
ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਖੋਜਕਾਰਾਂ ਨੇ ਕੀਤਾ ਹੈ ਇਕ ਸਰਵੇਖਣ
ਨਵੀਂ ਦਿੱਲੀ : ਰੋਜ਼ਾਨਾ ਕਸਰਤ ਨਾਂ ਸਿਰਫ ਸਰੀਰ 'ਤੇ ਮਨ ਨੂੰ ਸਿਹਤਮੰਦ ਰੱਖਦੀ ਹੈ ਬਲਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਹੁਣ ਤੱਕ ਕਸਰਤ ਨੂੰ ਲੈ ਕੇ ਜਿੰਨੀ ਵੀ ਖੋਜ ਕੀਤੀ ਗਈ ਹੈ ਉਸ ਨਾਲ ਇਹ ਸਪੱਸ਼ਟ ਹੋਇਆ ਕਿ ਇਸ ਨਾਲ ਡਾਇਬਟੀਜ਼ 'ਤੇ ਹੋਰ ਬੀਮਾਰੀਆਂ ਨਾਲ ਨਿਪਟਣ ਵਿਚ ਆਸਾਨੀ ਹੁੰਦੀ ਹੈ।
File Photo
ਪਰ ਹੁਣ ਇਕ ਅਜਿਹੀ ਖੋਜ ਸਾਹਮਣੇ ਆਈ ਹੈ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਕਸਰਤ ਕਰਨ ਵਾਲਿਆਂ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਣ ਵਿਚ ਬਹੁਤ ਮਦਦ ਮਿਲਦੀ ਹੈ। ਇਸ ਅਧਿਐਨ ਵਿਚ ਦਸਿਆ ਗਿਆ ਹੈ ਕਿ ਰੋਜ਼ਾਨਾ ਕਸਰਤ ਕਰਨ ਲਾਲ ਕੈਂਸਰ ਨੂੰ ਮਾਤ ਪਾਈ ਜਾ ਸਕਦੀ ਹੈ।
File Photo
ਇਸ ਵਿਚ ਪਤਾ ਲੱਗਿਆ ਹੈ ਕਿ ਜਿੰਨੇ ਸਮੇਂ ਸਰੀਰਕ ਗਤੀਵਿਧੀ ਦੀ ਸਲਾਹ ਦਿਤੀ ਜਾਂਦੀ ਹੈ ਜੇਕਰ ਉਸ ਦਾ ਪਾਲਣ ਕੀਤਾ ਜਾਵੇ ਤਾਂ ਸੱਤ ਤਰ੍ਹਾਂ ਦੇ ਕੈਂਸਰਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਸ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ ਉਸ ਵਿਚ ਖੋਜਕਾਰਾਂ ਨੇ ਇਹ ਸਿੱਟਾ ਸਾਢੇ ਸੱਤ ਲੱਖ ਬਾਲਗ ਵਿਅਕਤੀਆਂ 'ਤੇ ਕੀਤੇ ਗਏ 9 ਅਧਿਐਨਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਢਿਆ ਗਿਆ ਹੈ।
File Photo
ਜਾਣਕਾਰੀ ਮੁਤਾਬਕ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਖੋਜਕਾਰਾਂ ਨੇ ਇਕ ਸਰਵੇਖਣ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰੀਰਕ ਗਤੀਵਿਧੀ 'ਤੇ 15 ਪ੍ਰਕਾਰ ਦੇ ਕੈਂਸਰ ਦੇ ਵਿਚਾਲੇ ਜੁੜਾਅ 'ਤੇ ਗੌਰ ਕੀਤਾ ਗਿਆ। ਹਫਤੇ ਵਿਚ ਢਾਈ ਤੋਂ ਪੰਜ ਘੰਟੇ ਆਮ ਕਸਰਤ ਜਾਂ ਸਵਾ ਤੋਂ ਢਾਈ ਘੰਟੇ ਤਕ ਜ਼ਿਆਦਾ ਪਸੀਨਾ ਵਹਾਉਣ ਵਾਲੀ ਕਸਰਤ ਕਰਨ ਦੀ ਸਲਾਹ ਦਿਤੀ ਗਈ ਹੈ। ਅਧਿਐਨ ਤੋਂ ਪਤਾ ਲਗਿਆ ਹੈ ਕਿ ਸਲਾਹ ਦੇ ਮੁਤਾਬਕ ਕਸਰਤ ਕਰਨ ਵਾਲੇ ਕੋਲੋਨ, ਬ੍ਰੈਸਟ, ਕਿਡਨੀ 'ਤੇ ਲਿਵਰ ਜਿਹੇ ਸੱਤ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ।