੀਰ ਪ੍ਰਕਾਰ ਦਾ ਆਟੋ ਇੰਮੀਊਨ ਸ਼ੂਗਰ ਮੋਟੇ ਤੌਰ 'ਤੇ ਟਾਈਪ-1 ਸ਼ੂਗਰ ਵਰਗਾ ਹੀ ਹੈ, ਇਸ ਦਾ ਅਸਰ ਜਵਾਨ ਉਮਰ ਵਿਚ ਦੇਖਣ ਨੂੰ ਮਿਲਦਾ ਹੈ। ਜਦੋਂ ਉਹ ਤੰਦਰੁਸਤ ਹੁੰਦੇ ਹਨ ਅਤੇ ਫਿਰ ਇਹ ਉਨ੍ਹਾਂ ਦੇ ਸਰੀਰ ਵਿਚ ਇੰਸੁਲਿਨ ਬਣਾਉਣ ਦੀ ਮਾਤਰਾ ਘਟ ਕਰਨ ਲਗਦਾ ਹੈ।
ਦੂਜਾ ਕਲਸਟਰ:  ਗੰਭੀਰ ਪ੍ਰਕਾਰ ਤੋਂ ਇੰਸੁਲਿਨ ਦੀ ਕਮੀ ਵਾਲੇ ਸ਼ੂਗਰ ਨੂੰ ਸ਼ੁਰੂਆਤੀ ਦੌਰ ਵਿਚ ਸਮੂਹ-1 ਦੀ ਤਰ੍ਹਾਂ ਹੀ ਵੇਖਿਆ ਜਾਂਦਾ ਹੈ। ਇਸ ਦੇ ਪੀੜਤ ਜਵਾਨ ਹੁੰਦੇ ਹਨ, ਉਨ੍ਹਾਂ ਦਾ ਭਾਰ ਵੀ ਠੀਕ ਰਹਿੰਦਾ ਹੈ ਪਰ ਉਨ੍ਹਾਂ ਵਿੱਚ ਇੰਸੁਲਿਨ ਬਣਾਉਣ ਦੀ ਸਮਰਥਾ ਘਟ ਹੁੰਦੀ ਜਾਂਦੀ ਹੈ ਅਤੇ ਉਨ੍ਹਾਂ ਦਾ ਇੰਮਿਊਨ ਸਿਸਟਮ ਠੀਕ ਤਰੀਕੇ ਤੋਂ ਕੰਮ ਨਹੀਂ ਕਰ ਰਿਹਾ ਹੁੰਦਾ।DiabetesDiabetesਤੀਸਰਾ ਕਲਸਟਰ: ਗੰਭੀਰ ਰੂਪ ਤੋਂ ਇੰਸੁਲਿਨ ਡਾਕੂ ਸ਼ੂਗਰ ਦੇ ਸ਼ਿਕਾਰ ਮਰੀਜ਼ ਦਾ ਭਾਰ ਵਧਾ ਹੋਇਆ ਹੁੰਦਾ ਹੈ। ਉਨ੍ਹਾਂ ਦੇ ਸਰੀਰ ਵਿਚ ਇੰਸੁਲਿਨ ਬਣ ਤਾਂ ਰਿਹਾ ਹੁੰਦਾ ਹੈ, ਪਰ ਸਰੀਰ 'ਤੇ ਉਸ ਦਾ ਅਸਰ ਨਹੀਂ ਦਿਸਦਾ।

ਚੌਥਾ ਕਲਸਟਰ: ਹਲਕੇ ਮੋਟਾਪੇ ਤੋਂ ਜੁੜੇ ਸ਼ੂਗਰ ਤੋਂ ਪੀਰਤ ਲੋਕ ਆਮ ਤੌਰ 'ਤੇ ਭਾਰੀ ਭਾਰ ਦੇ ਹੁੰਦੇ ਹਨ ਪਰ ਉਨ੍ਹਾਂ ਦੀ ਪਾਚਨ ਸਮਰਥਾ ਕਲਸਟਰ 3 ਵਾਲੀਆਂ ਦੇ ਵਰਗੀ ਹੀ ਹੁੰਦੀ ਹੈ।DiabetesDiabetesਪੰਜਵਾਂ ਕਲਸਟਰ: ਉਮਰ ਨਾਲ ਜੁੜੇ ਸ਼ੂਗਰ ਦੇ ਮਰੀਜ਼ਾਂ ਵਿਚ ਆਮ ਤੌਰ 'ਤੇ ਅਪਣੀ ਹੀ ਉਮਰ ਦੇ ਬਾਕੀ ਲੋਕਾਂ ਤੋਂ ਥੋੜ੍ਹਾ ਜ਼ਿਆਦਾ ਉਮਰ ਦਰਾਜ ਦਿਖਣ ਲਗਦੇ ਹਨ।

ਕਿਸ ਪ੍ਰਕਾਰ ਦੀ ਡਾਇਬਿਟੀਜ਼ ਦਾ ਇਲਾਜ ਸੱਭ ਤੋਂ ਜਲਦੀ: ਜਾਂਚ ਵਿਚ ਸ਼ਾਮਲ ਮਾਹਿਰਾਂ ਨੇ ਦਸਿਆ, ਇਹ ਜਾਂਚ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਜਰੀਏ ਅਸੀਂ ਸ਼ੂਗਰ ਦੀ ਸਟੀਕ ਦਵਾਈਆਂ ਦੇ ਵੱਲ ਕਦਮ ਵਧਾ ਸਕਦੇ ਹਾਂ। ਆਦਰਸ਼ ਸਥਿਤੀ ਵਿਚ ਤਾਂ ਇਸ ਇਲਾਜ ਨੂੰ ਸ਼ੂਗਰ ਦੀ ਪਹਿਚਾਣ ਹੋਣ ਦੇ ਬਾਅਦ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ।DiabetesDiabetesਡਾਕਟਰ ਕਹਿੰਦੇ ਹਨ, ਦੁਨੀਆਂ ਭਰ ਵਿਚ ਸ਼ੂਗਰ ਤੋਂ ਪੀੜਤ ਲੋਕਾਂ ਦੀ ਕਈ ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਹਨ। ਵਿਸ਼ਵ ਭਰ ਵਿਚ ਆਨੁਵਾਂਸ਼ਿਕ ਅਤੇ ਵਾਤਾਵਰਣ ਦੇ ਆਧਾਰ 'ਤੇ ਲਗਭਗ 500 ਉਪਸਮੂਹ ਬਣਾਏ ਜਾ ਸਕਦੇ ਹਨ। ਇਸ ਸਟੱਡੀ ਵਿਚ ਤਾਂ 5 ਕਲਸਟਰ ਬਣਾਏ ਗਏ ਹਨ ਪਰ ਇਹ ਜ਼ਿਆਦਾ ਵੀ ਹੋ ਸਕਦੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement