Health News: ਆਂਡੇ ਖਾਣਾ ਸਿਹਤ ਲਈ ਹੀ ਨਹੀਂ ਬਲਕਿ ਦਿਮਾਗ਼ ਲਈ ਵੀ ਹੈ ਬਹੁਤ ਫ਼ਾਇਦੇਮੰਦ
Published : Nov 29, 2024, 8:07 am IST
Updated : Nov 29, 2024, 8:07 am IST
SHARE ARTICLE
Eating eggs is not only for health but also for the mind
Eating eggs is not only for health but also for the mind

Health News: ਆਂਡੇ ’ਚ ਮੌਜੂਦ ਪ੍ਰੋਟੀਨ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਰਖਦਾ ਹੈ

 

Health News: ਜੇਕਰ ਵਿਅਕਤੀ ਰੋਜ਼ਾਨਾ ਸਵੇਰੇ ਨਾਸ਼ਤੇ ’ਚ ਆਂਡਿਆਂ ਦਾ ਸੇਵਨ ਕਰਦਾ ਹੈ ਤਾਂ ਉਹ ਦਿਨ ਭਰ ਤਣਾਅਮੁਕਤ ਰਹੇਗਾ। ਖੋਜਕਰਤਾਵਾਂ ਅਨੁਸਾਰ ਆਂਡਿਆਂ ’ਚ ਵਿਟਾਮਿਨ ਬੀ-6 ਅਤੇ ਮੈਗਨੀਸ਼ੀਅਮ ਮਿਲਦਾ ਹੈ। ਵਿਟਾਮਿਨ ਬੀ-6 ਸਰੀਰ ’ਚ ਸੇਰੋਟੋਨਿਨ ਨਾਮਕ ਹਾਰਮੋਨ ਦੀ ਮਾਤਰਾ ਨੂੰ ਵਧਾਉਂਦਾ ਹੈ, ਜੋ ਵਿਅਕਤੀ ਨੂੰ ਖ਼ੁਸ਼ੀ ਦਾ ਅਹਿਸਾਸ ਦਿਵਾਉਂਦਾ ਹੈ।

ਆਂਡੇ ’ਚ ਮੌਜੂਦ ਪ੍ਰੋਟੀਨ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਰਖਦਾ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸ਼ੂਗਰ ਲੈਵਲ ਵਧਣ ਨਾਲ ਵਿਅਕਤੀ ’ਚ ਤਣਾਅ ਦਾ ਪੱਧਰ ਵੱਧ ਜਾਂਦਾ ਹੈ। ਇਸ ਦਿ੍ਰਸ਼ਟੀ ’ਚ ਵੀ ਆਂਡਿਆਂ ਦਾ ਸੇਵਨ ਫ਼ਾਇਦੇਮੰਦ ਸਾਬਤ ਹੁੰਦਾ ਹੈ। ਮੈਗਨੀਸ਼ੀਅਮ ਵਿਅਕਤੀ ਦੀ ਕਾਰਜ-ਸਮਰੱਥਾ ਨੂੰ ਵਧਾ ਕੇ ਉਸ ਦੇ ਸਰੀਰ ਅਤੇ ਦਿਮਾਗ਼ ਨੂੰ ਤਣਾਅ ਪੂਰਵਕ ਸਥਿਤੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਆਂਡਿਆਂ ਦੇ ਪੀਲੇ ਹਿੱਸੇ ’ਚ ਕੋਲੀਨ ਅਤੇ ਜ਼ਿੰਕ ਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਤਣਾਅ, ਬੇਚੈਨੀ ਅਤੇ ਚਿੜਚਿੜਾਪਨ ਦੂਰ ਕਰਨ ’ਚ ਸਹਾਇਕ ਹੁੰਦੇ ਹਨ। ਆਂਡਿਆਂ ’ਚ ਮਿਲਣ ਵਾਲਾ ਵਿਟਾਮਿਨ ਬੀ-6 ਤਣਾਅ ਨੂੰ ਦੂਰ ਕਰਨ ’ਚ ਸਹਾਈ ਹੁੰਦਾ ਹੈ। ਇਸ ਲਈ ਸਵੇਰ ਦੇ ਨਾਸ਼ਤੇ ’ਚ ਆਂਡਿਆਂ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਜੇਕਰ ਕਿਸੇ ਦਾ ਕੈਲੇਸਟਰੋਲ ਲੈਵਲ ਵੱਧ ਹੈ ਤਾਂ ਉਸ ਲਈ ਆਂਡਿਆਂ ਦੀ ਜ਼ਰਦੀ ਨੁਕਸਾਨਦੇਹ ਹੁੰਦੀ ਹੈ, ਅਜਿਹੇ ਲੋਕਾਂ ਨੂੰ ਸਿਰਫ਼ ਸਫੈਦ ਹਿੱਸੇ ਦਾ ਹੀ ਸੇਵਨ ਕਰਨਾ ਚਾਹੀਦਾ ਹੈ।

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement