
ਛੋਟੇ ਬੱਚੇ ਚਾਕ, ਮਿੱਟੀ, ਕੋਲੇ, ਰੋੜੇ, ਕਲੀ, ਰੰਗ-ਰੋਗਨ, ਕੱਚੇ ਆਲੂ, ਬਰਫ਼, ਕਾਗ਼ਜ਼, ਫ਼ਰਸ਼ ਦੀ ਟੁੱਟ ਭੱਜ, ਇਥੋਂ ਤਕ ਕਿ ਪਖ਼ਾਨਾ ਵੀ ਖਾ ਜਾਂਦੇ ਹਨ। ਅਜਿਹੀਆਂ ਵਸਤਾਂ, ਨ
ਛੋਟੇ ਬੱਚੇ ਚਾਕ, ਮਿੱਟੀ, ਕੋਲੇ, ਰੋੜੇ, ਕਲੀ, ਰੰਗ-ਰੋਗਨ, ਕੱਚੇ ਆਲੂ, ਬਰਫ਼, ਕਾਗ਼ਜ਼, ਫ਼ਰਸ਼ ਦੀ ਟੁੱਟ ਭੱਜ, ਇਥੋਂ ਤਕ ਕਿ ਪਖ਼ਾਨਾ ਵੀ ਖਾ ਜਾਂਦੇ ਹਨ। ਅਜਿਹੀਆਂ ਵਸਤਾਂ, ਨਾ ਤਾਂ ਭੋਜਨ ਹਨ ਅਤੇ ਨਾ ਹੀ ਪੋਸ਼ਟਿਕ ਬਲਕਿ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਇਕ ਮਹੀਨੇ ਤੋਂ ਜ਼ਿਆਦਾ ਅਜਿਹੀਆਂ ਚੀਜ਼ਾਂ ਦੇ ਖਾਣ ਨੂੰ ਮੈਡੀਕਲ ਭਾਸ਼ਾ ਵਿਚ ਪਾਇਕਾ ਕਿਹਾ ਜਾਂਦਾ ਹੈ। ਉਂਜ ਤਾਂ ਬੰਦਾ ਕਿਸੇ ਵੀ ਉਮਰ ਵਿਚ ਅਜਿਹੀ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ ਪਰ ਬੱਚਿਆਂ ਵਿਚ ਅਤੇ ਗਰਭਵਤੀ ਔਰਤਾਂ ਵਿਚ ਇਹ ਲੱਛਣ ਅਕਸਰ ਵੇਖਣ ਨੂੰ ਮਿਲਦੇ ਹਨ।
Children eat mud
ਇਨ੍ਹਾਂ ਚੀਜ਼ਾਂ ਦੀ ਦੁਰਵਰਤੋਂ ਕਰ ਕੇ ਰੋਗੀ ਦੀ ਪਾਚਨ-ਪ੍ਰਣਾਲੀ ਉਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਵਿਚ ਤਰ੍ਹਾਂ-ਤਰ੍ਹਾਂ ਦੇ ਕਿਟਾਣੂ ਅਤੇ ਵਿਸ਼ਾਣੂ ਕਈ ਤਰ੍ਹਾਂ ਦੀਆਂ ਅਲਾਮਤਾਂ ਪੈਦਾ ਕਰਦੇ ਹਨ ਜਿਵੇਂ ਪੇਟ ਦਰਦ, ਪੇਟ ਦਾ ਫੁਲਣਾ, ਅਫਾਰਾ, ਕਦੇ ਕਬਜ਼ ਤੇ ਕਦੇ ਦਸਤ, ਬੁਖ਼ਾਰ, ਜਿਗਰ ਦਾ ਵਧਣਾ, ਤਿੱਲੀ ਦਾ ਵਧਣਾ, ਮਿਹਦੇ ਆਂਤੜੀਆਂ ਦੇ ਜ਼ਖ਼ਮ ਇਥੋਂ ਤਕ ਕਿ ਆਂਤੜੀਆਂ ਫੱਟ ਵੀ ਸਕਦੀਆਂ ਹਨ। ਜਿਹੜੇ ਬੱਚੇ ਕਲੀ, ਰੰਗ ਰੋਗਨ ਆਦਿ ਖਾਂਦੇ ਹਨ, ਉੁਨ੍ਹਾਂ ਵਿਚ ਪੇਟ ਦੀਆਂ ਬੀਮਾਰੀਆਂ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਕਾਰਨ : ਆਧੁਨਿਕ ਖੋਜਾਂ ਤੋਂ ਪਤਾ ਲਗਦਾ ਹੈ ਕਿ ਜ਼ਿਆਦਾ ਕਰ ਕੇ ਮਰੀਜ਼ਾਂ ਵਿਚ ਕੁੱਝ ਤੱਤਾਂ ਜਿਵੇਂ ਲੋਹਾ, ਕੈਲਸ਼ੀਅਮ, ਜਿਸਤ, ਵਿਟਾਮਿਨ ਸੀ ਅਤੇ ਡੀ ਦੀ ਘਾਟ ਕਰ ਕੇ ਮਿੱਟੀ, ਚਾਕ, ਕੋਲਾ ਆਦਿ ਖਾਣ ਦੀ ਇੱਛਾ ਹੁੰਦੀ ਹੈ। ਲੋਹੇ ਤੱਤ ਦੀ ਘਾਟ ਅਕਸਰ ਵੇਖਣ ਨੂੰ ਮਿਲਦੀ ਹੈ। ਪਾਇਕਾ ਅਤੇ ਲੋਹੇ ਦੀ ਘਾਟ ਦਾ ਖ਼ਾਸ ਸਬੰਧ ਹੈ। ਜੇ ਇਸ ਤਰ੍ਹਾਂ ਦੇ ਤੱਤਾਂ ਦੀ ਘਾਟ ਤੋਂ ਬਿਨਾਂ ਮਰੀਜ਼ ਮਿੱਟੀ ਆਦਿ ਖਾਂਦਾ ਹੈ ਤਾਂ ਇਸ ਦਾ ਇਸ਼ਾਰਾ ਬੀਮਾਰ ਮਾਨਸਕਤਾ ਵਲ ਜਾਂਦਾ ਹੈ ਜਿਸ ਵਿਚ ਬੱਚਿਆਂ ਦੀਆਂ ਤਣਾਅਪੂਰਨ ਸਥਿਤੀਆਂ ਜਿਵੇਂ ਮਾਪਿਆਂ ਦਾ ਅਲਗਾਵ ਬੱਚਿਆਂ ਵਲ, ਮਾਪਿਆਂ ਦਾ ਧਿਆਨ ਘੱਟ, ਨਿਗਰਾਨੀ ਦੀ ਘਾਟ, ਗ਼ਰੀਬੀ, ਕੁਪੋਸ਼ਨ, ਬੱਚਿਆਂ ਵਿਚ ਬੁੱਧੀ ਦੇ ਵਿਕਾਸ ਵਿਚ ਵਿਘਨ ਕਾਰਨ ਖਾਣ ਵਾਲੀਆਂ ਅਤੇ ਨਾ ਖਾਣ ਵਾਲੀਆਂ ਚੀਜ਼ਾਂ ਦੀ ਪਛਾਣ ਨਾ ਹੋਣਾ ਆਦਿ ਹੈ।
Children eat mud
ਇਲਾਜ : ਹੋਮਿਊਪੈਥਿਕ ਇਲਾਜ ਪ੍ਰਣਾਲੀ ਵਿਚ ਮਿੱਟੀ ਆਦਿ ਖਾਣ ਵਾਲੇ ਮਰੀਜ਼ਾਂ ਦਾ ਪੂਰਨ ਇਲਾਜ ਹੈ। ਅਜਿਹੀਆਂ ਅਲਾਮਤਾਂ ਮਿਲਣ ਦੀ ਸੂਰਤ ਵਿਚ ਸ਼ੁਰੂ ਤੋਂ ਹੀ ਹੋਮਿਊਪੈਥਿਕ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਕਿ ਉਸ ਮੁਤਾਬਕ ਮਾਨਸਕ ਅਤੇ ਸਰੀਰਕ ਲੱਛਣਾਂ ਦੀ ਪੂਰੀ ਛਾਣਬੀਨ ਕਰ ਕੇ ਢੁਕਵੀਂ ਦਵਾਈ ਦੇ ਕੇ ਮਰੀਜ਼ ਨੂੰ ਰੋਗ ਤੋਂ ਮੁਕਤ ਕਰ ਦਿੰਦਾ ਹੈ। ਇਲਾਜ ਦੌਰਾਨ ਮਾਪਿਆਂ ਨੂੰ ਬੱਚਿਆਂ ਦਾ ਪੂਰਾ ਧਿਆਨ ਰਖਣਾ ਚਾਹੀਦਾ ਹੈ ਅਤੇ ਵੱਧ ਸਮਾਂ ਦੇਣਾ ਚਾਹੀਦਾ ਹੈ ਤੇ ਮਿੱਟੀ, ਚਾਕ, ਕੋਲੇ ਆਦਿ ਤੋਂ ਬੱਚਿਆਂ ਨੂੰ ਦੂਰ ਰਖਣਾ ਚਾਹੀਦਾ ਹੈ। - ਡਾ. ਕੇ.ਕੇ. ਕੱਕੜ, ਮੋਬਾਈਲ : 94173-59555