
ਅਜਕਲ ਦੀ ਜੀਵਨਸ਼ੈਲੀ 'ਚ ਬੇਵਕਤ ਭੋਜਨ ਅਤੇ ਕੰਮ, ਨੌਜਵਾਨਾਂ 'ਚ ਮੋਟਾਪਾ ਅਤੇ ਤਣਾਅ ਬਹੁਤ ਆਮ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਸਮੇਂ ਤੋਂ ਪਹਿਲਾਂ ਖ਼ਰਾਬ ਹੁੰਦੀ ਜਾ ਰਹੀ...
ਨਵੀਂ ਦਿੱਲੀ : ਅਜਕਲ ਦੀ ਜੀਵਨਸ਼ੈਲੀ 'ਚ ਬੇਵਕਤ ਭੋਜਨ ਅਤੇ ਕੰਮ, ਨੌਜਵਾਨਾਂ 'ਚ ਮੋਟਾਪਾ ਅਤੇ ਤਣਾਅ ਬਹੁਤ ਆਮ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਸਮੇਂ ਤੋਂ ਪਹਿਲਾਂ ਖ਼ਰਾਬ ਹੁੰਦੀ ਜਾ ਰਹੀ ਹੈ।
Brain Stroke
ਹਾਲ ਹੀ 'ਚ ਆਈ ਇਕ ਖੋਜ ਤੋਂ ਪਤਾ ਚਲਿਆ ਹੈ ਕਿ ਇਸ ਜੀਵਨਸ਼ੈਲੀ ਕਾਰਨ ਨੌਜਵਾਨਾਂ 'ਚ ਬ੍ਰੇਨ ਸਟ੍ਰੋਕ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸ ਦੇ ਚਲਦੇ ਉਨ੍ਹਾਂ ਦੇ ਸਰੀਰ ਜ਼ਿੰਦਗੀ ਭਰ ਲਈ ਅਪਾਹਿਜ ਬਣ ਸਕਦਾ ਹੈ। ਕੁੱਝ ਸਮੇਂ ਪਹਿਲਾਂ ਤਕ ਨੌਜਵਾਨਾਂ 'ਚ ਸਟ੍ਰੋਕ ਦੇ ਮਾਮਲੇ ਸੁਣਨ 'ਚ ਨਹੀਂ ਆਉਂਦੇ ਸਨ ਪਰ ਹੁਣ ਨੌਜਵਾਨਾਂ 'ਚ ਵੀ ਬ੍ਰੇਨ ਸਟ੍ਰੋਕ ਆਮ ਹੈ।
Brain Stroke
ਨੌਜਵਾਨਾਂ 'ਚ ਸਟ੍ਰੋਕ ਦੇ ਵਧਦੇ ਮਾਮਲਿਆਂ ਦਾ ਮੁੱਖ ਕਾਰਨ ਹਾਈ ਬਲਡ ਪ੍ਰੈਸ਼ਰ, ਸੂਗਰ, ਬਲਡ ਸੂਗਰ, ਹਾਈ ਕੋਲੈਸਟ੍ਰਾਲ, ਸ਼ਰਾਬ, ਸਿਗਰੇਟ ਪੀਣਾ ਅਤੇ ਨਸ਼ੀਲਾ ਪਦਾਰਥਾਂ ਦੀ ਮਾੜੀ ਆਦਤ ਤੋਂ ਇਲਾਵਾ ਆਰਾਮਸਾਇਕ ਜੀਵਨਸ਼ੈਲੀ, ਮੋਟਾਪਾ, ਜੰਕ ਫੂਡ ਦਾ ਸੇਵਨ ਅਤੇ ਤਨਾਅ ਹਨ।
Brain Stroke
ਜਵਾਨ ਰੋਗੀਆਂ 'ਚ ਇਹ ਜ਼ਿਆਦਾ ਖ਼ਤਰਨਾਕ ਸਾਬਤ ਹੁੰਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਸਕਦਾ ਹੈ। ਇਕ ਅਧਿਐਨ ਮੁਤਾਬਕ ਸਾਡੇ ਦੇਸ਼ 'ਚ ਹਰ ਤਿੰਨ ਸਕਿੰਟ 'ਚ ਕਿਸੇ ਨਾ ਕਿਸੇ ਵਿਅਕਤੀ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ ਅਤੇ ਹਰ ਤਿੰਨ ਮਿੰਟ 'ਚ ਬ੍ਰੇਨ ਸਟ੍ਰੋਕ ਕਾਰਨ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ।