ਪਿੱਠ ਦੇ ਦਰਦ ਨੂੰ ਅਣਗੌਲਾ ਨਾ ਕਰੋ
Published : Mar 29, 2018, 11:05 am IST
Updated : Mar 29, 2018, 11:05 am IST
SHARE ARTICLE
Back Pain
Back Pain

ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਨਿਵਾਰਕ ਗੋਲੀਆਂ ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦੇ ਹਨ।

ਨਵੀਂ ਦਿੱਲੀ: ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਨਿਵਾਰਕ ਗੋਲੀਆਂ ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦੇ ਹਨ। ਡਾਕਟਰਾਂ ਦੀਆਂ ਮੰਨੀਏ ਤਾਂ ਹਾਲ ਦੇ ਦਿਨਾਂ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ 'ਤੇ ਡਾਕਟਰ ਦੇ ਕੋਲ ਪੁੱਜੇ ਤਾਂ ਸਪਾਇਨਲ ਟੀਬੀ ਨਿਕਲ ਕੇ ਸਾਹਮਣੇ ਆਈ। 

Back PainBack Pain

ਤੁਰਤ ਡਾਕਟਰ ਨੂੰ ਦਿਖਾਉ 
ਦੋ - ਤਿੰਨ ਹਫ਼ਤੇ ਤਕ ਪਿੱਠ 'ਚ ਦਰਦ ਰਹਿਣ ਤੋਂ ਬਾਅਦ ਵੀ ਆਰਾਮ ਨਾ ਮਿਲੇ ਤਾਂ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਅੰਕੜਿਆਂ ਮੁਤਾਬਕ, ਡਾਕਟਰ ਕੋਲ ਪੁੱਜਣ ਵਾਲੇ ਪਿੱਠ ਦਰਦ ਦੇ ਕੇਸਾਂ 'ਚੋਂ 10 ਫ਼ੀ ਸਦੀ ਮਰੀਜ਼ਾਂ 'ਚ ਰੀੜ ਦੀ ਹੱਡੀ ਦੀ ਟੀਬੀ ਦਾ ਪਤਾ ਚਲਦਾ ਹੈ। ਇਸ ਦਾ ਠੀਕ ਸਮੇਂ 'ਤੇ ਇਲਾਜ ਨਾ ਕਰਵਾਉਣ ਵਾਲੇ ਲੋਕਾਂ 'ਚ ਸਥਾਈ ਰੂਪ ਤੋਂ ਅਪਾਹਿਜ ਹੋਣ ਦਾ ਖ਼ਤਰਾ ਵੀ ਬਣਿਆਂ ਰਹਿੰਦਾ ਹੈ। ਇਸ ਦੀ ਪਹਿਚਾਣ ਵੀ ਜਲਦੀ ਨਹੀਂ ਹੋ ਸਕਦੀ ਹੈ।

Back PainBack Pain

ਇਸ ਤਰ੍ਹਾਂ ਹੁੰਦੀ ਹੈ ਰੋਗ ਦੀ ਸ਼ੁਰੂਆਤ
ਇਕ ਹਸਪਤਾਲ ਦੇ ਨਿਊਰੋ ਐਂਡ ਸਪਾਇਨ ਡਿਪਾਰਟਮੇਂਟ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਰੀੜ ਦੀ ਹੱਡੀ 'ਚ ਹੋਣ ਵਾਲਾ ਟੀਬੀ ਇੰਟਰ ਵਰਟਿਬਲ ਡਿਸਕ 'ਚ ਸ਼ੁਰੂ ਹੁੰਦੀ ਹੈ। ਫਿਰ ਰੀੜ ਦੀ ਹੱਡੀ 'ਚ ਫੈਲਦਾ ਹੈ। ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਲਕਵਾ ਹੋਣ ਦਾ ਸੰਦੇਹ ਰਹਿੰਦੀ ਹੈ। ਇਹ ਨੌਜਵਾਨ 'ਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਦੇ ਲੱਛਣ ਵੀ ਸਧਾਰਨ ਹਨ, ਜਿਸ ਕਾਰਨ ਅਕਸਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਰੀੜ ਦੀ ਹੱਡੀ 'ਚ ਟੀਬੀ ਹੋਣ ਦੇ ਸ਼ੁਰੂਆਤੀ ਲੱਛਣ ਕਮਰ 'ਚ ਦਰਦ ਰਹਿਣਾ, ਬੁਖ਼ਾਰ, ਭਾਰ ਘੱਟ ਹੋਣਾ, ਕਮਜ਼ੋਰੀ ਜਾਂ ਫਿਰ ਉਲਟੀ ਹੈ।  ਇਸ ਪਰੇਸ਼ਾਨੀਆਂ ਨੂੰ ਲੋਕ ਹੋਰ ਬੀਮਾਰੀਆਂ ਨਾਲ ਜੋੜ ਕੇ ਦੇਖਦੇ ਹਨ ਪਰ ਰੀੜ ਦੀ ਹੱਡੀ 'ਚ ਟੀਬੀ ਵਰਗੇ ਗੰਭੀਰ  ਰੋਗ ਦਾ ਸ਼ੱਕ ਬਿਲਕੁੱਲ ਨਹੀਂ ਹੁੰਦਾ। 

Back PainBack Pain

ਮੁੱਖ ਲੱਛਣ 
ਪਿੱਠ ਦਾ ਅਕੜਾਅ 
ਰੀੜ ਦੀ ਹੱਡੀ 'ਚ ਨਾ ਸਹਿਣਯੋਗ ਦਰਦ 
ਰੀੜ ਦੀ ਹੱਡੀ 'ਚ ਝੁਕਾਅ 
ਪੈਰਾਂ ਅਤੇ ਹੱਥਾਂ 'ਚ ਹੱਦ ਤੋਂ ਜ਼ਿਆਦਾ ਕਮਜ਼ੋਰੀ ਅਤੇ ਸੁੰਨਾਪਣ 
ਹੱਥਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ 'ਚ ਖਿਚਾਅ 
ਪਿਸ਼ਾਬ ਕਰਨ 'ਚ ਪਰੇਸ਼ਾਨੀ 
ਰੀੜ ਦੀ ਹੱਡੀ 'ਚ ਸੋਜ 
ਸਾਹ ਲੈਣ 'ਚ ਮੁਸ਼ਕਲ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement