
ਖਜੂਰ ਵਿਚ ਸੇਲੇਨੀਅਮ, ਮੈਂਗਨੀਜ਼ ਅਤੇ ਮੈਗਨੇਸ਼ੀਅਮ ਹੁੰਦਾ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਮੁਹਾਲੀ: ਖਜੂਰ ਸਵਾਦਿਸ਼ਟ ਹੋਣ ਨਾਲ ਸਿਹਤਮੰਦ ਵੀ ਹੁੰਦੀ ਹੈ। ਰੋਜ਼ਾਨਾ ਖਜੂਰ ਖਾਣ ਦੇ ਬਹੁਤ ਫ਼ਾਇਦੇ ਹਨ। ਮਿਨਰਲਜ਼, ਫ਼ਾਈਬਰ ਅਤੇ ਵਿਟਾਮਿਨ ਦੇ ਰੂਪ ਵਿਚ ਖਜੂਰ ਦੇ ਸੇਵਨ ਤੋਂ ਬਹੁਤ ਪੋਸ਼ਣ ਮਿਲਦਾ ਹੈ। ਆਉ ਜਾਣਦੇ ਹਾਂ ਖਜੂਰ ਖਾਣ ਦੇ ਫ਼ਾਇਦਿਆਂ ਬਾਰੇ :
ਖਜੂਰ ਵਿਚ ਸੇਲੇਨੀਅਮ, ਮੈਂਗਨੀਜ਼ ਅਤੇ ਮੈਗਨੇਸ਼ੀਅਮ ਹੁੰਦਾ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਸੇਲੇਨਿਅਮ ਰਿਚ ਹੋਣ ਨਾਲ ਕੈਂਸਰ ਤੋਂ ਮੁਕਤੀ ਵੀ ਮਿਲਦੀ ਹੈ। ਐਨਰਜੀ ਖਜੂਰ ਵਿਚ ਮੌਜੂਦ ਕੁਦਰਤੀ ਸ਼ੂਗਰ ਉਰਜਾ ਪ੍ਰਦਾਨ ਕਰਦਾ ਹੈ। ਫ਼ਾਈਬਰ ਪੂਰਾ ਦਿਨ ਤੰਦਰੁਸਤ ਰਖਦਾ ਹੈ। ਪ੍ਰੋਟੀਨ ਦੀ ਥਾਂ ਖਜੂਰ ਖਾਇਆ ਜਾ ਸਕਦਾ ਹੈ। ਪਾਚਨ ਪ੍ਰਣਾਲੀ ਖਜੂਰ ਵਿਚ ਮੌਜੂਦ ਘੁਲਣਸ਼ੀਲ ਫ਼ਾਈਬਰ ਪਾਚਨ ਪ੍ਰਣਾਲੀ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹਨ। ਇਸ ਦੇ ਰੈਗੂਲਰ ਸੇਵਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ।
ਖਜੂਰ ਵਿਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ਵਿਚ ਹੀਮੋਗਲੋਬਿਨ ਪੱਧਰ ਤੇਜ਼ੀ ਨਾਲ ਵਧਦਾ ਹੈ। ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਨਾਲ ਪੀੜਤ ਹੁੰਦੇ ਹਨ। ਖਜੂਰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਦਾ ਵਧੀਆ ਤਰੀਕਾ ਹੈ। ਇਸ ਵਿਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੇ ਬਾਅਦ ਮਿੱਠੇ ਦਾ ਸੇਵਨ ਨਾ ਕਰੋ।
ਖਜੂਰ ਨਾਲ ਤੁਸੀਂ ਅਪਣੇ ਕੈਲੇਸਟਰੋਲ ਨੂੰ ਸੰਤੁਲਿਤ ਕਰ ਸਕਦੇ ਹੋ। ਦਿਲ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਖਜੂਰ ਨੂੰ ਰੋਜ਼ਾਨਾ ਖਾਣ ਦੀ ਵੀ ਲੋੜ ਨਹੀਂ ਬਲਕਿ ਜੇਕਰ ਤੁਸੀਂ ਹਫ਼ਤੇ ਵਿਚ 2 ਤੋਂ 3 ਵਾਰ ਵੀ ਖਜੂਰ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਦਿਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਤੇ ਤੰਦਰੁਸਤ ਰਖਦੀ ਹੈ। ਜ਼ਿਆਦਾ ਲਾਭ ਪਾਉਣ ਲਈ ਤੁਸੀਂ ਰਾਤ ਨੂੰ ਖਜੂਰ ਨੂੰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਦਾ ਇਸਤੇਮਾਲ ਕਰੋ। ਖਜੂਰ ਦਾ ਸੇਵਨ ਕਰਨ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ਵਿਚ ਵੀ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸਰੀਰ ਵਿਚ ਦੁੱਧ ਦੀ ਮਾਤਰਾ ਵੀ ਵਧਦੀ ਹੈ।