Monsoon Health Risks: ਬਰਸਾਤ ਦੇ ਮੌਸਮ 'ਚ ਹੋ ਸਕਦੇ ਹਨ ਇਨ੍ਹਾਂ 5 ਬੀਮਾਰੀਆਂ ਦਾ ਸ਼ਿਕਾਰ, ਇਹ ਹਨ ਲੱਛਣ
Published : Jun 28, 2024, 11:44 am IST
Updated : Jun 28, 2024, 11:44 am IST
SHARE ARTICLE
Monsoon Health Risks
Monsoon Health Risks

ਆਓ ਜਾਣਦੇ ਹਾਂ ਇਸ ਮੌਸਮ ਵਿਚ ਕਿਹੜੀਆਂ ਬਿਮਾਰੀਆਂ ਦਾ ਖਤਰਾ ਸੱਭ ਤੋਂ ਵੱਧ ਹੁੰਦਾ ਹੈ

Monsoon Health Risks: ਦੇਸ਼ ਦੇ ਕਈ ਇਲਾਕਿਆਂ ਵਿਚ ਬਰਸਾਤ ਸ਼ੁਰੂ ਹੋ ਗਈ ਹੈ। ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਅਪਣੇ ਨਾਲ ਕਈ ਬੀਮਾਰੀਆਂ ਵੀ ਲੈ ਕੇ ਆਉਂਦੀ ਹੈ। ਇਸ ਬਰਸਾਤ ਦੇ ਮੌਸਮ ਵਿਚ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਮੌਸਮ 'ਚ 5 ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਜੇਕਰ ਸਮੇਂ ਸਿਰ ਲੱਛਣਾਂ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ, ਤਾਂ ਖ਼ਤਰਾ ਵਧ ਜਾਂਦਾ ਹੈ।

ਆਓ ਜਾਣਦੇ ਹਾਂ ਇਸ ਮੌਸਮ ਵਿਚ ਕਿਹੜੀਆਂ ਬਿਮਾਰੀਆਂ ਦਾ ਖਤਰਾ ਸੱਭ ਤੋਂ ਵੱਧ ਹੁੰਦਾ ਹੈ

ਮਲੇਰੀਆ

ਮਲੇਰੀਆ ਇਕ ਆਮ ਪਰ ਗੰਭੀਰ ਛੂਤ ਦੀ ਬਿਮਾਰੀ ਹੈ ਜੋ ਮਾਨਸੂਨ ਦੌਰਾਨ ਹੁੰਦੀ ਹੈ, ਜਿਸ ਤੋਂ ਸਾਫ਼-ਸਫ਼ਾਈ ਰੱਖਣ ਅਤੇ ਥੋੜੀ ਸਾਵਧਾਨੀ ਨਾਲ ਬਚਿਆ ਜਾ ਸਕਦਾ ਹੈ। ਇਹ ਬਿਮਾਰੀ ਬਰਸਾਤ ਦੌਰਾਨ ਵੱਖ-ਵੱਖ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਦੇ ਕੱਟਣ ਨਾਲ ਹੁੰਦੀ ਹੈ। ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ ਦੁਆਰਾ ਫੈਲਦਾ ਹੈ। ਤੁਸੀਂ ਅਪਣੇ ਆਲੇ-ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦੇ ਕੇ ਇਸ ਬੀਮਾਰੀ ਤੋਂ ਬਚ ਸਕਦੇ ਹੋ।

ਜ਼ੁਕਾਮ ਅਤੇ ਖੰਘ

ਸਾਡਾ ਸਰੀਰ ਮੀਂਹ ਵਿਚ ਮਿੰਟਾਂ ਵਿਚ ਬਦਲਦੇ ਮੌਸਮ ਦਾ ਸੱਭ ਤੋਂ ਤੇਜ਼ੀ ਨਾਲ ਸ਼ਿਕਾਰ ਹੋ ਜਾਂਦਾ ਹੈ। ਮਾਨਸੂਨ ਦੌਰਾਨ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਬਹੁਤ ਆਮ ਹੈ। ਬਰਸਾਤ ਦੌਰਾਨ ਠੰਢ ਦੇ ਨਾਲ-ਨਾਲ ਲੋਕ ਵਾਇਰਲ ਬੁਖਾਰ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਮੁੱਖ ਲੱਛਣ ਸਰੀਰ ਵਿਚ ਦਰਦ, ਸਿਰ ਦਰਦ, ਨੱਕ ਵਗਣਾ, ਗਲੇ ਵਿਚ ਖਰਾਸ਼ ਅਤੇ ਬੁਖਾਰ ਹਨ। ਇਸ ਨੂੰ ਰੋਕਣ ਲਈ, ਸਹੀ ਪੋਸ਼ਣ ਲਓ ਅਤੇ ਵੱਧ ਤੋਂ ਵੱਧ ਪਾਣੀ ਪੀਓ ਜੋ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰੇਗਾ।

ਡੇਂਗੂ

ਡੇਂਗੂ ਬੁਖਾਰ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਪਰ ਡੇਂਗੂ ਫੈਲਾਉਣ ਵਾਲੇ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦੇ ਹਨ। ਮਾਨਸੂਨ ਦੌਰਾਨ ਡੇਂਗੂ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਇਹ ਬਿਮਾਰੀ ਮਰੀਜ਼ ਦੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਜੋੜਾਂ ਵਿਚ ਤੇਜ਼ ਦਰਦ ਹੋਣਾ ਵੀ ਡੇਂਗੂ ਦਾ ਇਕ ਲੱਛਣ ਹੈ। ਇਸ ਬਿਮਾਰੀ ਤੋਂ ਬਚਣ ਲਈ ਮੱਛਰਾਂ ਤੋਂ ਬਚੋ, ਘਰ ਵਿਚ ਇਕ ਥਾਂ 'ਤੇ ਜ਼ਿਆਦਾ ਦੇਰ ਤਕ ਪਾਣੀ ਜਮ੍ਹਾ ਨਾ ਰੱਖੋ ਅਤੇ ਬਾਹਰ ਜਾਣ ਸਮੇਂ ਅਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ|

ਦਸਤ

ਬਰਸਾਤ ਦੇ ਮੌਸਮ ਵਿਚ ਦਸਤ ਇਕ ਆਮ ਸਮੱਸਿਆ ਹੈ। ਇਹ ਬਿਮਾਰੀ ਦੂਸ਼ਿਤ ਪਾਣੀ ਅਤੇ ਗੰਦਗੀ ਵਿਚ ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਪੇਟ ਵਿਚ ਮਰੋੜ, ਉਲਟੀਆਂ ਅਤੇ ਦਸਤ ਹਨ। ਇਸ ਬਿਮਾਰੀ ਤੋਂ ਬਚਣ ਲਈ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖੋ, ਉਬਾਲਿਆ ਅਤੇ ਫਿਲਟਰ ਕੀਤਾ ਹੋਇਆ ਪਾਣੀ ਪੀਓ ਅਤੇ ਹੱਥ ਧੋਤੇ ਬਿਨਾਂ ਕੁੱਝ ਨਾ ਖਾਓ।

ਹੈਜ਼ਾ

ਇਹ ਬਿਮਾਰੀ ਵਾਈਬ੍ਰੀਓ ਕੋਲੇਰੀ ਨਾਮਕ ਬੈਕਟੀਰੀਆ ਕਾਰਨ ਮੀਂਹ ਵਿਚ ਫੈਲਦੀ ਹੈ। ਇਹ ਬਿਮਾਰੀ ਦੂਸ਼ਿਤ ਖਾਣ-ਪੀਣ ਕਾਰਨ ਹੁੰਦੀ ਹੈ। ਪੇਟ ਵਿਚ ਮਰੋੜ ਤੇ ਉਲਟੀਆਂ ਅਤੇ ਦਸਤ ਇਸ ਬੀਮਾਰੀ ਦੇ ਮੁੱਖ ਲੱਛਣ ਹਨ, ਜਿਸ ਕਾਰਨ ਸਰੀਰ ਵਿਚ ਪਾਣੀ ਅਤੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ। ਪਾਣੀ ਦੀ ਕਮੀ ਕਾਰਨ ਮਰੀਜ਼ ਕਮਜ਼ੋਰ ਹੋ ਜਾਂਦਾ ਹੈ, ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ।

ਚਿਕਨਗੁਨੀਆ

ਚਿਕਨਗੁਨੀਆ ਵੀ ਮੱਛਰ ਦੇ ਕੱਟਣ ਨਾਲ ਫੈਲਣ ਵਾਲਾ ਬੁਖਾਰ ਹੈ, ਜਿਸ ਦੀ ਲਾਗ ਮਰੀਜ਼ ਦੇ ਸਰੀਰ ਦੇ ਨਾਲ-ਨਾਲ ਉਸ ਦੇ ਜੋੜਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਚਿਕਨਗੁਨੀਆ ਬੁਖਾਰ ਵਿਚ ਮਰੀਜ਼ ਨੂੰ ਜੋੜਾਂ ਵਿਚ ਤੇਜ਼ ਦਰਦ ਹੁੰਦਾ ਹੈ। ਇਸ ਬਿਮਾਰੀ ਤੋਂ ਬਚਣ ਲਈ ਪਾਣੀ ਖੜ੍ਹਾ ਕਰਨ ਤੋਂ ਬਚੋ, ਅਪਣਾ ਆਲਾ-ਦੁਆਲਾ ਸਾਫ਼ ਰੱਖੋ ਤਾਂ ਜੋ ਮੱਛਰ ਪੈਦਾ ਨਾ ਹੋ ਸਕਣ ਅਤੇ ਬਿਮਾਰੀ ਨੂੰ ਜਨਮ ਨਾ ਦੇ ਸਕੇ।

(For more Punjabi news apart from Monsoon Health Risks: Know 5 common illnesses and their preventive measures, stay tuned to Rozana Spokesman)

Tags: monsoon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement