ਅਚਾਨਕ ਪਏ ਦਿਲ ਦੇ ਦੌਰੇ ਤੋਂ ਪਹਿਲਾਂ ਔਰਤਾਂ ਅਤੇ ਮਰਦਾਂ ’ਚ ਵੇਖੇ ਗਏ ਵੱਖੋ-ਵੱਖ ਲੱਛਣ

By : BIKRAM

Published : Aug 28, 2023, 3:52 pm IST
Updated : Aug 28, 2023, 3:53 pm IST
SHARE ARTICLE
Heart Attack.
Heart Attack.

ਅਚਾਨਕ ਦਿਲ ਦੇ ਦੌਰੇ ਨੂੰ ਰੋਕਣ ਲਈ ਨਵੇਂ ਮਾਡਲ ਤੈਅ ਕੀਤੇ ਜਾ ਸਕਣਗੇ : ਖੋਜਕਰਤਾ

ਨਵੀਂ ਦਿੱਲੀ: ‘ਦ ਲਾਂਸੇਟ ਡਿਜੀਟਲ ਹੈਲਥ’ ਰਸਾਲੇ ’ਚ ਪ੍ਰਕਾਸ਼ਤ ਕੀਤੇ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਕੁਝ ਚੌਕਸ ਕਰਨ ਵਾਲੇ ਲੱਛਣਾਂ ਦਾ ਸਾਹਮਣਾ ਕਰਦੇ ਹਨ ਜੋ ਔਰਤਾਂ ਅਤੇ ਮਰਦਾਂ ’ਚ ਵੱਖੋ-ਵੱਖ ਹੁੰਦੇ ਹਨ। 

ਅਮਰੀਕਾ ਦੇ ਕੈਲੇਫ਼ੋਰਨੀਆ ਸਥਿਤ ਕੇਡਰਸ-ਸਿਨਾਈ ਮੈਡੀਕਲ ਸੈਂਟਰ ਦੇ ਸਮਿਟ ਹਾਰਟ ਇੰਸਟੀਚਿਊਟ ਦੀ ਅਗਵਾਈ ’ਚ ਕੀਤੇ ਗਏ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਔਰਤਾਂ ਨੂੰ ਅਚਾਨਕ ਦਿਲ ਦੇ ਦੌਰੇ ਤੋਂ ਪਹਿਲਾਂ ਆਮ ਤੌਰ ’ਤੇ ਸਾਹ ਲੈਣ ’ਚ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਮਰਦਾਂ ਨੂੰ ਦਿਲ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। 

ਦੋਹਾਂ ਲਿੰਗਾਂ ਦੇ ਕੁਝ ਛੋਟੇ ਉਪਸਮੂਹਾਂ ਦੇ ਲੋਕਾਂ ’ਚ ਧੜਕਣ ਤੇਜ਼ ਹੋਣ ਅਤੇ ਬੁਖ਼ਾਰ ਵਰਗ ਲੱਛਣ ਵੀ ਵੇਖੇ ਗਏ। ਖੋਜਕਰਤਾਵਾਂ ਨੇ ਵੇਖਿਆ ਕਿ ਅਚਾਨਕ ਦਿਲ ਦੇ ਦੌਰੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਦਿਲ ਦੀ ਧੜਕਣ ਰੁਕਣ ਤੋਂ 24 ਘੰਟੇ ਪਹਿਲਾਂ ਦਿਲ ’ਚ ਦਰਦ, ਸਾਹ ਲੈਣ ’ਚ ਤਕਲੀਫ਼ ਅਤੇ ਧੜਕਣ ਅਨਿਯਮਤ ਹੋਣ ਵਰਗੇ ਲੱਛਣਾਂ ’ਚ ਘੱਟ ਤੋਂ ਘੱਟ ਇਕ ਦਾ ਸਾਹਮਣਾ ਕਰਨਾ ਪਿਆ। 

ਅਧਿਐਨ ਦੇ ਲੇਖਕ ਸੁਮਿਤ ਚੁਘ ਨੇ ਕਿਹਾ, ‘‘ਸਾਡੇ ਨਤੀਜੇ ਨਾਲ ਅਚਾਨਕ ਦਿਲ ਦੇ ਦੌਰੇ ਨੂੰ ਰੋਕਣ ਲਈ ਨਵੇਂ ਮਾਡਲ ਤੈਅ ਕਰ ਸਕਦੇ ਹਨ।’’

ਅਧਿਐਨ ਅਨੁਸਾਰ ਹਸਪਤਾਲ ਬਾਹਰ ਅਚਾਨਕ ਦਿਲ ਦਾ ਦੌਰਾ ਪੈਣ ਦੇ 90 ਫ਼ੀ ਸਦੀ ਮਾਮਲਿਆਂ ’ਚ ਰੋਗੀ ਦੀ ਜਾਨ ਚਲੀ ਜਾਂਦੀ ਹੈ ਅਤੇ ਇਸ ਲਈ ਬਿਹਤਰ ਪੇਸ਼ਨਗੋਈ ਅਤੇ ਇਸ ਸਥਿਤੀ ਦੀ ਰੋਕਥਾਮ ਦੀ ਤੁਰਤ ਜ਼ਰੂਰਤ ਹੈ। 

ਖੋਜਕਰਤਾਵਾਂ ਨੇ ਇਸ ਅਧਿਐਨ ਲਈ ਅਮਰੀਕਾ ਦੇ ਦੋ ਭਾਈਚਾਰਿਆਂ ਅਧਾਰਤ ਅਧਿਅਨਾਂ ਦੇ ਅੰਕੜਿਆਂ ਦਾ ਪ੍ਰਯੋਗ ਕੀਤਾ। ਦੋਵੇਂ ਅਧਿਐਨ ਚੁਘ ਨ ਕੀਤੇ ਸਨ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement