ਇਸ ਪਿੰਡ ‘ਚ ਕੈਂਸਰ ਨਾਲ ਹੋਈਆਂ 40 ਤੋਂ ਵੱਧ ਮੌਤਾਂ, ਪਿੰਡ ਹੋਇਆ ਕੈਂਸਰ ਦੇ ਨਾਂ ਨਾਲ ਮਸ਼ਹੂਰ
Published : Nov 18, 2019, 3:57 pm IST
Updated : Nov 18, 2019, 3:57 pm IST
SHARE ARTICLE
Village
Village

ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਜਿੱਥੇ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ....

ਪਠਾਨਕੋਟ: ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਜਿੱਥੇ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਉੱਥੇ ਹੀ ਇਹ ਵਾਅਦੇ ਪਠਾਨਕੋਟ ਜ਼ਿਲੇ ਦੇ ਹਲਕਾ ਭੋਆ ਦੇ ਇਕ ਪਿੰਡ ਵਿਖੇ ਫੇਲ ਸਿੱਧ ਹੋ ਰਹੇ ਹਨ। ਭੋਆ ਹਲਕੇ ਦੇ ਪਿੰਡ ਭਗਵਾਨਪੁਰਾ ਨੂੰ ਅੱਜ-ਕੱਲ ਲੋਕ ਕੈਂਸਰ ਦੇ ਪਿੰਡ ਵਜੋਂ ਜਾਨਣ ਲੱਗੇ ਹਨ। ਇਸ ਪਿੰਡ 'ਚ ਰਹਿ ਰਹੇ ਦਰਜਨਾਂ ਲੋਕਾਂ ਦੀ ਜਿੰਦਗੀ ਭੱਠਿਆਂ ਦੇ ਧੂੰਏਂ ਨੇ ਖਰਾਬ ਕਰ ਦਿੱਤੀ ਹੈ।

ਪਿੰਡ ਦਾ ਗੰਦਾ ਪਾਣੀ ਕਿੰਨੇ ਹੀ ਲੋਕਾਂ ਨੂੰ ਜ਼ਹਿਰ ਬਣ ਕੇ ਚੁੱਕਾ ਹੈ, ਜਿਸਦੇ ਬਾਵਜੂਦ ਦਰਜਨਾਂ ਲੋਕ ਅੱਜ ਵੀ ਭਿਆਨਕ ਬੀਮਾਰੀਆਂ ਤੋਂ ਪੀੜਤ ਹਨ। ਜਾਣਕਾਰੀ ਮੁਤਾਬਿਕ ਇਸ ਪਿੰਡ 'ਚ ਰਹਿ ਰਹੇ ਲੋਕਾਂ 'ਚੋਂ ਕਿਸੇ ਨੂੰ ਕੈਂਸਰ ਹੈ ਅਤੇ ਕਿਸੇ ਨੂੰ ਚਮੜੀ ਦਾ ਰੋਗ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਪਿਛਲੇ 4 ਸਾਲਾ 'ਚ 40 ਤੋਂ ਵੱਧ ਲੋਕਾਂ ਦੀਆਂ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ ਪਰ ਮੌਤ ਦੇ ਸਾਏ ਹੇਠ ਆਪਣੀ ਜਿੰਦਗੀ ਬਤੀਤ ਕਰ ਰਹੇ ਇਨ੍ਹਾਂ ਬੀਮਾਰ ਲੋਕਾਂ ਦੀ ਸਾਰ ਕੋਈ ਨਹੀਂ ਲੈ ਰਿਹਾ।

ਕੁਝ ਸਮਾਂ ਪਹਿਲਾਂ ਸਰਵੇ ਦੇ ਨਾਂ 'ਤੇ ਦੋ ਕੁ ਸਿਹਤ ਮੁਲਾਜ਼ਮ ਪਿੰਡ 'ਚ ਪੁੱਛ ਪੜਤਾਲ ਲਈ ਆਏ ਸਨ, ਜਿਨ੍ਹਾਂ ਨੇ ਵੀ ਮੁੜ ਕੇ ਪਿੱਛੇ ਨਹੀਂ ਵੇਖਿਆ। ਇਸ ਮਾਮਲੇ ਦੇ ਸਬੰਧ 'ਚ ਸਿਹਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੀਮਾਰੀਆਂ ਹੋਣ ਦਾ ਮੁੱਖ ਕਾਰਨ ਭੱਠਾ ਹੈ ਜਾਂ ਫਿਰ ਪਿੰਡ ਦਾ ਪਾਣੀ। ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਿੰਡ ਦਾ ਸਰਵੇ ਕਰਨ ਮਗਰੋਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਿਸ ਦੀ ਵਿਭਾਗੀ ਹੁਕਮਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement