
ਥਾਇਰਾਇਡ ਤੋਂ ਪੀੜਿਤ ਵਿਅਕਤੀ ਜੇਕਰ ਸਹੀ ਸਮੇਂ ਤੇ ਅਤੇ ਸਹੀ ਭੋਜਨ ਖਾਵੇ ਤਾਂ ਉਸ ਦਾ ਭਾਰ ਘੱਟ ਸਕਦਾ ਹੈ।
ਨਵੀਂ ਦਿੱਲੀ: ਹਾਈਪੋਥਾਈਰਾਇਡਿਜ਼ਮ ਮਤਬਲ ਉਹ ਸਥਿਤੀ ਜਦੋਂ ਥਾਇਰੋਡ ਗ੍ਰੰਥੀ ਨਾਲ ਅਯੋਗ ਗਿਣਤੀ ਵਿਚ ਥਾਇਰੋ ਹਾਰਮੋਨ ਦਾ ਪ੍ਰੋਡਕਸ਼ਨ ਹੁੰਦਾ ਹੈ। ਇਸ ਸਥਿਤੀ ਵਿਚ ਭਾਰ ਵੱਧਣਾ ਆਮ ਗੱਲ ਹੈ। ਥਾਈਰਾਇਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵੱਧਦਾ ਹੈ। ਭਾਰਤ ਵਿਚ ਰਹਿਣ ਵਾਲੇ ਕਰੀਬ 42 ਲੱਖ ਲੋਕ ਥਾਇਰਾਇਡ ਦੇ ਸ਼ਿਕਾਰ ਹਨ ਅਤੇ ਉਹਨਾਂ ਨੂੰ ਭਾਰ ਘਟਾਉਣ ਵਿਚ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Fruits
ਪੀੜਿਤ ਵਿਅਕਤੀ ਥਾਇਰਾਇਡ ਹਾਰਮੋਨ ਦੀ ਕਮੀ ਕਾਰਨ ਕੈਲਰੀ ਬਰਨ ਨਹੀਂ ਕਰ ਸਕਦਾ। ਜਿਸ ਕਾਰਨ ਉਸ ਦਾ ਭਾਰ ਵੱਧ ਜਾਂਦਾ ਹੈ। ਥਾਇਰਾਇਡ ਤੋਂ ਪੀੜਿਤ ਵਿਅਕਤੀ ਜੇਕਰ ਸਹੀ ਸਮੇਂ ਤੇ ਅਤੇ ਸਹੀ ਭੋਜਨ ਖਾਵੇ ਤਾਂ ਉਸ ਦਾ ਭਾਰ ਘੱਟ ਸਕਦਾ ਹੈ। ਹਾਲਾਂਕਿ ਇਸ ਦੌਰਾਨ ਕੁਝ ਗੱਲਾਂ ਕਰਨ ਧਿਆਨ ਰੱਖਣ ਦੀ ਜ਼ਰੂਰਤ ਹੈ।
ਇਸ ਵਾਸਤੇ ਵਧੀਆ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਥਾਇਰਾਇਡ ਦਾ ਪੱਧਰ ਵੱਧ ਹੋਵੇ ਜਾਂ ਘੱਟ ਭੋਜਨ ਹਮੇਸ਼ਾ ਸੰਤੁਲਿਤ ਭੋਜਨ ਹੀ ਖਾਣਾ ਚਾਹੀਦਾ ਹੈ। ਸੇਲੇਨਿਅਮ ਅਤੇ ਆਓਡੀਨ ਦੀ ਕਮੀ ਦੀ ਵਜਹ ਨਾਲ ਸ਼ਰੀਰ ਵਿਚ ਥਾਇਰਾਇਡ ਦੀ ਕਾਰਜ ਪ੍ਰਣਾਲੀ ਸ਼ਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਸਹੀ ਭੋਜਨ ਲੈਣਾ ਚਾਹੀਦਾ ਹੈ ਤਾਂ ਕਿ ਕਮੀ ਨੂੰ ਪੂਰਾ ਕੀਤਾ ਜਾ ਸਕੇ।
Vegetables
ਭੋਜਨ ਵਿਚ ਅਜਿਹੀਆਂ ਚੀਜਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਸੇਲੇਨਿਅਮ ਅਤੇ ਆਓਡੀਨ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਅੰਡੇ, ਸੈਲਮਾਨ ਮੱਛੀ, ਸੂਰਜਮੁਖੀ ਦੇ ਬੀਜ, ਸੀਫੂਡ ਆਦਿ। ਆਓਡੀਨ ਥਾਇਰਾਇਡ ਹਾਰਮੋਨ ਦੇ ਪ੍ਰਾਡਕਸ਼ਨ ਵਿਚ ਮੱਦਦ ਕਰਦਾ ਹੈ। ਜਦੋਂ ਕਿ ਸੇਲੇਨਿਅਮ ਸ਼ਰੀਰ ਵਿਚ ਆਓਡੀਨ ਦੀ ਰਿਸਾਈਕਲਿੰਗ ਵਿਚ ਮੱਦਦ ਕਰਦਾ ਹੈ।
ਕੰਪਲੈਕਸ ਕਾਰਬਜ਼ ਨੂੰ ਵੀ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਤੁਹਾਡੀ ਭੁੱਖ ਨੂੰ ਸ਼ਾਂਤ ਰੱਖ ਸਕਦਾ ਹੈ। ਅਨਾਜ ਸਬਜੀਆਂ ਅਤੇ ਦਾਲ ਵਰਗਾ ਸੰਤੁਲਿਤ ਭੋਜਨ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਜ਼ਿਆਦਾ ਭੋਜਨ ਖਾਣ ਤੋਂ ਵੀ ਬਚਿਆ ਜਾ ਸਕਦਾ ਹੈ।