
ਹੱਸਣਾ, ਛਿੱਕ ਆਉਣਾ ਅਤੇ ਰੋਣਾ, ਇਹ ਕੁੱਝ ਅਜਿਹੇ ਮਨੁੱਖ ਵਿਹਾਰਾਂ 'ਚੋਂ ਹੈ ਜੋ ਸਿਹਤ ਲਈ ਕਿਤੇ ਨਾ ਕਿਤੇ ਬਹੁਤ ਮਹੱਤਵ ਰਖਦੇ ਹਨ ਪਰ ਕਈ ਵਾਰ ਹੁੰਦਾ ਹੈ ਕਿ ਲੋਕ ਜਨਤ...
ਹੱਸਣਾ, ਛਿੱਕ ਆਉਣਾ ਅਤੇ ਰੋਣਾ, ਇਹ ਕੁੱਝ ਅਜਿਹੇ ਮਨੁੱਖ ਵਿਹਾਰਾਂ 'ਚੋਂ ਹੈ ਜੋ ਸਿਹਤ ਲਈ ਕਿਤੇ ਨਾ ਕਿਤੇ ਬਹੁਤ ਮਹੱਤਵ ਰਖਦੇ ਹਨ ਪਰ ਕਈ ਵਾਰ ਹੁੰਦਾ ਹੈ ਕਿ ਲੋਕ ਜਨਤਕ ਥਾਂ 'ਚ ਛਿੱਕਣ ਅਤੇ ਜ਼ੋਰ ਨਾਲ ਹੱਸਣ ਤੋਂ ਘਬਰਾਉਂਦੇ ਹੈ ਜਾਂ ਅਪਣੀ ਹਸੀ ਅਤੇ ਛਿੱਕ ਨੂੰ ਕਾਬੂ ਕਰ ਲੈਂਦੇ ਹਨ।
Sneeze
ਉਂਝ ਤਾਂ ਇਹ ਸੱਭ ਆਮ ਕਰਿਆਵਾਂ ਹਨ ਪਰ ਲੋਕ ਸ਼ਰਮ ਕਾਰਨ ਫਿਰ ਵੀ ਛਿੱਕਣ ਅਤੇ ਹਸਣ ਤੋਂ ਬਚਦੇ ਹਨ। ਤੁਹਾਨੂੰ ਜਾਣ ਕੇ ਹਰਾਨੀ ਹੋਵੇਗੀ ਕਿ ਅਜਿਹਾ ਕਰਨਾ ਗ਼ਲਤ ਹੁੰਦਾ ਹੈ ਕਿਉਂਕਿ ਛਿੱਕ ਆਉਣਾ ਇਕ ਤੰਦਰੁਸਤ ਮੱਨੁਖ ਦੀ ਪਹਿਚਾਣ ਹੁੰਦੀ ਹੈ ਅਤੇ ਜੇਕਰ ਇਸ ਨੂੰ ਰੋਕਿਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
Sneezing
ਜਦ ਵੀ ਕੋਈ ਬਾਹਰੀ ਤੱਤ ਜਾਂ ਸੰਕਰਮਣ ਸਾਹ ਜ਼ਰੀਏ ਸਾਡੇ ਸਰੀਰ 'ਚ ਅੰਦਰ ਜਾ ਰਿਹਾ ਹੁੰਦਾ ਹੈ ਤਾਂ ਸਾਨੂੰ ਛਿੱਕ ਆਉਂਦੀ ਹੈ। ਅਜਿਹੇ 'ਚ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲਾ ਉਹ ਤੱਤ ਸਰੀਰ ਦੇ ਬਾਹਰ ਹੀ ਰਹਿ ਜਾਂਦਾ ਹੈ। ਜਦੋਂ ਵੀ ਅਸੀਂ ਛਿੱਕਦੇ ਹਾਂ ਤਾਂ ਤੁਹਾਡੇ ਸਰੀਰ ਤੋਂ 160 ਕਿਮੀ/ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਨਿਕਲਦੀ ਹੈ। ਅਜਿਹੇ 'ਚ ਜੇਕਰ ਛਿੱਕ ਰੋਕੀ ਜਾਂਦੀ ਹੈ ਤਾਂ ਇਹ ਰਫ਼ਤਾਰ ਵਾਪਸ ਅੰਦਰ ਜਾਂਦੀ ਹੈ ਅਤੇ ਅਜਿਹਾ ਵਾਰ - ਵਾਰ ਕਰਨ ਨਾਲ ਅੰਦਰੂਨੀ ਬੀਮਾਰੀਆਂ ਹੋ ਸਕਦੀਆਂ ਹਨ। ਕਦੇ - ਕਦੇ ਅਜਿਹੇ 'ਚ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
Sneezing is good
ਨਾਲ ਹੀ ਛਿੱਕ ਰੋਕਣ ਨਾਲ ਬਲਗ਼ਮ ਵੀ ਸਰੀਰ 'ਚ ਹੀ ਜਮਣ ਲਗਦੀ ਹੈ ਅਤੇ ਤੁਹਾਨੂੰ ਨਜ਼ਲਾ ਜੁਕਾਮ ਵਰਗੀ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ। ਅਜਿਹੇ 'ਚ ਛਿਕ ਨੂੰ ਜਬਰਨ ਰੋਕਣ ਨਾਲ ਨੱਕ ਦੀ ਕਾਰਟਿਲੇਜ 'ਚ ਫ਼ੈਕਚਰ ਹੋਣਾ, ਨੱਕ ਤੋਂ ਖ਼ੂਨ ਆਉਣ, ਕੰਨ ਦੇ ਪਰਦੇ ਫਟਣ, ਸੁਣਾਈ ਨਾ ਦੇਣਾ, ਚੱਕਰ ਆਉਣ, ਅੱਖਾਂ 'ਤੇ ਦਬਾਅ ਪੈਣੇ ਤੋਨ ਰੇਟਿਨਾ ਨੂੰ ਨੁਕਸਾਨ ਹੋਣਾ ਅਤੇ ਚਿਹਰੇ 'ਤੇ ਸੋਜ ਆਉਣ ਵਰਗੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਛਿੱਕ ਆਉਣ 'ਤੇ ਨੱਕ ਅਤੇ ਮੁੰਹ ਦੇ ਸਾਹਮਣੇ ਰੁਮਾਲ ਜਾਂ ਟਿਸ਼ੂ ਪੇਪਰ ਰੱਖ ਸਕਦੇ ਹੋ ਪਰ ਛਿੱਕ ਨੂੰ ਆਉਣ ਤੋਂ ਰੋਕਣ ਦੀ ਗਲਤੀ ਕਦੇ ਨਾ ਕਰੋ।
don't ever stop sneeze
ਛਿੱਕ ਰੋਕਣ ਨਾਲ ਦਿਲ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇਸ ਲਈ ਛਿੱਕ ਨੂੰ ਕਦੇ ਵੀ ਨਾ ਰੋਕੋ। ਇਸ ਨੂੰ ਰੋਕਣ ਨਾਲ ਸਾਡੇ ਸਰੀਰ 'ਤੇ ਜੋ ਦਬਾਅ ਪੈਂਦਾ ਹੈ ਉਸ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ। ਛਿਕਣਾ ਸਾਡੇ ਦਿਲ ਲਈ ਕਾਫ਼ੀ ਲਾਭਦਾਇਕ ਵੀ ਮੰਨਿਆ ਜਾਂਦਾ ਹੈ। ਛਿੱਕ ਰੋਕਣ ਨਾਲ ਤੁਹਾਡੇ ਸਰੀਰ 'ਚ ਹੋਣ ਵਾਲਾ ਹਵਾ ਦਾ ਦਵਾਅ ਸਿੱਧੇ ਤੁਹਾਡੇ ਦਿਮਾਕ 'ਤੇ ਪੈਂਦਾ ਹੈ ਜਿਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਜਾਂ ਫਿਰ ਤੁਹਾਨੂੰ ਦਿਮਾਗ ਦੀ ਬਿਮਾਰੀ ਵੀ ਹੋ ਸਕਦੀ ਹੈ।