
ਸੋਇਆਬੀਨ ਪ੍ਰੋਟੀਨ ਦਾ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਸ 'ਚ ਵਿਟਮਿਨ, ਮਿਨਰਲਜ਼, ਵਿਟਮਿਨ ਬੀ ਕਾਂਪਲੈਕਸ ਅਤੇ ਵਿਟਮਿਨ ਏ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ..
ਸੋਇਆਬੀਨ ਪ੍ਰੋਟੀਨ ਦਾ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਸ 'ਚ ਵਿਟਮਿਨ, ਮਿਨਰਲਜ਼, ਵਿਟਮਿਨ ਬੀ ਕਾਂਪਲੈਕਸ ਅਤੇ ਵਿਟਮਿਨ ਏ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਆਮ ਲੋਕਾਂ ਤੋਂ ਲੈ ਕੇ ਜਿਮ ਕਰਨ ਵਾਲੇ ਲੋਕ ਵੀ ਪ੍ਰੋਟੀਨ ਦੇ ਸੇਵਨ ਲਈ ਸੋਇਆਬੀਨ ਨੂੰ ਤਰਜੀਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ 'ਚ ਮੌਜੂਦ ਟਰਾਂਸ ਫ਼ੈਟ ਦਿਲ ਦੀਆਂ ਬੀਮਾਰੀਆਂ ਅਤੇ ਮੋਟਾਪੇ ਵਰਗੀ ਸਮੱਸਿਆਵਾਂ ਨੂੰ ਵਧਾਉਂਦੇ ਹਨ। ਇਸ ਲਈ ਇਸ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਜੂਝ ਰਹੇ ਲੋਕਾਂ ਨੂੰ ਸੋਇਆਬੀਨ ਖਾਣ ਤੋਂ ਬਚਣਾ ਚਾਹੀਦਾ ਹੈ।
Soybean trans fat
ਜਿਨ੍ਹਾਂ ਲੋਕਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ ਉਹ ਸੋਇਆ ਉਤਪਾਦਾਂ ਦੇ ਪ੍ਰਤੀ ਵੀ ਸੰਵੇਦਨਸ਼ੀਲ ਹੋ ਸਕਦੇ ਹਨ। ਇਸ ਲਈ ਸੋਇਆ ਉਤਪਾਦਾਂ ਦੀ ਵਰਤੋਂ ਸਾਵਧਾਨੀ ਨਾਲ ਕਰੋ। ਇਸ ਤੋਂ ਇਲਾਵਾ ਮਾਈਗ੍ਰੇਨ ਅਤੇ ਹਾਈਪੋਥਾਇਰਾਇਡ ਦੇ ਮਰੀਜ਼ਾਂ ਨੂੰ ਵੀ ਸੋਇਆਬੀਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੋਇਆ 'ਚ ਫ਼ੀਟੋਏਸਟ੍ਰੋਜਨਜ਼ ਨਾਮ ਦਾ ਇਕ ਕੈਮਿਕਲ ਪਾਇਆ ਜਾਂਦਾ ਹੈ, ਇਸ ਦੀ ਬਹੁਤਾਇਤ ਜ਼ਹਿਰੀਲੀ ਹੋ ਸਕਦੀ ਹੈ। ਇਸ ਲਈ ਜਿਨ੍ਹਾਂ ਨੂੰ ਕਿਡਨੀ 'ਚ ਸਮੱਸਿਆ ਹੈ, ਉਨ੍ਹਾਂ ਨੂੰ ਸੋਇਆ ਉਤਪਾਦਾਂ ਦੇ ਪ੍ਰਯੋਗ ਤੋਂ ਬਚਣਾ ਚਾਹੀਦਾ ਹੈ।
Soybean trans fat can increase diseases
ਇਸ ਦੇ ਸੇਵਨ ਨਾਲ ਉਨ੍ਹਾਂ ਦੇ ਖ਼ੂਨ 'ਚ ਫ਼ੀਟੋਏਸਟਰੋਜਮਜ਼ ਦੇ ਪੱਧਰ ਦੇ ਵਧਣ ਦਾ ਜੋਖ਼ਮ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਕਿਡਨੀ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਸੋਇਆ ਦੇ ਸੇਵਨ ਤੋਂ ਬਚੋ। ਸੂਗਰ ਦੇ ਮਰੀਜ਼ ਜੋ ਬੱਲਡ ਸੂਗਰ ਨੂੰ ਕਾਬੂ ਕਰਨ ਦੀ ਦਵਾਈ ਲੈਂਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਸੋਇਆ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਬੱਲਡ ਸੂਗਰ ਘਟਣ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਇਸ ਲਈ ਸੂਗਰ ਦੇ ਮਰੀਜ਼ਾਂ ਨੂੰ ਵੀ ਸੋਇਆ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।