ਸਰਦੀਆਂ ’ਚ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਿਹੜੇ ਕਪੜੇ ਪਾਉਣੇ ਚਾਹੀਦੇ ਹਨ? ਆਉ ਜਾਣਦੇ ਹਾਂ
Published : Jan 29, 2025, 8:54 am IST
Updated : Jan 29, 2025, 8:54 am IST
SHARE ARTICLE
What clothes should women wear during pregnancy in winter? Let's find out
What clothes should women wear during pregnancy in winter? Let's find out

ਸਰਦੀਆਂ ਵਿਚ ਗਰਭਵਤੀ ਔਰਤਾਂ ਨੂੰ ਪੈਰਾਂ ਵਿਚ ਮੋਟੀਆਂ ਜੁਰਾਬਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੈਰ ਠੰਢੇ ਨਾ ਰਹਿਣ।

ਠੰਢ ਦਾ ਮੌਸਮ ਅਪਣੇ ਆਪ ਵਿਚ ਚੁਨੌਤੀਪੂਰਨ ਹੁੰਦਾ ਹੈ ਪਰ ਜੇਕਰ ਕੋਈ ਔਰਤ ਗਰਭਵਤੀ ਹੈ ਤਾਂ ਉਸ ਲਈ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਗਰਭ ਅਵਸਥਾ ਦੌਰਾਨ ਭੋਜਨ ਦਾ ਜਿੰਨਾ ਧਿਆਨ ਰਖਣਾ ਪੈਂਦਾ ਹੈ, ਓਨਾ ਹੀ ਧਿਆਨ ਸਫ਼ਾਈ ਅਤੇ ਕਪੜਿਆਂ ਦਾ ਵੀ ਰਖਣਾ ਪੈਂਦਾ ਹੈ। ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਤੰਗ ਕਪੜੇ, ਜੀਨਜ਼, ਮੋਟੀ ਲੈਗਿੰਗਸ ਆਦਿ ਪਾਉਂਦੇ ਹੋ, ਤਾਂ ਇਸ ਦਾ ਤੁਹਾਡੇ ਬੱਚੇ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਅਪਣੇ ਲਈ ਗ਼ਲਤ ਤਰ੍ਹਾਂ ਦੇ ਕਪੜੇ ਚੁਣਦੇ ਹੋ ਤਾਂ ਤੁਹਾਨੂੰ ਵਾਇਰਲ ਇਨਫ਼ੈਕਸ਼ਨ ਜਾਂ ਜ਼ੁਕਾਮ ਹੋ ਸਕਦਾ ਹੈ, ਜਿਸ ਨਾਲ ਸਮੱਸਿਆਵਾਂ ਵਧ ਸਕਦੀਆਂ ਹਨ। ਗਰਭ ਅਵਸਥਾ ’ਚ ਅਜਿਹੇ ਕਪੜੇ ਪਾਉਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਢੱਕਣ। ਆਉ ਜਾਣਦੇ ਹਾਂ ਸਰਦੀਆਂ ਵਿਚ ਗਰਭ ਅਵਸਥਾ ’ਚ ਔਰਤਾਂ ਨੂੰ ਕਿਹੋ ਜਿਹੇ ਕਪੜੇ ਪਾਉਣੇ ਚਾਹੀਦੇ ਹਨ:

ਸਰਦੀਆਂ ਵਿਚ ਗਰਭਵਤੀ ਔਰਤਾਂ ਨੂੰ ਅਜਿਹੇ ਕਪੜੇ ਪਾਉਣੇ ਚਾਹੀਦੇ ਹਨ ਜੋ ਮੋਟੇ ਹੋਣ ਜਾਂ ਉਨ੍ਹਾਂ ਦਾ ਕਪੜਾ ਗਰਮ ਹੋਵੇ। ਗਰਭਵਤੀ ਔਰਤਾਂ ਨੂੰ ਜ਼ੁਕਾਮ ਤੋਂ ਬਚਾਉਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੇ ਪੇਟ ਵਿਚ ਬੱਚਾ ਵਧ ਰਿਹਾ ਹੈ ਜਿਸ ਦਾ ਸਿੱਧਾ ਅਸਰ ਮੌਸਮ ਦੀ ਤਬਦੀਲੀ ਦਾ ਹੁੰਦਾ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਸੂਤੀ ਕਪੜੇ ਦੀ ਅੰਦਰਲੀ ਪਰਤ ਪਾ ਸਕਦੇ ਹੋ, ਪਰ ਯਕੀਨੀ ਤੌਰ ’ਤੇ ਬਾਹਰੋਂ ਊਨੀ ਕਪੜੇ ਪਾਉ।

ਸਰਦੀਆਂ ਵਿਚ ਗਰਭਵਤੀ ਔਰਤਾਂ ਨੂੰ ਪੈਰਾਂ ਵਿਚ ਮੋਟੀਆਂ ਜੁਰਾਬਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੈਰ ਠੰਢੇ ਨਾ ਰਹਿਣ। ਜੇਕਰ ਗਰਭਵਤੀ ਔਰਤਾਂ ਠੰਢ ਵਿਚ ਨੰਗੇ ਪੈਰੀਂ ਘੁੰਮਦੀਆਂ ਹਨ ਤਾਂ ਇਸ ਨਾਲ ਬੱਚੇ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਸਰਦੀਆਂ ਵਿਚ ਜ਼ਿਆਦਾ ਕਪੜੇ ਪਾਉਣ ਦੀ ਬਜਾਏ ਵੱਡੀ ਜੈਕੇਟ ਪਾਉਣੀ ਚਾਹੀਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਗਰਭਵਤੀ ਔਰਤ ਪਹਿਲਾਂ ਹੀ ਅਪਣਾ ਅਤੇ ਬੱਚੇ ਦਾ ਭਾਰ ਚੁੱਕ ਰਹੀ ਹੈ। ਬਹੁਤ ਜ਼ਿਆਦਾ ਕਪੜੇ ਪਾਉਣ ਨਾਲ ਗਰਭਵਤੀ ਔਰਤ ਅਸਹਿਜ ਮਹਿਸੂਸ ਕਰ ਸਕਦੀ ਹੈ ਅਤੇ ਇਸ ਨਾਲ ਉਸ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਇਕ ਵੱਡੀ ਜੈਕੇਟ ਪਾਉ ਜੋ ਤੁਹਾਨੂੰ ਗਰਮ ਰੱਖਣ ਦੇ ਨਾਲ-ਨਾਲ ਆਰਾਮਦਾਇਕ ਵੀ ਰੱਖੇਗੀ।

ਗਰਭਵਤੀ ਔਰਤਾਂ ਨੂੰ ਸਰਦੀਆਂ ਵਿਚ ਅਜਿਹੇ ਕਪੜੇ ਪਾਉਣੇ ਚਾਹੀਦੇ ਹਨ ਜੋ ਲਚਕੀਲੇ ਹੋਣ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਰਭਵਤੀ ਔਰਤ ਦਾ ਸਰੀਰ ਲਗਾਤਾਰ ਵਧਦਾ ਰਹਿੰਦਾ ਹੈ। ਅਜਿਹੇ ਵਿਚ ਜੇਕਰ ਕਪੜੇ ਟਾਈਟ ਹੋਣ ਤਾਂ ਇਸ ਦਾ ਮਾਂ ਅਤੇ ਬੱਚੇ ਦੋਹਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਗਰਮ ਕਪੜਿਆਂ ਵਿਚ ਇਲਾਸਟਿਕ ਹੋਵੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਰੀਰ ਵੀ ਲਚਕੀਲਾ ਬਣਿਆ ਰਹੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement